ਹਿਮਾਚਲ ਜਾਣ ਵਾਲਿਆਂ ਲਈ ਅਹਿਮ ਖ਼ਬਰ, ਬੱਸਾਂ ਦੀ ਸਰਵਿਸ 'ਤੇ ਅਗਲੇ ਹੁਕਮਾਂ ਤੱਕ ਲੱਗੀ ਰੋਕ
Sunday, May 09, 2021 - 01:25 PM (IST)
ਜਲੰਧਰ (ਪੁਨੀਤ)–ਹਿਮਾਚਲ ਸਰਕਾਰ ਵੱਲੋਂ ਕੋਰੋਨਾ ’ਤੇ ਲਗਾਮ ਲਾਉਣ ਦੇ ਉਦੇਸ਼ ਨਾਲ ਸੂਬੇ ’ਚ ਕਰਫ਼ਿਊ ਲਾਇਆ ਜਾ ਚੁੱਕਾ ਹੈ, ਜਿਸ ਨੂੰ ਕੋਰੋਨਾ ਕਰਫ਼ਿਊ ਦਾ ਨਾਂ ਦਿੱਤਾ ਗਿਆ। ਸਖ਼ਤੀ ਕਾਰਨ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਐਂਟਰੀ ਪਾਸ ਦੇ ਬਿਨਾਂ ਬਾਰਡਰ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਇਸ ਕਾਰਨ ਜਲੰਧਰ ਤੋਂ ਹਿਮਾਚਲ ਜਾਣ ਵਾਲੀਆਂ ਬੱਸਾਂ ਦੀ ਸਰਵਿਸ ’ਤੇ ਅਗਲੇ ਹੁਕਮਾਂ ’ਤੇ ਰੋਕ ਲਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ
ਅਧਿਕਾਰੀਆਂ ਦਾ ਕਹਿਣਾ ਹੈ ਕਿ ਬੱਸਾਂ ’ਚ ਜਾਣ ਵਾਲੇ ਜ਼ਿਆਦਾਤਰ ਯਾਤਰੀਆਂ ਵੱਲੋਂ ਈ-ਪਾਸ ਨਹੀਂ ਬਣਵਾਇਆ ਜਾਂਦਾ, ਜਿਸ ਕਾਰਨ ਬਾਰਡਰ ’ਤੇ ਬੱਸਾਂ ਨੂੰ ਨਿਕਲਣ ਸਮੇਂ ਮੁਸ਼ਕਿਲਾਂ ਪੇਸ਼ ਆ ਆਉਂਦੀਆਂ ਹਨ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਕਮਾਂ ਨੂੰ ਰੱਦ ਕਰਨਾ ਪਿਆ ਹੈ। ਐਤਵਾਰ ਤੋਂ ਜਲੰਧਰ ਡਿਪੂ ਦੀਆਂ ਬੱਸਾਂ ਹਿਮਾਚਲ ਦੇ ਧਾਰਮਿਕ ਸਥਾਨਾਂ ਸਮੇਤ ਧਰਮਸ਼ਾਲਾ, ਸ਼ਿਮਲਾ ਆਦਿ ਦੇ ਰੂਟਾਂ ’ਤੇ ਨਹੀਂ ਚਲਾਈਆਂ ਜਾਣਗੀਆਂ।
ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਨੇ ਖ਼ੂਨ ਦੇ ਰਿਸ਼ਤੇ ’ਚ ਪੈਦਾ ਕੀਤੀਆਂ ਦੂਰੀਆਂ, ਸ਼ਮਸ਼ਾਨਘਾਟਾਂ 'ਚੋਂ ਸਾਹਮਣੇ ਆ ਰਹੀਆਂ ਦਰਦਨਾਕ ਤਸਵੀਰਾਂ
ਜਾਣਕਾਰੀ ਮਿਲੀ ਹੈ ਕਿ ਐਂਟਰੀ ਪਾਸ ਦੀ ਅਪਰੂਵਲ ਦੇ ਬਿਨਾਂ ਜਾਣ ਵਾਲੇ ਕਈ ਯਾਤਰੀਆਂ ਨੂੰ ਹਿਮਾਚਲ ਦੇ ਬਾਰਡਰ ਤੋਂ ਵਾਪਸ ਭੇਜ ਦਿੱਤਾ ਗਿਆ, ਜਿਸ ਦੇ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਝਲਣੀ ਪਈ। ਯਾਤਰੀਆਂ ਨੇ ਬਾਰਡਰ ’ਤੇ ਤਾਇਨਾਤ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਹਿਮਾਚਲ ਸਰਕਾਰ ਦੀ ਵੈੱਬਸਾਈਟ ’ਤੇ ਈ-ਪਾਸ ਲਈ ਆਨਲਾਈਨ ਅਰਜ਼ੀਆਂ ਦਿੱਤੀਆਂ ਹਨ। ਓਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਰਜ਼ੀਆਂ ਸਵਿਕਾਰ ਹੋਣ ਤੋਂ ਬਿਨਾਂ ਬਾਰਡਰ ਪਾਰ ਜਾਣ ਦੀ ਇਜਾਜ਼ਤ ਨਹੀਂ ਮਿਲੇਗੀ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਜਲੰਧਰ ਆਉਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਕੁਝ ਅਜਿਹਾ
ਦੱਸਿਆ ਗਿਆ ਹੈ ਕਿ ਅਰਜ਼ੀਆਂ ਕਰਨ ਵਾਲੇ ਨੂੰ ਡਿਟੇਲ ਸਬੰਧਤ ਐੱਸ. ਡੀ. ਐੱਮ. ਕੋਲ ਜਾਵੇਗੀ, ਅਪਰੂਵਲ ਮਿਲਣ ’ਤੇ ਰਜਿਸਟਰ ਕੀਤੇ ਗਏ ਮੋਬਾਇਲ ’ਤੇ ਮੈਸੇਜ ਆ ਜਾਵੇਗਾ, ਜਿਸ ’ਚ ਦਿੱਤੇ ਗਏ ਲਿੰਕ ਰਾਹੀਂ ਬਾਰਡਰ ਤੋਂ ਪ੍ਰਵੇਸ਼ ਕਰਨ ਦਾ ਪਾਸ ਡਾਊਨਲੋਡ ਹੋ ਜਾਵੇਗਾ। ਹਿਮਾਚਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਨੂੰ ਈ-ਪਾਸ ਦੀ ਪ੍ਰਵਾਨਗੀ ਨਹੀਂ ਮਿਲ ਜਾਂਦੀ ਉਦੋਂ ਤੱਕ ਹਿਮਾਚਲ ਲਈ ਯਾਤਰਾ ਸ਼ੁਰੂ ਨਾ ਕਰਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅਰਜ਼ੀਆਂ ਨੂੰ ਸਵਿਕਾਰ ਕਰਨ ਜਾਂ ਉਸ ਨੂੰ ਰੱਦ ਕਰਨ ਦੇ ਅਧਿਕਾਰ ਸੰਬੰਧਤ ਐੱਸ. ਡੀ. ਐੱਮ. ਕੋਲ ਸੁਰੱਖਿਅਤ ਹਨ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕਾਂ ਦੇ ਕੋਲ ਪਹਿਲਾਂ ਬਣ ਚੁੱਕੇ ਹਨ ਉਹ ਵੈਲੇਡ ਹੋਣਗੇ।
ਇਹ ਵੀ ਪੜ੍ਹੋ : ਦੁਕਾਨਾਂ ਖੋਲ੍ਹਣ ਸਬੰਧੀ ਜਲੰਧਰ ਦੇ ਡੀ. ਸੀ. ਵੱਲੋਂ ਹੁਕਮ ਜਾਰੀ, ਜਾਣੋ ਕਿਹੜੀਆਂ ਦੁਕਾਨਾਂ ਕਦੋਂ-ਕਦੋਂ ਖੁੱਲ੍ਹਣਗੀਆਂ
ਪੰਜਾਬ ਦੇ ਕਈ ਰੂਟਾਂ ’ਤੇ ਵੀ ਬਹੁਤ ਘੱਟ ਹੋਈਆਂ ਸਵਾਰੀਆਂ
ਸ਼ੁੱਕਰਵਾਰ ਸ਼ਾਮ ਤੋਂ ਸੋਮਵਾਰ ਸਵੇਰ ਤਕ ਚੱਲਣ ਵਾਲੇ ਵੀਕੇਂਡ ਕਰਫ਼ਿਊ ਦੇ ਕਾਰਨ ਪੰਜਾਬ ਦੇ ਰੂਟਾਂ ਦੇ ਲਈ ਵੀ ਸਵਾਰੀਆਂ ਦੀ ਬਹੁਤ ਕਮੀ ਦੇਖਣ ਨੂੰ ਮਿਲੀ। ਪੰਜਾਬ ਦੇ ਕਈ ਡਿਪੂਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਦੇ ਮੁਕਾਬਲੇ ਬੱਸਾਂ ’ਚ ਸਿਰਫ 30-35 ਫ਼ੀਸਦੀ ਯਾਤਰੀ ਹੀ ਸਫ਼ਰ ਲਈ ਨਿਕਲੇ।
ਯਾਤਰੀ ਹੋਣ ’ਤੇ ਹੀ ਰਵਾਨਾ ਕੀਤੀਆਂ ਜਾਣਗੀਆਂ ਬੱਸਾਂ
ਓਧਰ, ਅਧਿਕਾਰੀਆਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਬੱਸਾਂ ਦੀ ਸਰਵਿਸ ਯਾਤਰੀਆਂ ਦੀ ਗਿਣਤੀ ’ਤੇ ਨਿਰਭਰ ਕਰੇਗੀ, ਜਿਸ ਰੂਟ ’ਤੇ ਯਾਤਰੀ ਨਹੀਂ ਹੋਣਗੇ ਉਥੇ ਬੱਸਾਂ ਨੂੰ ਨਹੀਂ ਭੇਜਿਆ ਜਾਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਡੀ. ਸੀ. ਵੱਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ, ਇੰਝ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?