ਮਨਪ੍ਰੀਤ ਕੌਰ ਨੇ ਬੀ. ਐੱਸ. ਸੀ. ਆਈ. ਟੀ. ’ਚ ਯੂਨੀਵਰਸਿਟੀ ’ਚੋਂ ਕੀਤਾ
Thursday, Mar 14, 2019 - 04:36 AM (IST)
ਜਲੰਧਰ (ਦਰਸ਼ਨ)-ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੇ ਵਿਦਿਆਰਥੀ ਹਰ ਖੇਤਰ ਵਿਚ ਹੁਨਰ ਦਾ ਪ੍ਰਦਰਸ਼ਨ ਕਰ ਕੇ ਕਾਲਜ ਦਾ ਨਾਂ ਰੌਸ਼ਨ ਕਰ ਰਹੇ ਹਨ। ਪ੍ਰਿੰ. ਡਾ. ਨਵਜੋਤ ਨੇ ਦੱਸਿਆ ਕਿ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੀ ਵਿਦਿਆਰਥਣ ਮਨਦੀਪ ਕੌਰ ਨੇ 300 ਵਿਚੋਂ 246 ਅੰਕ ਪ੍ਰਾਪਤ ਕਰ ਕੇ ਯੂਨੀਵਰਸਿਟੀ ’ਚੋਂ ਪਹਿਲੀ ਪੁਜ਼ੀਸ਼ਨ ਹਾਸਲ ਕਰ ਕੇ ਕਾਲਜ ਦਾ ਝੰਡਾ ਲਹਿਰਾਇਆ।ਵਿਦਿਆਰਥੀਆਂ ਦੇ ਸ਼ਾਨਦਾਰ ਸਫਲਤਾ ਲਈ ਗਵਰਨਿੰਗ ਕੌਂਸਲ ਦੇ ਪ੍ਰੈਜ਼ੀਡੈਂਟ ਬਲਬੀਰ ਕੌਰ ਤੇ ਗਵਰਨਿੰਗ ਕੌਂਸਲ ਦੇ ਸਾਂਝੇ ਸਕੱਤਰ ਜਸਪਾਲ ਸਿੱਧੂ ਵਡੈਚ ਨੇ ਵਧਾਈ ਦਿੱਤੀ।ਯੂਨੀਵਰਸਿਟੀ ਦੀ ਟਾਪਰ ਮਨਪ੍ਰੀਤ ਕੌਰ ਨੂੰ ਪ੍ਰਿੰ. ਡਾ. ਨਵਜੋਤ ਨੇ ਸਵਾਗਰ ਕਰ ਕੇ ਸਨਮਾਨਤ ਕੀਤਾ ਅਤੇ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ। ਇਸ ਮੌਕੇ ਵਿਭਾਗ ਦੇ ਮੁਖੀ ਰਮਨਪ੍ਰੀਤ ਕੋਹਲੀ ਵੀ ਮੌਜੂਦ ਸਨ।