ਜੇਲ ਵਿਚ ਮਿਲੇ ਦੋ ਮੋਬਾਇਲ ਫੋਨ, ਤਿੰਨ ਕੈਦੀਆਂ ਤੇ ਪਰਚਾ ਦਰਜ

Friday, Feb 09, 2018 - 02:57 PM (IST)

ਜੇਲ ਵਿਚ ਮਿਲੇ ਦੋ ਮੋਬਾਇਲ ਫੋਨ, ਤਿੰਨ ਕੈਦੀਆਂ ਤੇ ਪਰਚਾ ਦਰਜ

ਫਿਰੋਜ਼ਪੁਰ (ਮਲਹੋਤਰਾ) : ਜੇਲ ਪ੍ਰਸ਼ਾਸਨ ਨੇ ਰੂਟੀਨ ਚੈਕਿੰਗ ਦੌਰਾਨ ਕੈਦੀਆਂ ਕੋਲੋਂ ਦੋ ਮੋਬਾਇਲ ਫੋਨ ਬਰਾਮਦ ਕੀਤੇ ਹਨ ਅਤੇ ਇਸ ਸਬੰਧੀ ਤਿੰਨ ਕੈਦੀਆਂ ਵਿਰੁੱਧ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ। ਥਾਣਾ ਸਿਟੀ ਦੇ ਹੈੱਡ ਕਾਂਸਟੇਬਲ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ ਸੁਪਰੀਡੈਂਟ ਨੇ ਲਿਖਤੀ ਸ਼ਿਕਾਇਤ ਭੇਜੀ ਹੈ ਕਿ ਬੁੱਧਵਾਰ ਸ਼ਾਮ ਰੂਟੀਨ ਚੈਕਿੰਗ ਦੌਰਾਨ ਕੈਦੀਆਂ ਹਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਪਿੰਡ ਕਰਮੂਵਾਲਾ, ਸੁਖਜੀਤ ਸਿੰਘ ਪੁੱਤਰ ਕ੍ਰਿਪਾਲ ਸਿੰਘ ਵਾਸੀ ਧੂਰੀ ਜ਼ਿਲਾ ਸੰਗਰੂਰ ਤੇ ਪਰਮਜੀਤ ਸਿੰਘ ਪੁੱਤਰ ਸਵਰਨ ਸਿੰਘ ਪਿੰਡ ਜੰਡਵਾਲਾ ਤੋਂ ਸੈਮਸੰਗ ਕੰਪਨੀ ਦੇ ਦੋ ਮੋਬਾਇਲ ਫੋਨ ਬਰਾਮਦ ਹੋਏ ਹਨ। ਤਿੰਨਾਂ ਖਿਲਾਫ ਜੇਲ ਐਕਟ ਦਾ ਪਰਚਾ ਦਰਜ ਕਰ ਲਿਆ ਗਿਆ ਹੈ।


Related News