ਕੋਰੋਨਾ ਦਾ ਕਹਿਰ: 4 ਕੇਸ ਮਿਲਣ 'ਤੇ ਜਲਾਲਾਬਾਦ ਦੇ ਇਨ੍ਹਾਂ ਪਿੰਡਾਂ ਨੂੰ ਕੀਤਾ ਗਿਆ ਸੀਲ
Friday, May 01, 2020 - 01:55 PM (IST)
ਜਲਾਲਾਬਾਦ (ਸੇਤੀਆ,ਸੁਮਿਤ,ਟੀਨੂੰ, ਨਿਖੰਜ, ਜਤਿੰਦਰ): ਸ਼੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ 'ਚ 4 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਲੋਂ ਜਲਾਲਾਬਾਦ 'ਚ ਬਾਬਾ ਦੀਪ ਸਿੰਘ ਨਗਰ ਦੇ ਆਲੇ-ਦੁਆਲੇ ਦਾ ਇਕ ਕਿਲੋਮੀਟਰ ਅਤੇ ਚੱਕ ਦੁਮਾਲਕੇ ਟਿੰਡਾਵਾਲਾ ਦਾ ਏਰੀਆ ਸੀਲ ਕਰ ਦਿੱਤਾ ਗਿਆ ਹੈ।ਉਧਰ ਸਿਵਲ ਸਰਜਨ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਉਹ ਏਰੀਏ ਸੀਲ ਕੀਤੇ ਜਾਣ ਜਿਸ ਏਰੀਏ ਨਾਲ ਸਬੰਧ ਮਰੀਜ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਤੋਂ ਸਾਰੀ ਜਾਣਕਾਰੀ ਲਈ ਜਾ ਰਹੀ ਹੈ ਕਿ ਉਹ ਕਿਨ੍ਹਾਂ ਲੋਕਾਂ ਦੇ ਸੰਪਰਕ 'ਚ ਆਏ ਸਨ ਅਤੇ ਉਨ੍ਹਾਂ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਰਾਜਸਥਾਨ ਦੇ ਜੈਸਲਮੇਲ ਨਾਲ ਸਬੰਧਤ ਏਰੀਏ ਤੋਂ ਜਲਾਲਾਬਾਦ ਆਉਣ ਵਾਲੇ 410 ਦੇ ਕਰੀਬ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਹਨ।
ਇਹ ਵੀ ਪੜ੍ਹੋ: ਜਲਾਲਾਬਾਦ ਗਰੀਨ ਜੋਨ ਤੋਂ ਹੋਇਆ ਬਾਹਰ, ਕੋਰੋਨਾ ਦੇ ਤਿੰਨ ਮਾਮਲੇ ਆਏ ਸਾਹਮਣੇ
ਉਧਰ ਡੀ.ਐਸ.ਡੀ. ਭੁਪਿੰਦਰ ਸਿੰਘ ਭੁੱਲਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ ਵਲੋਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਸਬੰਧੀ ਜਾਣਕਾਰੀ ਦਿੱਤੀ ਗਈ ਸੀ, ਜਿਸ 'ਚ ਜਲਾਲਾਬਾਦ ਦੇ ਬਾਬਾ ਦੀਪ ਸਿੰਘ ਨਗਰ ਅਤੇ ਚੱਕ ਦੁਮਾਲਕੇ ਟਿੰਡਾਵਾਲਾ ਨਾਲ ਸਬੰਧਤ ਹਨ।ਉਸ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਇਸ ਏਰੀਏ ਅੰਦਰ ਆਮ ਲੋਕਾਂ ਦੀ ਆਵਾਜਾਈ ਤੇ ਰੋਕ ਲਗਾ ਦਿੱਤੀ ਗਈ ਹੈ।ਉਧਰ ਵਿਧਾਇਕ ਰਮਿੰਦਰ ਆਵਲਾ ਨੇ ਜਲਾਲਾਬਾਦ ਹਲਕੇ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਅਫਵਾਹਾਂ ਤੋਂ ਬਚੋ ਤੇ ਸ਼ੋਸ਼ਲ ਡਿਸਟੈਂਸ ਬਣਾ ਕੇ ਰੱਖੋ। ਸਿਹਤ ਵਿਭਾਗ ਵਲੋਂ ਪੂਰੇ ਪ੍ਰਬੰਧ ਹਨ ਅਤੇ ਜੋ ਵੀ ਜਲਾਲਾਬਾਦ ਹਲਕੇ ਨਾਲ ਸੰਬੰਧ ਲੋਕ ਆ ਰਹੇ ਹਨ ਉਹ ਆਪਣੇ ਹਨ ਅਤੇ ਉਨ੍ਹਾਂ ਦੇ ਸੈਂਪਲ ਭੇਜ ਕੇ ਸ਼ੱਕ ਕੱਢਿਆ ਜਾਵੇਗਾ ਤਾਂਕਿ ਇਸ ਬੀਮਾਰੀ ਤੋਂ ਆਪਾ ਆਪਣੇ ਹਲਕੇ ਤੋਂ ਬਚਾ ਸਕੀਏ।