ਜਲੰਧਰ ਦੇ ਇਤਿਹਾਸ 'ਚ ਵਾਲਮੀਕਿ ਗੇਟ ਤੇ ਸ਼ੀਤਲਾ ਗੇਟ ਦਾ ਹੈ ਖਾਸ ਮਹੱਤਵ
Tuesday, Sep 03, 2019 - 04:47 PM (IST)

ਜਲੰਧਰ— ਜਲੰਧਰ ਦਾ ਇਤਿਹਾਸ ਸਾਨੂੰ ਵਾਰ-ਵਾਰ ਅਧਿਆਤਮਿਕਤਾ ਦੇ ਦਰਸ਼ਨ ਕਰਵਾਉਂਦਾ ਹੈ। 18ਵੀਂ ਸਦੀ ਦੇ ਸ਼ੁਰੂਆਤੀ ਕਾਲ 'ਚ ਇਥੇ ਵਾਲਮੀਕਿ ਗੇਟ ਬਣਾਇਆ ਗਿਆ ਸੀ। ਇਸ ਗੇਟ ਦਾ ਜਲੰਧਰ ਦੇ ਇਤਿਹਾਸ 'ਚ ਖਾਸ ਮਹੱਤਵ ਹੈ। ਇਸ ਗੇਟ ਦੀ ਉੱਚਾਈ 18 ਫੁੱਟ ਅਤੇ ਚੌੜਾਈ 15 ਫੁੱਟ ਸੀ। ਗੇਟ ਦੇ ਸਾਹਮਣੇ ਇਕ ਵੱਡਾ ਮੈਦਾਨ ਸੀ। ਨਗਰ ਦੇ ਅੰਦਰ ਗਾਂ-ਮੱਝਾਂ ਨੂੰ ਵੀ ਇਸੇ ਰਸਤੇ ਤੋਂ ਬਾਹਰ ਬਣੀਆਂ ਚਾਰਗਾਹਾਂ 'ਚ ਭੇਜਿਆ ਜਾਂਦਾ ਸੀ। ਚਰਵਾਹੇ ਸ਼ਾਮ ਹੁੰਦੇ ਸਾਰ ਹੀ ਪਸ਼ੂਆਂ ਨੂੰ ਲੈ ਕੇ ਨਗਰ 'ਚ ਆ ਜਾਂਦੇ ਸਨ। ਸੂਰਜ ਦੇ ਢੱਲਦੇ ਹੀ ਦੁਆਰ 'ਤੇ ਲੱਗੇ ਕਿਵਾੜ ਬੰਦ ਕਰ ਦਿੱਤੇ ਜਾਂਦੇ ਸਨ। ਅੱਜ ਜਲੰਧਰ ਦਾ ਕਿਤੇ ਵੀ ਉਹ ਚਿੱਤਰ ਨਜ਼ਰ ਨਹੀਂ ਆਉਂਦਾ ਹੈ।
ਭਗਵਾਨ ਵਾਲਮੀਕਿ ਜੀ ਦੇ ਪ੍ਰਤੀ ਸ਼ਰਧਾ ਪ੍ਰਕਟ ਕਰਦਾ ਹੈ ਵਾਲਮੀਕਿ ਗੇਟ
ਵਾਲਮੀਕਿ ਗੇਟ ਦੀ ਡਾਟ (ਮੇਹਰਾਬ) ਬਾਰਿਸ਼ ਕਾਰਨ ਥੋੜ੍ਹੀ ਢਹਿ ਗਈ ਸੀ ਅਤੇ ਇਥੋਂ ਦੇ ਲੋਕਾਂ ਨੇ ਵਾਲਮੀਕਿ ਗੇਟ ਦੀ ਡਾਟ ਦੀ ਮੁੜ ਮੁਰੰਮਤ ਕਰਵਾਈ ਸੀ। ਇਥੋਂ ਇਕ ਰਸਤਾ ਮਲਿਕਾ ਚੌਕ ਨੂੰ ਜਾਂਦਾ ਹੈ। ਕੁਝ ਲੋਕ ਇਸ ਨੂੰ ਮਲਿਕਾ ਵਿਕਟੋਰੀਆ ਨੂੰ ਮੰਨਦੇ ਹਨ ਜਦਕਿ ਕੁਝ ਲੋਕ ਇਸ ਚੌਕ ਨੂੰ ਇਕ ਨਗਰ ਸੇਠ ਮਲਿਕ ਦੇ ਨਾਂ ਨਾਲ ਜੋੜਦੇ ਹਨ। ਇਸੇ ਤਰ੍ਹਾਂ ਦੂਜਾ ਰਸਤਾ ਚਰਨਜੀਤਪੁਰਾ ਵੱਲ ਨਿਕਲਦਾ ਹੈ। ਇਹ ਗੇਟ ਭਗਵਾਨ ਵਾਲਮੀਕਿ ਜੀ ਦੇ ਪ੍ਰਤੀ ਸ਼ਰਧਾ ਪ੍ਰਕਟ ਕਰਦਾ ਹੈ।
ਇਕ ਕਥਾ ਅਨੁਸਾਰ ਭਗਵਾਨ ਰਾਮ ਜੀ ਵੱਲੋਂ ਭੇਜਿਆ ਗਿਆ ਅਸ਼ਵਮੇਘ ਯਗਿਆ ਦਾ ਘੋੜਾ ਭਗਵਤੀ ਸੀਤਾ ਦੇ ਲਵ-ਕੁਸ਼ ਨੇ ਇਥੇ ਹੀ ਕਿਤੇ ਰੱਖ ਦਿੱਤਾ ਸੀ। ਇਸ 'ਤੇ ਭਗਵਾਨ ਰਾਮ ਅਤੇ ਲਵ-ਕੁਸ਼ ਵਿਚਾਲੇ ਯੁੱਧ ਹੋਇਆ ਸੀ, ਇਸ ਲਈ ਵਾਲਮੀਕਿ ਗੇਟ ਦੇ ਸਾਹਮਣੇ ਵਾਲੇ ਸਥਾਨ ਦੀ ਜੇਕਰ ਸਮਾਂ ਰਹਿੰਦੇ ਖੁਦਾਈ ਹੁੰਦੀ ਤਾਂ ਕਈ ਅਵਸ਼ੇਸ਼ ਮਿਲ ਜਾਂਦੇ ਪਰ ਨਿਰਮਾਣ ਦੀ ਅੰਨ੍ਹੀ ਦੌੜ ਨੇ ਸਭ ਕੁਝ ਖਤਮ ਕਰ ਦਿੱਤਾ।
ਨਗਰ ਦੇ ਅੰਦਰ ਪ੍ਰਵੇਸ਼ ਲਈ ਬਣਾਇਆ ਗਿਆ ਸੀ ਸ਼ੀਤਲਾ ਗੇਟ
ਭਗਵਤੀ ਸ਼ੀਤਲਾ ਦੇ ਪ੍ਰਤੀ ਉਸ ਦੌਰ ਦੇ ਜਲੰਧਰ ਵਾਸੀਆਂ ਦੀ ਬਹੁਤ ਡੂੰਘੀ ਆਸਥਾ ਸੀ, ਜੋ ਅੱਜ ਵੀ ਹੈ। ਚੇਤ ਮਹੀਨੇ ਦੇ ਮੇਲੇ 'ਚ ਦੂਰ-ਦੂਰ ਤੋਂ ਭਗਤ ਬੈਲਗੱਡੀਆਂ 'ਤੇ ਸਵਾਰ ਹੋ ਕੇ ਜਲੰਧਰ 'ਚ ਆਉਂਦੇ ਸਨ। ਨਗਰ ਦੇ ਅੰਦਰ ਪ੍ਰਵੇਸ਼ ਨਾ ਕਰਨ ਇਸ ਲਈ ਇਸ ਪਵਿੱਤਰ ਤੀਰਥ ਦੇ ਨੇੜੇ ਸ਼ੀਤਲਾ ਗੇਟ ਬਣਾਇਆ ਗਿਆ ਸੀ। ਇਸ ਦੌਰਾਨ ਗੁਪਤ ਤੌਰ 'ਤੇ ਆਉਣ ਵਾਲੇ ਲੋਕਾਂ 'ਤੇ ਪੂਰੀ ਨਜ਼ਰ ਰੱਖੀ ਜਾਂਦੀ ਸੀ। ਸ਼ੀਤਲਾ ਗੇਟ ਦੀ ਉੱਚਾਈ 20 ਫੁੱਟ ਅਤੇ ਚੌੜਾਈ 18 ਫੁੱਟ ਹੁੰਦੀ ਸੀ। ਇਸ ਗੇਟ ਨੂੰ ਮੰਦਿਰ ਦੇ ਦੁਆਰ ਵਾਂਗ ਰੂਪ ਦਿੱਤਾ ਗਿਆ ਸੀ ਅਤੇ ਇਸ ਦੇ ਉੱਪਰ ਰਾਤ ਨੂੰ ਦੀਪਕ ਜਲਾ ਕੇ ਰੱਖਣ ਦੀ ਵੀ ਪਰਪੰਰਾ ਸੀ। ਇਸ ਦੇ ਦੋ ਤਰ੍ਹਾਂ ਦੇ ਲਾਭ ਮੰਨੇ ਜਾਂਦੇ ਸਨ। ਇਕ ਸੂਰਜ ਡੁੱਬਣ ਤੋਂ ਬਾਅਦ ਸ਼ੀਤਲਾ ਮਾਤਾ ਦੀ ਪੂਜਾ ਲਈ ਆਉਣ ਵਾਲੇ ਭਗਤਾਂ ਨੂੰ ਰਸਤਾ ਦਿਖਾਈ ਦੇਵੇ ਅਤੇ ਦੂਜਾ ਸੁਰੱਖਿਆ ਕਰਮਚਾਰੀ ਉਸ ਦੀ ਪਛਾਣ ਕਰ ਲਵੇ।
ਸ਼ੀਤਲਾ ਗੇਟ 'ਤੇ ਲੱਗੇ ਸਨ ਸੋਨੇ-ਚਾਂਦੀ ਦੇ ਕਿਲ
ਸ਼ੀਤਲਾ ਗੇਟ 'ਚ ਚੰਦਨ ਲੱਕੜ ਦੇ ਦਰਵਾਜੇ ਲੱਗੇ ਸਨ ਅਤੇ ਉਨ੍ਹਾਂ 'ਤੇ ਸੋਨੇ-ਚਾਂਦੀ ਦੇ ਕਿਲ ਲਗਾਏ ਗਏ ਸਨ। ਸ਼ੀਤਲਾ ਗੇਟ ਸਾਲ 1930 ਤੋਂ ਪਹਿਲਾਂ ਹੀ ਡਿਗਾ ਦਿੱਤਾ ਗਿਆ ਸੀ। ਇਥੋਂ ਨਗਰ ਦੇ ਅੰਦਰ ਜਾਣ ਲਈ ਹੁਣ ਕੋਈ ਵਿਸ਼ੇਸ਼ ਰਸਤਾ ਨਹੀਂ ਹੈ। ਇਕ ਛੋਟਾ-ਜਿਹਾ ਮਕਾਨ ਰਹਿ ਗਿਆ ਹੈ, ਜਿੱਥੇ ਅੱਜ ਵੀ ਹਰ ਮੰਗਲਵਾਰ ਚੇਤ ਦੇ ਮਹੀਨੇ ਮੇਲਾ ਲੱਗਦਾ ਹੈ, ਜਿਸ 'ਚ ਮੁੱਖ ਤੌਰ 'ਤੇ ਔਰਤਾਂ ਹੀ ਪੂਜਾ ਲਈ ਆਉਂਦੀਆਂ ਹਨ। ਆਦਿ ਜਗਤ ਗੁਰੂ ਸ਼ੰਕਰਾਚਾਰਿਆ ਜਦੋਂ ਪਧਾਰੇ ਸਨ ਤਾਂ ਉਹ ਵੀ ਇਥੇ ਮੱਥਾ ਟੇਕਣ ਆਏ ਸਨ। ਚੀਨੀ ਯਾਤਰੀ ਹਿਊਮਨਸਾਂਗ ਨੇ ਵੀ ਨਗਰ ਦੀ ਧਾਰਮਿਕ ਭਾਵਨਾਵਾਂ ਦਾ ਜ਼ਿਕਰ ਕੀਤਚਾ ਸੀ। ਇਸ ਕਾਰਨ ਜਲੰਧਰ ਦਾ ਇਹ ਸਥਾਨ ਕਾਫੀ ਮਹੱਤਵ ਰੱਖਦਾ ਹੈ।