ਜਲੰਧਰ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਕਿਸਾਨ ਜਥੇਬੰਦੀਆਂ ਦੀ ਚੱਕਾ ਜਾਮ ਦੀ ਕਾਲ ਨੂੰ ਮਿਲਿਆ ਭਰਵਾਂ ਹੁੰਗਾਰਾ
Saturday, Feb 06, 2021 - 08:07 PM (IST)
ਜਲੰਧਰ, ( ਜਤਿੰਦਰ ,ਕੈਂਥ ,ਭਾਰਦਵਾਜ)- ਜਲੰਧਰ ਬਾਰ ਐਸੋਸਿਏਸ਼ਨ ਦੇ ਵਕੀਲ ਮੈਂਬਰਾਂ ਵੱਲੋਂ ਅੱਜ ਕਚਹਿਰੀ ਤੋਂ ਹੁੰਦਿਆਂ ਹੋਇਆ ਜਲੰਧਰ ਦੇ ਪੀ.ਏ.ਪੀ. ਚੌਂਕ ਵਿਖੇ, ਕੇਂਦਰ ਸਰਕਾਰ ਦੇ ਖੇਤੀ ਸਬੰਧੀ ਕਾਲੇ ਕਾਨੂਨਾਂ ਦੇ ਖ਼ਿਲਾਫ਼ ਰੋਸ ਪ੍ਰਦਸ਼ਨ ਕੀਤਾ ਗਿਆ। ਇਸ 'ਚ ਸਮੂਹ ਕਿਸਾਨਾਂ ਵੱਲੋ 12 ਵਜੇ ਤੋਂ 3.00 ਵਜੇ ਤੱਕ ਪੂਰੇ ਭਾਰਤ 'ਚ ਨੈਸ਼ਨਲ ਹਾਈਵੇ 'ਤੇ ਚੱਕਾ ਜਾਮ ਕਰਨ ਦੀ ਕਾਲ 'ਤੇ ਵੱਧ ਚੜ ਕੇ ਹਿੱਸਾ ਲਿਆ ਗਿਆ। ਇਸ ਮੋਕੇ 'ਤੇ ਸਾਰੇ ਵਕੀਲ ਭਾਈਚਾਰੇ ਵੱਲੋਂ ਜ਼ਿਲ੍ਹਾ ਕਚਿਹਰੀਆਂ ਤੋਂ ਲੈ ਕੇ ਜਲੰਧਰ ਦੇ ਪੀ.ਏ.ਪੀ. ਚੌਂਕ ਤੱਕ ਪੈਦਲ ਮਾਰਚ ਵੀ ਕੀਤਾ ਗਿਆ ਅਤੇ ਕਿਸਾਨਾਂ ਦੇ ਸ਼ਾਂਤਮਈ ਆਂਦੋਲਨ ਦਾ ਪੂਰਾ ਸਮਰਥਨ ਕੀਤਾ ਗਿਆ।
ਇਸ ਮੋਕੇ ਜਲੰਧਰ ਬਾਰ ਐਸੋਸਿਏਸ਼ਨ ਦੇ ਸੀਨੀਅਰ ਵਕੀਲ ਸਾਹਿਬਾਨ ਸ. ਗੁਰਜੀਤ ਸਿੰਘ ਕਾਹਲੋ, ਤੇਜਿੰਦਰ ਬੱਧਨ, ਰਜਿੰਦਰ ਸਿੰਘ ਮੰਡ, ਨਵਤੇਜ ਸਿੰਘ ਮਨਿਹਾਸ ਅਤੇ ਰਜਿੰਦਰ ਪਾਲ ਬੋਪਾਰਾਏ ਜੀ ਨੇ ਕਿਸਾਨਾਂ ਦੇ ਹੱਕ 'ਚ ਆਪਣੇ ਮਹੱਤਵਪੂਰਨ ਵਿਚਾਰ ਵੀ ਰੱਖੇ । ਇਸ ਮੌਕੇ ਜਲੰਧਰ ਦੇ ਅੰਬੇਡਕਰਾਈਟ ਲੀਗਲ ਫੋਰਮ ਦੇ ਮੈਂਬਰਾਂ ਵੱਲੋਂ ਇਸ ਚੱਕੇ ਜਾਮ 'ਚ ਸਰਗਰਮੀ ਨਾਲ ਹਿੱਸਾ ਲਿਆ ਗਿਆ ਅਤੇ ਇਸ ਚੱਕੇ ਜਾਮ ਦਾ ਪੂਰੀ ਤਰ੍ਹਾ ਨਾਲ ਸਮਰਥਨ ਕੀਤਾ ਗਿਆ। ਉਨ੍ਹਾਂ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਤੁਰੰਤ ਇਨ੍ਹਾਂ ਕਾਲੇ ਕਾਨੂਨਾਂ ਨੂੰ ਰੱਦ ਕੀਤਾ ਜਾਵੇ।
ਇਸ ਮੋਕੇ ਤੇ ਜਲੰਧਰ ਦੇ ਬਹੁਤ ਸਾਰੇ ਵਕੀਲ
ਐਡਵੋਕੇਟ ਰਾਜੂ ਅੰਬੇਡਕਰ ,ਰਾਜਿੰਦਰਪਾਲ ਬੋਪਾਰਾਏ, ਦੇਵਰਾਜ, ਅਸ਼ੋਕ ਮਸੀਹ, ਕੁਲਦੀਪ ਭੱਟੀ, ਐਡਵੋਕੇਟ ਮਧੂ ਰਚਨਾ, ਵਰੁਣ ਸਿੱਧੂ, ਐਡਵੋਕੇਟ ਸੂਰਜ ਪ੍ਰਕਾਸ਼ ਲਾਡੀ ,ਹਰਦੀਪ ਸਿੰਘ ਮੱਕੜ ,ਮਨਦੀਪ ਸਿੰਘ ਮੱਖ, ਹਰਸ਼ ਪਰਾਸ਼ਰ, ਸੌਰਵ ਵੈਸ਼, ਪ੍ਰੀਤਮ ਪਾਲ ਸੱਭਰਵਾਲ, ਰਮਨ ਮੱਟੂ ਐਡਵੋਕੇਟ ,ਅੰਜੂ ਐਡਵੋਕੇਟ, ਮੰਜੂ ਐਡਵੋਕੇਟ, ਪੂਰਨਿਮਾ ਐਡਵੋਕੇਟ, ਰੀਆ ਬਡ਼ੈਚ ਐਡਵੋਕੇਟ ,ਸਤਵੀਰ ਜੋਸਨ ਐਡਵੋਕੇਟ, ਮੁਖਜਿੰਦਰ ਸਿੱਧੂ ਐਡਵੋਕੇਟ , ਐਡਵੋਕੇਟ ਨਈਮ ਖ਼ਾਨ ,ਐਡਵੋਕੇਟ ਹਰਜੀਤ ,ਐਡਵੋਕੇਟ ਨਵਜੋਤ, ਐਡਵੋਕੇਟ ਸੰਦੀਪ ਸਿੰਘ , ਐਡਵੋਕੇਟ ਕਮਲਜੀਤ ਸਿੰਘ ਕਾਹਲੋਂ ਹਾਜ਼ਰ ਸਨ ।