ਫਿਰੋਜ਼ਪੁਰ-ਮੁੰਬਈ ਪੰਜਾਬ ਮੇਲ ਅਤੇ ਫਾਜ਼ਿਲਕਾ-ਦਿੱਲੀ ਇੰਟਰਸਿਟੀ ਐਕਸਪ੍ਰੈਸ ਫਿਰ ਦੌੜਣਗੀਆਂ

12/01/2020 2:55:33 PM

ਜੈਤੋ (ਰਘੂਨੰਦਨ ਪਰਾਸ਼ਰ): ਰੇਲ ਯਾਤਰੀਆਂ ਲਈ ਇਕ ਵੱਡੀ ਰਾਹਤ ਦੀ ਖ਼ਬਰ ਹੈ ਕਿ ਰੇਲ ਮੰਤਰਾਲਾ ਨੇ ਲਗਭਗ 8 ਮਹੀਨਿਆਂ ਬਾਅਦ 2 ਰੇਲ ਗੱਡੀਆਂ ਨੂੰ ਬਹਾਲ ਕਰਨ ਦਾ ਫ਼ੈਸਲਾ ਕੀਤਾ ਹੈ।ਸੂਤਰਾਂ ਅਨੁਸਾਰ ਰੇਲ ਨੰਬਰ 04508 ਫਾਜ਼ਿਲਕਾ-ਦਿੱਲੀ ਵਾਇਆ ਜੈਤੋ-ਬਠਿੰਡਾ-ਪਟਿਆਲਾ 2 ਦਸੰਬਰ ਨੂੰ ਸਵੇਰੇ 2.05 ਵਜੇ ਫਾਜ਼ਿਲਕਾ ਤੋਂ ਦਿੱਲੀ ਲਈ ਰਵਾਨਾ ਹੋਵੇਗੀ।

ਇਹ ਵੀ ਪੜ੍ਹੋ:  ਹੁਸ਼ਿਆਰਪੁਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸੀ.ਸੀ.ਟੀ.ਵੀ. ਕੈਮਰਾ ਦੇਖ ਉੱਡੇ ਹੋਸ਼

ਇਸ ਦੇ ਨਾਲ ਹੀ 3 ਦਸੰਬਰ ਨੂੰ ਫਿਰੋਜ਼ਪੁਰ-ਮੁੰਬਈ ਪੰਜਾਬ ਮੇਲ ਵਾਇਆ ਜੈਤੋ-ਬਠਿੰਡਾ ਰਾਤ ਨੂੰ ਚੱਲੇਗੀ। ਇਹ ਟ੍ਰੇਨ ਮਾਨਸਾ, ਜਾਖਲ, ਜੀਂਦ, ਰੋਹਤਕ, ਦਿੱਲੀ ਹੁੰਦੇ ਹੋਏ ਮੁੰਬਈ ਰਵਾਨਾ ਹੋਵੇਗੀ। ਰੇਲਵੇ ਅਧਿਕਾਰੀ ਅਨੁਸਾਰ ਇਨ੍ਹਾਂ ਦੋਵਾਂ ਟ੍ਰੇਨਾਂ ਨਾਲ ਜਨਰਲ ਬੋਗੀਆਂ ਨਹੀਂ ਹੋਣਗੀਆਂ ਅਤੇ ਯਾਤਰੀਆਂ ਨੂੰ ਟਿਕਟ ਲਈ ਬੁਕਿੰਗ ਅਰਥਾਤ ਰਿਜ਼ਰਵਰੇਸਨ ਕਰਵਾਉਣੀ ਜ਼ਰੂਰੀ ਹੋਵੇਗੀ। ਪੰਜਾਬ ਮੇਲ ਟ੍ਰੇਨ ਦੇ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ ਅਤੇ ਦਿੱਲੀ ਸਣੇ 7 ਰਾਜਾਂ ਦੇ ਲੋਕਾਂ ਨੂੰ ਲਾਭ ਮਿਲੇਗਾ।ਕੇਵਲ ਇਹ ਦੋਵੇਂ ਰੇਲ ਗੱਡੀਆਂ ਫਿਰੋਜ਼ਪੁਰ ਅਤੇ ਫਾਜ਼ਿਲਕਾ ਤੋਂ ਚੱਲਣਗੀਆਂ।ਹੋਰ ਬਾਕੀ  ਸਾਰੀਆਂ ਐਕਸਪ੍ਰੈੱਸ ਅਤੇ ਯਾਤਰੀ ਰੇਲ ਗੱਡੀਆਂ ਮਾਰਚ ਮਹੀਨੇ ਤੋਂ ਬੰਦ ਹਨ। ਇਸ ਕਾਰਣ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ:  ਦੋ ਸਾਲ ਦੇ ਬੱਚੇ ਨੂੰ ਘਰ ਛੱਡ ਮੋਹਾਲੀ ਪੇਪਰ ਦੇਣ ਜਾ ਰਹੀ ਮਾਂ ਨਾਲ ਰਸਤੇ 'ਚ ਵਾਪਰ ਗਈ ਅਣਹੋਣੀ


Shyna

Content Editor

Related News