ਜਗਤਾਰ ਜੌਹਲ ਵਲੋਂ ਪੰਜਾਬ ਪੁਲਸ ''ਤੇ ਅਣਮਨੁੱਖੀ ਤਸ਼ੱਦਦ ਦਾ ਇਲਜ਼ਾਮ

11/15/2017 5:41:20 AM

ਜਲੰਧਰ— ਇੰਗਲੈਂਡ ਦੇ ਵੈਟਫੋਰਡ ਸ਼ਹਿਰ ਦੇ ਮੇਅਰ ਸਿਆਸੀ ਕਤਲਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਬਰਤਾਨਵੀ ਨੌਜਵਾਨ ਜਗਤਾਰ ਸਿੰਘ ਜੌਹਲ ਨਾਲ ਪੰਜਾਬ ਪੁਲਸ ਦੇ ਵਿਵਹਾਰ ਤੋਂ ਨਾਰਾਜ ਹਨ। ਉਨ੍ਹਾਂ ਕਿਹਾ ਕਿ ਜੱਗੀ ਦੀ ਮਾਮਲੇ 'ਚ ਕੀ ਸ਼ਮੂਲੀਅਤ ਹੈ, ਇਸ ਸਬੰਧੀ ਬੇਸ਼ੱਕ ਜਾਂਚ ਹੋਣੀ ਚਾਹੀਦੀ ਹੈ। ਜੱਗੀ ਜੌਹਲ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ ਹੈ ਪਰ ਜਿਸ ਤਰ੍ਹਾਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇਸ ਮਾਮਲੇ ਨੂੰ ਉਹ ਬਰਤਾਨੀਆ 'ਚ ਚੁੱਕਣਗੇ।
ਭਾਰਤ ਦੌਰੇ 'ਤੇ ਆਏ ਜਗਤਾਰ ਸਿੰਘ ਢੀਂਡਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਉਹ ਨਿਰਾਸ਼ ਕਰਨ ਵਾਲੀਆਂ ਹਨ। ਉਨ੍ਹਾਂ ਕਿਹਾ ਕਿ ਜੱਗੀ ਜੌਹਲ ਦੇ ਮੂੰਹ 'ਤੇ ਅਚਾਨਕ ਬੋਰੀ ਸੁੱਟ ਕੇ ਉਸ ਨੂੰ ਅਗਵਾ ਕੀਤਾ ਗਿਆ ਤੇ ਉਸ ਨੂੰ ਚੁੱਕਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੱਗੀ ਬਰਤਾਨਵੀ ਨਾਗਰਿਕ ਹੈ ਅਤੇ ਉਸ ਦਾ ਵੀਜ਼ਾ ਰੋਕਿਆ ਜਾ ਸਕਦਾ ਸੀ ਜਾਂ ਉਸ ਨੂੰ ਕੋਈ ਨੋਟਿਸ ਭੇਜ ਕੇ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਸੀ।
ਢੀਂਡਸਾ ਨੇ ਕਿਹਾ ਕਿ ਉਹ ਇੰਗਲੈਂਡ ਜਾ ਕੇ ਇਸ ਮਾਮਲੇ ਨੂੰ ਭਾਰਤੀ ਹਾਈ ਕਮਿਸ਼ਨਰ ਅਤੇ ਬਰਤਾਨਵੀ ਅਧਿਕਾਰੀਆਂ ਕੋਲ ਚੁੱਕਣਗੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੀ ਬਰਤਾਨਵੀ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕੇ ਹਨ।


Related News