ਸ਼ਰਮਨਾਕ ਹਰਕਤ : DMU ਦੇ ਇੰਜਣ ਹੇਠਾਂ ਆਈ ਗਊ ਦੀ ਲਾਸ਼ ਨੂੰ ਕੁੱਤਿਆਂ ਦੇ ਨੋਚਣ ਲਈ ਛੱਡਿਆ
Wednesday, Jan 08, 2025 - 02:16 PM (IST)
ਜਲੰਧਰ (ਚੋਪੜਾ)–ਕੇਂਦਰ ਦੀ ਮੋਦੀ ਸਰਕਾਰ ਜਿੱਥੇ ਇਕ ਪਾਸੇ ਹਿੰਦੂਤਵ ਦਾ ਨਾਅਰਾ ਦੇ ਕੇ ਸਨਾਤਨ ਧਰਮ ਦੀ ਰੱਖਿਅਕ ਹੋਣ ਦਾ ਦਾਅਵਾ ਕਰਦੀ ਹੈ, ਉਥੇ ਹੀ ਦੂਜੇ ਪਾਸੇ ਸਨਾਤਨ ਧਰਮ ਵਿਚ ਜਿਸ ਗਊ ਨੂੰ ਮਾਂ ਦੇ ਸਮਾਨ ਮੰਨ ਕੇ ਉਸ ਦੀ ਪੂਜਾ ਕੀਤੀ ਜਾਂਦੀ ਹੈ, ਉਸੇ ਗਊ ਨੂੰ ਕੇਂਦਰ ਸਰਕਾਰ ਦੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਡੀ ਲਾਪਰਵਾਹੀ ਅਪਣਾਉਂਦੇ ਹੋਏ ਗਊ ਦੀ ਲਾਸ਼ ਨੂੰ ਆਵਾਰਾ ਕੁੱਤਿਆਂ ਅਤੇ ਪੰਛੀਆਂ ਦਾ ਨਿਵਾਲਾ ਬਣਨ ਲਈ ਛੱਡ ਦਿੱਤਾ ਗਿਆ। ਇਸ ਸਾਰੇ ਮਾਮਲੇ ਦੇ ਉਜਾਗਰ ਹੁੰਦੇ ਹੀ ਸ਼ਹਿਰ ਦੇ ਵੱਖ-ਵੱਖ ਗਊ ਰੱਖਿਅਕਾਂ ਵਿਚ ਰੇਲਵੇ ਅਧਿਕਾਰੀਆਂ ਖ਼ਿਲਾਫ਼ ਭਾਰੀ ਰੋਸ ਪੈਦਾ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੀ 29 ਦਸੰਬਰ ਨੂੰ ਜਲੰਧਰ-ਨਕੋਦਰ ਰੇਲਵੇ ਟਰੈਕ ’ਤੇ ਜੋਤੀ ਨਗਰ, ਕੂਲ ਰੋਡ ਨੇੜੇ ਲੰਘ ਰਹੀ ਡੀ. ਐੱਮ. ਯੂ. ਦੀ ਲਪੇਟ ਵਿਚ ਇਕ ਦੁਧਾਰੂ ਗਾਂ ਆ ਗਈ ਸੀ। ਰੇਲਵੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਮ੍ਰਿਤਕ ਗਊ ਦੀ ਲਾਸ਼ ਨੂੰ 3 ਦਿਨਾਂ ਤਕ ਟ੍ਰੈਕ ਤੋਂ ਨਾ ਉਠਾਏ ਜਾਣ ਨੂੰ ਲੈ ਕੇ ‘ਜਗ ਬਾਣੀ’ ਨੇ ਇਸ ਮਾਮਲੇ ਦਾ ਪ੍ਰਮੁੱਖਤਾ ਨਾਲ ਖੁਲਾਸਾ ਕੀਤਾ ਸੀ ਹਰ ਹੈਰਾਨੀਜਨਕ ਹੈ ਕਿ ਰੇਲਵੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੀ ਗਲਤੀ ਸੁਧਾਰਨ ਦੀ ਬਜਾਏ 3 ਜਨਵਰੀ ਨੂੰ ਸਵੇਰੇ ਗਾਂ ਦੀ ਲਾਸ਼ ਨੂੰ ਲੋਹੇ ਦੇ ਸੱਬਲਾਂ ਨਾਲ ਬੜੀ ਬੇਰਹਿਮੀ ਨਾਲ ਖਿੱਚ ਕੇ ਟ੍ਰੈਕ ਵਿਚੋਂ ਕੱਢ ਕੇ ਬਾਹਰ ਸੁੱਟ ਦਿੱਤਾ ਅਤੇ ਉਥੋਂ ਖਿਸਕ ਗਏ। ਹੁਣ ਪਿਛਲੇ ਲਗਭਗ 10 ਦਿਨਾਂ ਤੋਂ ਰੇਲ ਟ੍ਰੈਕ ਨੇੜੇ ਪਈ ਗਊ ਦੀ ਲਾਸ਼ ਨੂੰ ਕੁੱਤੇ ਅਤੇ ਹੋਰ ਪੰਛੀ ਨੋਚ-ਨੋਚ ਕੇ ਖਾ ਰਹੇ ਹਨ।
ਇਹ ਵੀ ਪੜ੍ਹੋ- ਕੜਾਕੇ ਦੀ ਠੰਡ 'ਚ 50 ਫੁੱਟ ਉੱਚੇ ਟਾਵਰ 'ਤੇ ਚੜ੍ਹਿਆ ਸ਼ਖ਼ਸ, ਡਿਮਾਂਡ ਸੁਣ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਉਥੇ ਹੀ ਹੁਣ ਦੇਰ ਸ਼ਾਮ ਇਸ ਮਾਮਲੇ ਵਿਚ ਗਊ ਰੱਖਿਅਕ ਮਨੋਜ ਨੰਨ੍ਹਾ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਮੌਕੇ ’ਤੇ ਭੇਜਿਆ ਅਤੇ ਗਊ ਦੀ ਲਾਸ਼ ਨੂੰ ਪੂਰੀ ਤਰ੍ਹਾਂ ਕੱਪੜੇ ਵਿਚ ਲਪੇਟ ਦਿੱਤਾ ਤਾਂ ਜੋ ਕੁੱਤੇ ਅਤੇ ਹੋਰ ਪੰਛੀ ਗਾਂ ਦੀ ਲਾਸ਼ ਨੂੰ ਖਰਾਬ ਨਾ ਕਰ ਸਕਣ। ਮਨੋਜ ਨੰਨ੍ਹਾ ਨੇ ਕਿਹਾ ਕਿ ਉਹ ਕੱਲ ਹੀ ਰੇਲ ਮੰਤਰਾਲਾ ਨੂੰ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਸ਼ਿਕਾਇਤ ਕਰਨਗੇ ਅਤੇ ਗਾਂ ਦੀ ਲਾਸ਼ ਨੂੰ ਪੂਜਾ-ਪਾਠ ਅਤੇ ਰੀਤੀ ਰਿਵਾਜ ਨਾਲ ਦਫਨਾਉਣਗੇ।
ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਨੇ ਕਰ 'ਤਾ ਵੱਡਾ ਐਨਕਾਊਂਟਰ, ਤਾੜ-ਤਾੜ ਚੱਲੀਆਂ ਗੋਲ਼ੀਆਂ ਨਾਲ ਕੰਬਿਆ ਇਲਾਕਾ
ਰੇਲਵੇ ਅਧਿਕਾਰੀਆਂ ਖ਼ਿਲਾਫ਼ ਦਰਜ ਹੋਵੇ ਮੁਕੱਦਮਾ : ਕੀਮਤੀ ਭਗਤ
ਗਊ ਸੇਵਾ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ ਨੂੰ ਜਿਵੇਂ ਹੀ ਇਸ ਸਾਰੇ ਘਟਨਾਕ੍ਰਮ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਰੇਲਵੇ ਡਿਪਾਰਟਮੈਂਟ ਦੀ ਨਾਲਾਇਕੀ ਨਾਲ ਜੋ ਹਾਦਸਾ ਹੋਇਆ ਹੈ, ਉਸਨੂੰ ਲੈ ਕੇ ਡੀ. ਐੱਮ. ਯੂ. ਦੇ ਡਰਾਈਵਰ, ਡੀ. ਐੱਮ. ਰੇਲਵੇ ਅਤੇ ਜ਼ਿੰਮੇਵਾਰੀ ਅਧਿਕਾਰੀਆਂ ’ਤੇ ਕਰੂਐਲਿਟੀ ਟੂ ਐਨੀਮਲ ਐਕਟ 1960 ਅਤੇ ਕਾਓ ਸਲਾਟਰ ਐਕਟ ਪੰਜਾਬ 1955 ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ। ਕੀਮਤੀ ਭਗਤ ਨੇ ਕਿਹਾ ਕਿ ਸਾਡੇ ਸਨਾਤਨ ਹਿੰਦੂ ਧਰਮ ਵਿਚ ਗਊ ਮਾਤਾ ਨੂੰ ਮਾਂ ਦਾ ਦਰਜਾ ਦਿੱਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗਊ ਮਾਤਾ ਹਿੰਦੂ ਧਰਮ ਦੀ ਆਸਥਾ ਦਾ ਕੇਂਦਰ ਹੈ ਅਤੇ ਸਾਡੇ ਧਰਮ ਨੂੰ ਠੇਸ ਪਹੁੰਚਾਉਣ ਵਾਲਿਆਂ ’ਤੇ 295-ਏ ਤਹਿਤ ਵੱਖਰਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਗੁਜਰਾਤ ਪੁਲਸ ਵੱਲੋਂ ਕਪੂਰਥਲਾ ’ਚ ਛਾਪੇਮਾਰੀ, ਜਾਣੋ ਪੂਰਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e