ਪੁਲਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਨੂੰ ਕੀਤਾ ਕਾਬੂ
Friday, Jan 03, 2025 - 06:35 PM (IST)
ਬਿਲਗਾ/ਗੋਰਾਇਆ (ਮੁਨੀਸ਼)-ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੀ ਪੁਲਸ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਥਾਣਾ ਬਿਲਗਾ ਰਾਕੇਸ਼ ਕੁਮਾਰ ਨੇ ਦੱਸਿਆ ਕਿ ਏ. ਐੱਸ. ਆਈ. ਵਿਜੈ ਕੁਮਾਰ ਸਮੇਤ ਪੁਲਸ ਪਾਰਟੀ ਥਾਣਾ ਬਿਲਗਾ ਤੋਂ ਖੋਖੇਵਾਲ, ਪਿੰਡ ਮਾਉ ਸਾਹਿਬ ਬੰਨ ਦਰਿਆ ਸਾਈਡ ਨੂੰ ਜਾ ਰਹੇ ਸੀ ਜਦ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਪਿੰਡ ਮਾਉ ਸਾਹਿਬ ਤੋਂ 01 ਕਿੱਲੋਮੀਟਰ ਅੱਗੇ ਪੁੱਜੀ ਤਾਂ ਸਾਹਮਣੇ ਬੰਨ ਦਰਿਆ ਸਾਈਡ ਵੱਲੋਂ ਆ ਰਹੇ ਵਿਅਕਤੀ ਹਰਜੀਤ ਸਿੰਘ ਉਰਫ਼ ਜੀਤੀ ਪੁੱਤਰ ਹਰਬੰਸ ਸਿੰਘ ਵਾਸੀ ਪੱਤੀ ਫੋਜੇਵਾਲ ਮਾਉ ਸਾਹਿਬ ਥਾਣਾ ਬਿਲਗਾ ਨੂੰ ਕਾਬੂ ਕਰਕੇ ਉਸ ਪਾਸੋ ਇੱਕ ਕੈਨੀ ਪਲਾਸਟਿਕ ਜਿਸ ਵਿਚ 18,750 ਮਿ.ਲੀ (25 ਬੋਤਲਾਂ) ਬਰਾਮਦ ਕੀਤੀਆਂ ਗਈਆ। ਜਿਸ ਖ਼ਿਲਾਫ਼ ਆਬਕਾਰੀ ਐਕਟ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਖ਼ਿਲਾਫ਼ ਪਹਿਲਾ ਵੀ ਨਸ਼ਾ ਵੇਚਣ ਅਤੇ ਲੁੱਟਾ ਖੋਹਾ ਕਰਨ ਸਬੰਧੀ 03 ਮੁਕੱਦਮੇ ਦਰਜ ਰਜਿਸਟਰ ਹੋਏ ਹਨ।
ਇਹ ਵੀ ਪੜ੍ਹੋ- ਗੁਰਪੁਰਬ ਲਈ ਜੀਪ 'ਤੇ ਚੱਲਾ ਸੀ ਫੁੱਲ ਲਵਾਉਣ, ਮੁੰਡੇ ਨਾਲ ਰਾਹ 'ਚ ਵਾਪਰ ਗਿਆ ਦਰਦਨਾਕ ਹਾਦਸਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e