ਚੋਰੀ ਤੇ ਲੁੱਟ-ਖੋਹ ਦੇ ਮਾਮਲੇ ’ਚ ਘੁੱਦਾ ਕਾਬੂ

01/24/2019 10:28:37 AM

ਜਲੰਧਰ (ਮਹੇਸ਼)– ਚੋਰੀ ਤੇ ਲੁੱਟ-ਖੋਹ ਦੇ ਮਾਮਲੇ ’ਚ ਘੁੱਦਾ ਨਾਮੀ ਭਗੌਡ਼ੇ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਥਾਣਾ ਰਾਮਾ ਮੰਡੀ ਦੇ ਮੁਖੀ ਇੰਸਪੈਕਟਰ ਜੀਵਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੰਨੀ ਉਰਫ ਘੁੱਦਾ ਪੁੱਤਰ ਮੋਹਨ ਲਾਲ ਵਾਸੀ ਗੁਰੂ ਨਾਨਕਪੁਰਾ ਵੈਸਟ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਬਸ਼ੀਰਪੁਰਾ ਸਥਿਤ ਦੀਪਕ ਸ਼ਰਮਾ ਪੁੱਤਰ ਸੁਭਾਸ਼ ਚੰਦਰ ਸ਼ਰਮਾ ਦੇ ਘਰ ’ਚੋਂ ਤਿੰਨ ਮੋਬਾਇਲ ਤੇ ਇਕ ਗੈਸ ਸਿਲੰਡਰ ਚੋਰੀ ਕੀਤਾ ਸੀ। ਇਸੇ ਤਰ੍ਹਾਂ ਘੁੱਦਾ ਤੇ ਉਸ ਦੇ ਸਾਥੀਆਂ ਨੇ ਗੁਰੂ ਨਾਨਕਪੁਰਾ ਵੈਸਟ ਵਾਸੀ ਅਮਨ ਕੁਮਾਰ ਗਿਰੀ ਪੁੱਤਰ ਬਲਵਿੰਦਰ ਗਿਰੀ ਨੂੰ ਰਸਤੇ ’ਚ ਘੇਰ ਕੇ ਉਸ ਦਾ ਮੋਬਾਇਲ ਤੇ 2020 ਰੁਪਏ ਖੋਹੇ ਸਨ। ਇੰਸਪੈਕਟਰ ਜੀਵਨ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਵਾਰਦਾਤਾਂ ਨੂੰ ਲੈ ਕੇ ਦੀਪਕ ਸ਼ਰਮਾ ਤੇ ਅਮਨ ਕੁਮਾਰ ਦੇ ਬਿਆਨਾਂ ’ਤੇ ਥਾਣਾ ਰਾਮਾ ਮੰਡੀ ’ਚ ਘੁੱਦਾ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਦੋਵਾਂ ਮਾਮਲਿਆਂ ’ਚ ਭਗੌਡ਼ਾ ਕਰਾਰ ਦਿੱਤਾ ਸੀ। ਅੱਜ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ।

Related News