ਭੇਦਭਰੇ ਹਾਲਾਤ ਵਿਚ ਨੌਜਵਾਨ ਦੀ ਲਾਸ਼ ਬਰਾਮਦ, ਕੋਲ ਪਿਆ ਸੀ ਸ਼ਰਾਬ ਦਾ ਲਿਫਾਫਾ
Friday, Jan 10, 2025 - 01:07 AM (IST)
ਮਹਿਤਪੁਰ, (ਚੋਪੜਾ)- ਮਹਿਤਪੁਰ ਦੇ ਚੋਪੜਾ ਮੁਹੱਲਾ ਦੇ 27 ਸਾਲਾ ਨੌਜਵਾਨ ਦੀ ਭੇਦਭਰੇ ਹਾਲਾਤ ਵਿਚ ਪੁਲਸ ਨੂੰ ਲਾਸ਼ ਮਿਲੀ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਨੌਜਵਾਨ ਸਾਜਨ (27) ਪੁੱਤਰ ਬਲਕਾਰ ਵਾਸੀ ਚੋਪੜਾ ਮੁਹੱਲਾ ਦੀ ਲਾਸ਼ ਪੁਲਸ ਨੂੰ ਮਿਲੀ ਹੈ, ਜਿਸ ਕੋਲੋਂ ਸ਼ਰਾਬ ਵਾਲਾ ਲਿਫਾਫਾ ਵੀ ਮਿਲਿਆ। ਅਜੇ ਤੱਕ ਨੌਜਵਾਨ ਦੀ ਮੌਤ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ।
ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ ਤੇ ਪੋਸਟਮਾਰਟਮ ਰਿਪੋਰਟ ਤੋਂ ਵੀ ਮੌਤ ਦੇ ਕਾਰਨਾਂ ਬਾਰੇ ਪਤਾ ਲੱਗ ਜਾਵੇਗਾ। ਪੁਲਸ ਪਾਰਟੀ ਵਲੋਂ ਜਾਂਚ ਕੀਤੀ ਜਾ ਰਹੀ ਹੈ।