ਪੁਲਸ ਵਲੋਂ ਬੱਸ ਸਟੈਂਡ ’ਚ ਚੈਕਿੰਗ

03/16/2019 5:01:14 AM

ਜਲੰਧਰ (ਜ.ਬ. )-ਚੌਕੀ ਬੱਸ ਸਟੈਂਡ ਦੀ ਪੁਲਸ ਨੇ ਬੱਸ ਸਟੈਂਡ ਵਿਚ ਚੈਕਿੰਗ ਕੀਤੀ। ਪੁਲਸ ਦੇ ਨਾਲ ਡੌਗ ਸਕੁਐਡ ਤੇ ਬੰਬ ਰੋਕੂ ਟੀਮ ਵੀ ਸ਼ਾਮਲ ਸੀ। ਚੌਕੀ ਇੰਚਾਰਜ ਮਦਨ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਜੇ. ਐਂਡ. ਕੇ. ਤੋਂ ਆਉਣ-ਜਾਣ ਵਾਲੀਆਂ ਬੱਸਾਂ ਨੂੰ ਚੈੱਕ ਕੀਤਾ ਗਿਆ। ਯਾਤਰੀਆਂ ਦੇ ਸਾਮਾਨ ਵੀ ਚੈੱਕ ਕੀਤੇ ਗਏ। ਕੁਝ ਲੋਕਾਂ ਦੇ ਆਈ. ਡੀ. ਕਾਰਡ ਵੀ ਚੈੱਕ ਕੀਤੇ ਗਏ। ਪੁਲਸ ਨੇ ਚੈਕਿੰਗ ਦੌਰਾਨ ਇਕ ਨੌਜਵਾਨ ਨੂੰ ਹਿਰਾਸਤ ਵਿਚ ਲਿਆ ਜਿਸ ਤੋਂ ਆਈ. ਡੀ. ਕਾਰਡ ਬਰਾਮਦ ਨਹੀਂ ਹੋਇਆ ਪਰ ਉਸ ਨੂੰ ਪੁੱਛਗਿੱਛ ਦੇ ਬਾਅਦ ਛੱਡ ਦਿੱਤਾ ਗਿਆ ਸੀ।

Related News