ਜੇਲ੍ਹ ਦੀਆਂ ਚੱਕੀਆਂ ’ਚੋਂ ਫੋਨ, ਐਡਾਪਟਰ ਤੇ ਡਾਟਾ ਕੇਬਲ ਬਰਾਮਦ

Tuesday, Nov 14, 2023 - 04:46 PM (IST)

ਜੇਲ੍ਹ ਦੀਆਂ ਚੱਕੀਆਂ ’ਚੋਂ ਫੋਨ, ਐਡਾਪਟਰ ਤੇ ਡਾਟਾ ਕੇਬਲ ਬਰਾਮਦ

ਫਿਰੋਜ਼ਪੁਰ (ਮਲਹੋਤਰਾ, ਕੁਮਾਰ, ਪਰਮਜੀਤ, ਖੁੱਲਰ) : ਜੇਲ੍ਹ ਪ੍ਰਸ਼ਾਸਨ ਨੇ ਸੂਚਨਾ ਦੇ ਆਧਾਰ ’ਤੇ ਚੱਕੀਆਂ ਵਿਚ ਛਾਪਾ ਮਾਰ ਕੇ ਫੋਨ, ਐਡਾਪਟਰ ਅਤੇ ਡਾਟਾ ਕੇਬਲਾਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਥਾਣਾ ਸਿਟੀ ਪੁਲਸ ਨੂੰ ਭੇਜੀ ਸੂਚਨਾ ਵਿਚ ਸਹਾਇਕ ਸੁਪਰੀਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਉਨ੍ਹਾਂ ਨੂੰ ਪਤਾ ਲੱਗਾ ਕਿ ਚੱਕੀਆਂ ਵਿਚ ਬੰਦ ਕੁਝ ਹਵਾਲਾਤੀਆਂ ਵਲੋਂ ਫੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਤੁਰੰਤ ਗਾਰਦ ਨੂੰ ਲੈ ਕੇ ਉਥੇ ਛਾਪਾ ਮਾਰ ਕੇ ਤਲਾਸ਼ੀ ਲਈ ਗਈ ਤਾਂ 2 ਟੱਚ ਸਕਰੀਨ ਫੋਨ, 1 ਕੀ-ਪੈਡ ਵਾਲਾ ਫੋਨ, 1 ਐਡਾਪਟਰ ਅਤੇ 2 ਡਾਟਾ ਕੇਬਲਾਂ ਲਵਾਰਸ ਹਾਲਤ ਵਿਚ ਬਰਾਮਦ ਕੀਤੀਆਂ ਗਈਆਂ। 

ਹਵਾਲਾਤੀਆਂ ਸੁਨੀਲ ਨਾਟਾ ਵਾਸੀ ਫਿਰੋਜ਼ਪੁਰ ਸਿਟੀ ਅਤੇ ਹਵਾਲਾਤੀ ਸੁਖਵਿੰਦਰ ਸਿੰਘ ਸੋਨੀ ਵਾਸੀ ਫਰੀਦਕੋਟ ਕੋਲੋਂ 2 ਟੱਚ ਸਕਰੀਨ ਫੋਨ ਬਰਾਮਦ ਹੋਏ। ਪੁਲਸ ਨੇ ਉਕਤ ਦੋਹਾਂ ਹਵਾਲਾਤੀਆਂ ਅਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ ਪਰਚਾ ਦਰਜ ਕਰ ਲਿਆ ਹੈ।


author

Gurminder Singh

Content Editor

Related News