ਮੁਕਤਸਰ : ਸਰਕਾਰੀ ਸਕੂਲ ਦੇ ਬੱਚਿਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਜਾਗ੍ਰਿਤੀ ਰੈਲੀ ਦਾ ਕੀਤਾ ਆਯੋਜਨ
Monday, Oct 16, 2017 - 11:03 AM (IST)
ਮੁਕਤਸਰ (ਤਰਸੇਮ ਢੁੱਡੀ) — ਵਾਤਾਰਨ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਇਕ ਜਾਗ੍ਰਿਤੀ ਰੈਲੀ ਦਾ ਆਯੋਜਨ ਕੀਤਾ, ਜੋ ਸਰਕਾਰੀ ਸਕੂਲ ਕੋਟਕਪੂਰਾ ਰੋਡ ਤੋਂ ਸ਼ੁਰੂ ਹੋ ਕੇ ਬਜ਼ਾਰਾਂ ਤੋਂ ਹੁੰਦਾ ਹੋਇਆ ਸਰਕਾਰੀ ਸਕੂਲ 'ਚ ਹੀ ਸਮਾਪਤ ਹੋਈ। ਇਸ ਰੈਲੀ 'ਚ ਹਿੱਸਾ ਲੈਣ ਵਾਲੇ ਬੱਚਿਆਂ ਦੇ ਹੱਥ 'ਚ ਬੈਨਰ ਤੇ ਸਲੋਗਨ ਲਿਖੀਆਂ ਤਖਤੀਆਂ ਫੜੀਆਂ ਸਨ, ਜਿਸ 'ਤੇ ਦੀਵਾਲੀ ਪ੍ਰਦਸ਼ੂਣ ਰਹਿਤ ਮਨਾਉਣ ਦਾ ਸੰਦੇਸ਼ ਲਿਖਿਆ ਹੋਇਆ ਸੀ। ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਬਲਜੀਤ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲ ਦੇ ਬੱਚਿਆਂ ਨੇ ਜੋ ਉਪਰਾਲਾ ਕੀਤਾ ਹੈ, ਇਹ ਸ਼ਲਾਘਾਯੋਗ ਹੈ। ਉਨ੍ਹਾਂ ਨੇ ਆਮ ਜਨਤਾ ਨੂੰ ਵੀ ਬੱਚਿਆਂ ਵਲੋਂ ਦਿੱਤੇ ਗਏ ਸੰਦੇਸ਼ 'ਤੇ ਅਮਲ ਕਰਨ ਦੀ ਅਪੀਲ ਕੀਤੀ।
