ਡੇਰੇ ''ਤੇ ਭੇਜੀ ਕੁੜੀ ਨੂੰ ਵਾਪਸ ਲੈਣ ਆਏ ਬਾਬੇ ਨੇ ਕੁੜੀ ਦੇਣ ਤੋਂ ਕੀਤਾ ਇਨਕਾਰ

Thursday, Jun 20, 2019 - 10:40 AM (IST)

ਡੇਰੇ ''ਤੇ ਭੇਜੀ ਕੁੜੀ ਨੂੰ ਵਾਪਸ ਲੈਣ ਆਏ ਬਾਬੇ ਨੇ ਕੁੜੀ ਦੇਣ ਤੋਂ ਕੀਤਾ ਇਨਕਾਰ

ਜਲਾਲਾਬਾਦ (ਸੇਤੀਆ) – ਸਥਾਨਕ ਫਿਰੋਜ਼ਪੁਰ ਰੋਡ 'ਤੇ ਮਾਪਿਆਂ ਵਲੋਂ ਮਹਾਂ ਕਾਲੀ ਇੱਛਾਪੂਰਨੀ ਮੰਦਿਰ ਡੇਰੇ ਦੇ ਬਾਬੇ 'ਤੇ ਇਕ ਕੁੜੀ ਨੂੰ ਗੁੰਮਰਾਹ ਕਰਕੇ ਰੱਖਣ ਦੇ ਦੋਸ਼ ਲਾਏ ਗਏ ਹਨ। ਉਧਰ ਦੂਜੇ ਪਾਸੇ ਕੁੜੀ ਨੇ ਫੋਨ 'ਤੇ ਮਾਪਿਆਂ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕੁੜੀ ਦੇ ਮਾਪਿਆਂ ਨੇ ਇਸ ਦੀ ਸ਼ਿਕਾਇਤ ਥਾਣਾ ਅਮੀਰ ਖਾਸ ਪੁਲਸ ਕੋਲ ਦਰਜ ਕਰਵਾਈ। ਜਾਣਕਾਰੀ ਦਿੰਦੇ ਹੋਏ ਸ਼ੇਰ ਸਿੰਘ ਵਾਸੀ ਚੱਕ ਲਮੋਚੜ ਨੇ ਦੋਸ਼ ਲਾਇਆ ਕਿ ਕਰੀਬ ਢਾਈ ਸਾਲ ਪਹਿਲਾਂ ਉਨ੍ਹਾਂ ਨੇ ਆਪਣੀ ਕੁੜੀ ਨੂੰ ਉਕਤ ਡੇਰੇ 'ਤੇ ਠੀਕ ਹੋਣ ਲਈ ਛੱਡਿਆ ਸੀ ਪਰ ਕੁਝ ਦਿਨ ਪਹਿਲਾਂ ਜਦੋਂ ਉਨ੍ਹਾਂ ਨੇ ਆਪਣੀ ਕੁੜੀ ਨੂੰ ਵਾਪਸ ਮੰਗਿਆ ਤਾਂ ਡੇਰੇ ਦੇ ਬਾਬੇ ਨੇ ਹਾਂ ਕਰ ਦਿੱਤੀ। 10-15 ਦਿਨਾਂ ਤੱਕ ਉਹ ਕੁੜੀ ਨੂੰ ਭੇਜਣ ਦੇ ਇਸੇ ਤਰ੍ਹਾਂ ਲਾਰੇ ਲਾਉਂਦਾ ਰਿਹਾ ਪਰ ਜਦੋਂ ਉਹ ਮੰਗਲਵਾਰ ਨੂੰ ਫਿਰ ਰਿਸ਼ਤੇਦਾਰਾਂ ਨੂੰ ਲੈ ਕੇ ਘਰ ਗਿਆ ਤਾਂ ਬਾਬੇ ਨੇ ਕੁੜੀ ਦੇਣ ਦੀ ਥਾਂ ਉਲਟਾ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਸ ਦੀ ਧਮਕੀ ਦੇ ਕੇ ਘਰੋ ਭਜਾ ਦਿੱਤਾ। ਇਸ ਤੋਂ ਬਾਅਦ ਬੁੱਧਵਾਰ ਸਵੇਰੇ ਵੀ ਅਸੀਂ ਕੁੜੀ ਲੈਣ ਆਏ ਤਾਂ ਬਾਬਾ ਪਹਿਲਾਂ ਹੀ ਘਰੋਂ ਫਰਾਰ ਹੋ ਗਿਆ।

ਉਧਰ ਇਸ ਸਬੰਧੀ ਜਦੋਂ ਕਥਿਤ ਦੋਸ਼ੀ ਬਾਬੇ ਨਾਲ ਫੋਨ 'ਤੇ ਗੱਲ ਹੋਈ ਤਾਂ ਉਸਨੇ ਕਿਹਾ ਕਿ ਕੁੜੀ ਦੇ ਮਾਪੇ ਇਸ ਨੂੰ ਖੁੱਦ ਡੇਰੇ 'ਤੇ ਛੱਡ ਕੇ ਗਏ ਹਨ ਅਤੇ ਉਸ ਨੇ ਇਸ ਨੂੰ ਆਪਣੀ ਮਰਜ਼ੀ ਨਾਲ ਨਹੀਂ ਰੱਖਿਆ। ਇਸ ਤੋਂ ਇਲਾਵਾ ਜਦੋਂ ਬਾਬੇ ਨੇ ਕੁੜੀ ਦੀ ਉਸ ਦੇ ਪਰਿਵਾਰ ਨਾਲ ਫੋਨ 'ਤੇ ਗੱਲਬਾਤ ਕਰਵਾਈ ਤਾਂ ਉਸ ਨੇ ਉਨ੍ਹਾਂ ਨਾਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਉਹ ਉਸ ਦਾ ਵਿਆਹ ਧੱਕੇ ਨਾਲ ਕਰਨਾ ਚਾਹੁੰਦੇ ਹਨ।


author

rajwinder kaur

Content Editor

Related News