ਜਲੰਧਰ ’ਚ ਮਾਸੂਮ ਬੱਚੀ ਨਾਲ ਰਿਸ਼ਤੇਦਾਰ ਨੇ ਕੀਤਾ ਬਲਾਤਕਾਰ

Monday, Dec 21, 2020 - 11:04 PM (IST)

ਜਲੰਧਰ ’ਚ ਮਾਸੂਮ ਬੱਚੀ ਨਾਲ ਰਿਸ਼ਤੇਦਾਰ ਨੇ ਕੀਤਾ ਬਲਾਤਕਾਰ

ਜਲੰਧਰ,(ਮਹੇਸ਼) : ਸ਼ਹਿਰ ’ਚ ਸੋਮਵਾਰ ਦੇਰ ਸ਼ਾਮ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਜ਼ਿਲ੍ਹੇ ਦੇ ਰਾਮਾ ਮੰਡੀ ’ਚ ਇਕ ਮਾਸੂਮ ਬੱਚੀ ਨਾਲ ਰਿਸ਼ੇਤਦਾਰ ਵਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਰਾਮਾ ਮੰਡੀ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਬੱਚੀ ਦਾ ਮੈਡੀਕਲ ਕਰਵਾਉਣ ਲਈ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। 

ਇਹ ਵੀ ਪੜ੍ਹੋ: ਸਰਕਾਰ ਦੀ ਚਿੱਠੀ 'ਚ ਕੁਝ ਵੀ ਨਵਾਂ ਨਹੀਂ, ਕੇਂਦਰ ਨੂੰ ਪੇਸ਼ ਕਰਨਾ ਹੋਵੇਗਾ ਠੋਸ ਹੱਲ : ਕਿਸਾਨ ਆਗੂ
ਮਿਲੀ ਜਾਣਕਾਰੀ ਮੁਤਾਬਕ ਮਾਸੂਮ ਬੱਚੀ ਦੇ ਘਰ ਇਕ ਰਿਸ਼ਤੇਦਾਰ ਰੋਜ਼ ਆਉਂਦਾ ਸੀ। ਸੋਮਵਾਰ ਵੀ ਉਹ ਬੱਚੀ ਦੇ ਘਰ ਆਇਆ ਅਤੇ ਬੱਚੀ ਨੂੰ ਖਿਡਾਉਣ ਲਈ ਬਾਹਰ ਲੈ ਗਿਆ। ਇਸ ਦੇ ਕੁੱਝ ਸਮੇਂ ਬਾਅਦ ਬੱਚੀ ਦੇ ਰੋਣ ਦੀਆਂ ਅਵਾਜ਼ਾਂ ਆਈਆਂ, ਜਿਸ ਤੋਂ ਸੁਣ ਮਾਂ ਬੱਚੀ ਕੋਲ ਪਹੁੰਚੀ, ਜਿਥੇ ਉਨ੍ਹਾਂ ਨੂੰ ਬੱਚੀ ਨਾਲ ਹੋਈ ਘਟਨਾ ਬਾਰੇ ਪਤਾ ਲੱਗਾ।

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਖੂਨ ਨਾਲ ਲਿਖੀ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ (ਵੀਡੀਓ)

ਰਿਸ਼ਤੇਦਾਰ ਵਲੋਂ ਬੱਚੀ ਨਾਲ ਕੀਤੀ ਗੰਦੀ ਹਰਕਤ ਦਾ ਪਤਾ ਚੱਲਦੇ ਹੀ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਸੂਚਨਾ ਮਿਲਦੇ ਹੀ ਰਾਮਾ ਮੰਡੀ ਦੀ ਪੁਲਸ ਮੌਕੇ ’ਤੇ ਪਹੁੰਚੀ। ਫਿਲਹਾਲ ਦੋਸ਼ੀ ਫਰਾਰ ਹੈ ਅਤੇ ਪੁਲਸ ਵਲੋਂ ਉਸ ਦੀ ਭਾਲ ਜਾਰੀ ਹੈ। 


author

Deepak Kumar

Content Editor

Related News