ਫਿਰੋਜ਼ਪੁਰ ਦੀ ਚਰਚਿਤ ਜੇਲ੍ਹ ’ਚੋਂ 7 ਮੋਬਾਇਲ ਬਰਾਮਦ

Wednesday, Aug 10, 2022 - 12:53 PM (IST)

ਫਿਰੋਜ਼ਪੁਰ ਦੀ ਚਰਚਿਤ ਜੇਲ੍ਹ ’ਚੋਂ 7 ਮੋਬਾਇਲ ਬਰਾਮਦ

ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਪਿਛਲੇ ਕਾਫ਼ੀ ਸਮੇਂ ਤੋਂ ਸੁਰਖੀਆਂ ਵਿਚ ਹੈ ਕਿਉਂਕਿ ਇਸ ਜੇਲ੍ਹ ਵਿਚੋਂ ਆਏ ਦਿਨ ਮੋਬਾਇਲ  ਅਤੇ ਨਸ਼ੀਲੇ ਪਦਾਰਥ ਬਰਾਮਦ ਹੋ ਰਹੇ ਹਨ। ਪੁਲਸ ਵੱਲੋਂ ਜੇਲ੍ਹ ਦੇ ਅੰਦਰ ਅਤੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਫਿਰ ਵੀ ਜੇਲ੍ਹ ਵਿਚੋਂ ਫੋਨ ਹੋਣੇ ਇਕ ਵੱਡਾ ਸਵਾਲ ਬਣਿਆ ਹੋਇਆ ਹੈ। ਥਾਣਾ ਸਿਟੀ ਦੇ ਏ.ਐੱਸ.ਆਈ ਜੰਗ ਸਿੰਘ ਅਤੇ ਗਹਿਣਾ ਰਾਮ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਕਸ਼ਮੀਰ ਸਿੰਘ ਵੱਲੋਂ ਪੁਲਸ ਨੂੰ ਭੇਜੇ ਦੋ ਵੱਖ-ਵੱਖ ਪੱਤਰਾਂ ’ਚ ਦੱਸਿਆ ਗਿਆ ਹੈ ਕਿ ਤਲਾਸ਼ੀ ਦੌਰਾਨ ਜੇਲ੍ਹ ’ਚੋਂ ਸਿਮ ਕਾਰਡਾਂ ਸਮੇਤ 7 ਮੋਬਾਇਲ ਬਰਾਮਦ ਹੋਏ ਹਨ, ਜਿਸਨੂੰ ਲੈ ਕੇ ਸਿਟੀ ਦੀ ਪੁਲਸ ਨੇ ਮਾਮਲੇ ਦਰਜ ਕਰ ਲਏ ਹਨ ਅਤੇ ਕਾਰਵਾਈ ਜਾਰੀ ਹੈ। 

ਉਨ੍ਹਾਂ ਦੱਸਿਆ ਕਿ ਸਹਾਇਕ ਸੁਪਰਡੈਂਟ ਵੱਲੋਂ ਜੇਲ੍ਹ ਦੇ ਸਟਾਫ਼ ਸਮੇਤ ਜਦੋਂ ਬਲਾਕ ਨੰਬਰ 1 ਦੀ ਬੈਰਕ ਨੰਬਰ 3 ਦੇ ਪਿਛਲੇ ਪਾਸੇ ਚੱਕਰ ਲਗਾਉਂਦੇ ਪਰਮਜੀਤ ਸਿੰਘ ਹਲਵਾਈ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਇਕ ਸੈਮਸੰਗ ਕੀਪੈੱਡ ਮੋਬਾਇਲ ਅਤੇ ਹਵਾਲਾਤੀ ਦਵਿੰਦਰ ਸਿੰਘ ਉਰਫ਼ ਦੀਪੂ ਪਾਸੋਂ ਕੀਪੈਡ ਨੋਕੀਆ ਕੰਪਨੀ ਦਾ ਮੋਬਾਇਲ ਬਰਾਮਦ ਹੋਇਆ, ਜਿਸ ਵਿੱਚ ਇੱਕ ਸਿਮ ਕਾਰਡ ਵੀ ਹੈ। ਦੂਜੇ ਪਾਸੇ ਏ. ਐੱਸ. ਆਈ ਗਹਿਣਾ ਰਾਮ ਨੇ ਦੱਸਿਆ ਕਿ ਜਦੋਂ ਜੇਲ੍ਹ ਦੇ ਬਲਾਕ ਨੰਬਰ 2 ਦੀ ਬੈਰਕ ਨੰਬਰ 2 ਦੀ ਤਲਾਸ਼ੀ ਲਈ ਗਈ ਤਾਂ ਉੱਥੋਂ ਲਾਵਾਰਸ ਸੈਮਸੰਗ ਕੀਪੈਡ ਦੇ 2, ਨੋਕੀਆ ਕੰਪਨੀ ਦਾ ਇੱਕ, ਵੀਵੋ ਟੱਚ ਸਕਰੀਨ 1 ਅਤੇ ਓਪੋ ਟੱਚ ਸਕਰੀਨ ਇਕ ਮੋਬਾਇਲ ਫ਼ੋਨ ਕੁੱਲ 5 ਮੋਬਾਇਲ ਫ਼ੋਨ ਬਰਾਮਦ ਕੀਤੇ ਗਏ, ਜਿਨ੍ਹਾਂ ਵਿਚ ਬੈਟਰੀਆਂ ਅਤੇ ਸਿਮ ਕਾਰਡ ਵੀ ਹਨ। ਪੁਲਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News