ਲੋੜਵੰਦਾਂ ਦੀ ਸਹਾਇਤਾ ਕਰਨਾ ਸਭ ਤੋਂ ਉੱਤਮ ਸੇਵਾ : ਬਾਲੀ

01/24/2019 10:27:19 AM

ਜਲੰਧਰ (ਦਿਲਬਾਗੀ, ਕਮਲਜੀਤ, ਚਾਂਦ)-ਧਾਰਮਿਕ ਉਤਸਵ ਸੰਮਤੀ ਆਦਮਪੁਰ ਵੱਲੋਂ ਆਯੋਜਿਤ 161ਵੇਂ ਰਾਸ਼ਨ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਮਨਜੀਤ ਬਾਲੀ (ਮੈਂਬਰ ਡਾ. ਅੰਬੇਡਕਰ ਫਾਊਂਡੇਸ਼ਨ ਭਾਰਤ ਸਰਕਾਰ) ਨੇ ਕਿਹਾ ਕਿ ਧਾਰਮਿਕ ਉਤਸਵ ਸੰਮਤੀ ਬੇਸਹਾਰਾ ਅਤੇ ਲੋੜਵੰਦ ਪਰਿਵਾਰਾਂ ਦੀ ਨਿਰ-ਸਵਾਰਥ ਸੇਵਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਕਰਨਾ ਸਭ ਤੋਂ ਉੱਤਮ ਸੇਵਾ ਹੈ। ਇਸ ਮੌਕੇ ਬਾਲੀ ਨੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਦਲਿਤ ਸਮਾਜ ਲਈ ਸਿਹਤ ਸੇਵਾਵਾਂ ਨਾਲ ਸਬੰਧਤ ਅਤੇ ਹੋਰ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਰੋਹ ਦੀ ਪ੍ਰਧਾਨਗੀ ਸਵਾਮੀ ਰਾਮ ਭਾਰਤੀ ਨੇ ਕੀਤੀ। ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਸਮਾਜ ਸੇਵਕ ਮਨਮੋਹਨ ਸਿੰਘ ਬਾਬਾ ਪ੍ਰਧਾਨ ਜਾਗ੍ਰਿਤੀ ਕਲੱਬ ਨੇ ਸੰਮਤੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਧਾਰਮਿਕ ਉਤਸਵ ਸੰਮਤੀ ਵਲੋਂ ਪੂਰੀਆਂ ਗਰਮੀਆਂ ਬੱਸ ਸਟੈਂਡ ਦੇ ਬਾਹਰ ਮੇਨ ਰੋਡ ’ਤੇ ਰੋਜ਼ਾਨਾ ਠੰਡੇ ਜਲ ਦੀ ਛਬੀਲ ਲਾ ਕੇ, ਹਸਪਤਾਲ ਵਿਚ ਸਵੇਰੇ ਮਰੀਜ਼ਾਂ ਨੂੰ ਦੁੱਧ ਅਤੇ ਰਸ ਦੀ ਸੇਵਾ ਕਰ ਕੇ ਅਤੇ ਹਰ ਮਹੀਨੇ ਲੋਡ਼ਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਕੇ ਨਰ ਸੇਵਾ-ਨਰਾਇਣ ਸੇਵਾ ਦੇ ਕਥਨ ਅਨੁਸਾਰ ਮਾਨਵਤਾ ਦੀ ਨਿਰ-ਸਵਾਰਥ ਸੇਵਾ ਕੀਤੀ ਜਾ ਰਹੀ ਹੈ। ਸਮਾਰੋਹ ਦੌਰਾਨ ਇਕ ਪਰਿਵਾਰ ਵਲੋਂ ਸਾਰਿਆਂ ਪਰਿਵਾਰਾਂ ਨੂੰ ਜੁਰਾਬਾਂ ਵੰਡੀਆਂ ਗਈਆਂ। ਇਸ ਮੌਕੇ 31 ਬੇਸਹਾਰਾ ਅਤੇ ਲੋਡ਼ਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਪ੍ਰਧਾਨ ਮੰਗਤ ਰਾਮ ਸ਼ਰਮਾ, ਕੁਲਦੀਪ ਦੁੱਗਲ, ਅਨਿਲ ਸ਼ਰਮਾ, ਸੁਸ਼ੀਲ ਡੋਗਰਾ, ਪਵਨ ਬਸੀ, ਹਤਿੰਦਰ ਮਹਿਤਾ, ਰਾਕੇਸ਼ ਆਵਲ, ਮਾਇਆ ਯਾਦਵ, ਸੁਦਾਮਾ ਭਗਤ, ਗੁਲਸ਼ਨ ਦਿਲਬਾਗੀ, ਜਗਭੂਸ਼ਣ ਆਵਲ, ਵਿਜੇ ਯਾਦਵ, ਸ਼ਾਮ ਸੁੰਦਰ ਸ਼ਰਮਾ ਤੇ ਹੋਰ ਹਾਜ਼ਰ ਸਨ।

Related News