ਨਵ-ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਪਤੀ ਦੇ ਮੋਬਾਇਲ ''ਤੇ ਭੇਜਣ ਵਾਲਾ ਪਹੁੰਚਿਆ ਜੇਲ

03/18/2018 6:54:05 AM

ਜਲੰਧਰ(ਮਹੇਸ਼)- 10 ਦਿਨ ਪਹਿਲਾਂ ਨਵ-ਵਿਆਹੁਤਾ ਦੀਆਂ ਵਿਆਹ ਤੋਂ ਬਾਅਦ ਅਸ਼ਲੀਲ ਤਸਵੀਰਾਂ ਉਸ ਦੇ ਪਤੀ ਦੇ ਮੋਬਾਇਲ 'ਤੇ ਭੇਜਣ ਵਾਲੇ ਨੌਜਵਾਨ ਨੂੰ ਅੱਜ ਥਾਣਾ 1 ਦੀ ਪੁਲਸ ਨੇ ਜੇਲ ਭੇਜ ਦਿੱਤਾ ਹੈ। ਥਾਣਾ 1 ਦੇ ਮੁਖੀ ਰਸ਼ਮਿੰਦਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਨੌਜਵਾਨ ਦੇ ਖਿਲਾਫ ਜਲੰਧਰ ਦੀ ਨਵ-ਵਿਆਹੁਤਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਵਿਆਹ ਵਿਚ ਮਾਮੇ ਦੀ ਮਿਲਣੀ ਕਰਨ ਵਾਲਾ ਨੌਜਵਾਨ ਉਸ ਨੂੰ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਦੇ ਰਿਹਾ ਹੈ ਕਿ ਉਹ ਉਸ ਨਾਲ ਜਬਰਨ ਸਰੀਰਕ ਸਬੰਧ ਬਣਾਵੇ ਤੇ ਜੇਕਰ ਉਸ ਨੇ ਸਰੀਰਕ ਸਬੰਧ ਨਾ ਬਣਾਵੇ ਤਾਂ ਉਸ ਦੀਆਂ ਅਸ਼ਲੀਲ ਤਸਵੀਰਾਂ Àਸ ਦੇ ਪਤੀ ਦੇ ਮੋਬਾਇਲ 'ਤੇ ਵਾਇਰਲ ਕਰ ਦੇਵੇਗਾ, ਜਿਸ ਦੀ ਜਾਣਕਾਰੀ ਔਰਤ ਨੇ ਆਪਣੇ ਪਤੀ ਨੂੰ ਦੇ ਕੇ ਉਕਤ ਨੌਜਵਾਨ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਸੀ। ਪੁਲਸ ਨੇ ਮੁਲਜ਼ਮ ਮਨਪ੍ਰੀਤ ਨੂੰ ਗ੍ਰਿਫਤਾਰ ਕਰ ਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਉਸ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।


Related News