ਜਲੰਧਰ ਦੇ ਨਵੇਂ ਬਣੇ ਮੇਅਰ ਵਨੀਤ ਧੀਰ ਨੂੰ ਪਾਵਨ ਜੋਤੀ ਸੰਗ ਨੇ ਕੀਤਾ ਸਨਮਾਨਤ
Thursday, Jan 16, 2025 - 02:07 PM (IST)
ਜਲੰਧਰ (ਕੁੰਦਨ, ਪੰਕਜ) : ਵਨੀਤ ਧੀਰ ਨੂੰ ਜਲੰਧਰ ਦਾ ਮੇਅਰ ਬਣਨ 'ਤੇ ਪਾਵਨ ਜੋਤੀ ਸੰਗ ਦੇ ਪ੍ਰਧਾਨ ਦਲਜੀਤ ਗਿੱਲ ਦਾਣੀ ਨੇ ਸਨਮਾਨਤ ਕੀਤਾ ਅਤੇ ਵਧਾਈ ਦਿੱਤੀ। ਦਿਲਜੀਤ ਗਿੱਲ ਨੇ ਦੱਸਿਆ ਕਿ ਵਨੀਤ ਧੀਰ ਇਮਾਨਦਾਰ ਅਤੇ ਸਾਫ ਅਕਸ ਦੇ ਇਨਸਾਨ ਹਨ ਜਿਨ੍ਹਾਂ ਨੇ ਪਿਛਲੇ ਸਮੇਂ ਵਿਚ ਆਪਣੇ ਵਾਰਡ ਵਿਚ ਬਹੁਤ ਵਧੀਆ ਕੰਮ ਕੀਤੇ ਅਤੇ ਇਸ ਵਾਰ ਉਨ੍ਹਾਂ ਪੂਰੇ ਪੰਜਾਬ ਵਿਚ ਸਭ ਤੋਂ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ।
ਉਨ੍ਹਾਂ ਦੀ ਇਮਾਨਦਾਰੀ ਅਤੇ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦਿਆਂ ਉਨ੍ਹਾਂ ਨੂੰ ਜਲੰਧਰ ਦਾ ਮੇਅਰ ਬਣਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਗੁਰਜੀਤ ਸਿੰਘ ਘੁੰਮਣ, ਐੱਸ. ਡੀ. ਓ. ਨਵੀਨ ਭਗਤ, ਜੇ.ਈ.ਸੋਮਰਾਜ ਗਿੱਲ ਹਾਜ਼ਰ ਸਨ।