ਕੰਗਨਾ 'ਤੇ ਸਿਮਰਨਜੀਤ ਮਾਨ ਵੱਲੋਂ ਕੀਤੀ ਵਿਵਾਦਿਤ ਟਿੱਪਣੀ 'ਤੇ ਬੋਲੇ ​​ਜੈਰਾਮ ਠਾਕੁਰ, ਕਿਹਾ- ਉਨ੍ਹਾਂ ਦੇ ਘਰ ਨੂੰਹ-ਧੀ.

Saturday, Aug 31, 2024 - 06:57 PM (IST)

ਕੰਗਨਾ 'ਤੇ ਸਿਮਰਨਜੀਤ ਮਾਨ ਵੱਲੋਂ ਕੀਤੀ ਵਿਵਾਦਿਤ ਟਿੱਪਣੀ 'ਤੇ ਬੋਲੇ ​​ਜੈਰਾਮ ਠਾਕੁਰ, ਕਿਹਾ- ਉਨ੍ਹਾਂ ਦੇ ਘਰ ਨੂੰਹ-ਧੀ.

ਐਂਟਰਟੇਨਮੈਂਟ ਡੈਸਕ : ਭਾਰਤੀ ਜਨਤਾ ਪਾਰਟੀ ਨੇ ਭਾਵੇਂ ਕਿਸਾਨ ਅੰਦੋਲਨ ਨੂੰ ਲੈ ਕੇ ਕੰਗਨਾ ਰਣੌਤ ਦੀ ਟਿੱਪਣੀ ਤੋਂ ਦੂਰੀ ਬਣਾ ਲਈ ਸੀ ਅਤੇ ਇਸ ਨੂੰ ਕੰਗਨਾ ਦਾ ਨਿੱਜੀ ਬਿਆਨ ਕਰਾਰ ਦਿੱਤਾ ਸੀ, ਪਰ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕੰਗਨਾ ਦੇ ਬਿਆਨ 'ਤੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕੀਤੀ। ਉਨ੍ਹਾਂ ਪੰਜਾਬ ਦੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਬਾਰੇ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਕੰਗਨਾ ਰਣੌਤ 'ਤੇ ਅਸ਼ਲੀਲ ਟਿੱਪਣੀ ਕੀਤੀ ਸੀ। ਇਹ ਪਹਿਲੀ ਵਾਰ ਹੈ ਜਦੋਂ ਜੈਰਾਮ ਠਾਕੁਰ ਨੇ ਕੰਗਨਾ ਅਤੇ ਉਸ 'ਤੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - 2 ਘੰਟਿਆਂ 'ਚ ਹੀ ਸਿੱਧੂ ਮੂਸੇਵਾਲਾ ਦੇ ਗੀਤ 'Attach'ਨੇ ਤੋੜੇ ਰਿਕਾਰਡ

ਭਾਜਪਾ ਨੇਤਾ ਦਾ ਸਿਮਰਨਜੀਤ ਮਾਨ 'ਤੇ ਰਿਐਕਸ਼ਨ
ਪੰਜਾਬ ਦੇ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਸਿਮਰਨਜੀਤ ਸਿੰਘ ਮਾਨ ਵੱਲੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ 'ਤੇ ਕੀਤੀ ਟਿੱਪਣੀ 'ਤੇ ਸਵਾਲ ਪੁੱਛਿਆ, ਜਿਸ ਦੇ ਜਵਾਬ 'ਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਨੇ ਕਿਹਾ ਕਿ- "ਸਿਮਰਨਜੀਤ ਸਿੰਘ ਮਾਨ ਵੱਲੋਂ ਕੰਗਨਾ ਰਣੌਤ 'ਤੇ ਦਿੱਤਾ ਗਿਆ ਬਿਆਨ ਬਹੁਤ ਹੀ ਮੰਦਭਾਗਾ ਹੈ, ਅਜਿਹੇ ਵਿਅਕਤੀ ਤੋਂ ਜੋ ਸੀਨੀਅਰ ਅਤੇ ਬਜ਼ੁਰਗ ਹਨ, ਉਹ ਮੀਡੀਆ ਸਾਹਮਣੇ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਦੇ ਘਰ ਵੀ ਨੂੰਹ-ਧੀ ਹੋਵੇਗੀ। ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਵੀ ਕਿਸੇ ਬਾਰੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਨ ਦਾ ਅਧਿਕਾਰ ਨਹੀਂ ਹੈ, ਮੈਂ ਉਸ ਦੀ ਸਖ਼ਤ ਨਿੰਦਾ ਕਰਦਾ ਹਾਂ।"

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਅਦਾਕਾਰਾ ਦਾ ਅਸ਼ਲੀਲ ਵੀਡੀਓ ਵਾਇਰਲ, ਸੋਸ਼ਲ ਮੀਡੀਆ 'ਤੇ ਮਚੀ ਤਰਥੱਲੀ

ਕੰਗਨਾ ਰਣੌਤ ਦੇ ਬਿਆਨ 'ਤੇ ਕੀ ਬੋਲੇ
ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ 'ਤੇ ਦਿੱਤੇ ਵਿਵਾਦਤ ਬਿਆਨ 'ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਜਿਸ ਦੇ ਜਵਾਬ 'ਚ ਸਾਬਕਾ ਸੀ. ਐੱਮ ਜੈਰਾਮ ਠਾਕੁਰ ਨੇ ਕਿਹਾ, ''ਮੈਂ ਸਿਰਫ ਇੰਨਾ ਹੀ ਕਹਿਣਾ ਚਾਹਾਂਗਾ ਕਿ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੇ ਇਸ ਦਾ ਨੋਟਿਸ ਲਿਆ ਹੈ ਅਤੇ ਕੰਗਨਾ ਰਣੌਤ ਨਾਲ ਵੀ ਗੱਲ ਕੀਤੀ ਹੈ।'' ਪਾਰਟੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਕਿਸੇ ਇੱਕ ਵਿਅਕਤੀ ਦਾ ਮਤ ਹੋ ਸਕਦਾ ਹੈ ਪਰ ਇਹ ਪਾਰਟੀ ਦੀ ਰਾਏ ਨਹੀਂ ਹੈ, ਇਸ ਲਈ ਮੈਨੂੰ ਇਸ ਮੁੱਦੇ 'ਤੇ ਹੋਰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News