ਆਫਿਸ ਲਾਕ, ਮੋਬਾਇਲ ਸਵਿੱਚ ਆਫ, ਵਿਦੇਸ਼ ਭੱਜਣ ਦੀ ਤਿਆਰੀ ’ਚ ਪ੍ਰਾਈਵੇਟ ਸਟਾਕ ਐਕਸਚੇਂਜ ਦਾ ਮਾਲਕ
Wednesday, Jul 04, 2018 - 04:34 AM (IST)

ਲੁਧਿਆਣਾ(ਰਿਸ਼ੀ)-ਪ੍ਰਾਈਵੇਟ ਸਟਾਕ ਐਕਸਚੇਂਜ ਚਲਾ ਕੇ ਕੁੱਝ ਸਾਲਾਂ ’ਚ ਕਰੋਡ਼ਾਂ ਰੁਪਏ ਇਕੱਠੇ ਕਰਨ ਅਤੇ ਸਰਕਾਰ ਨੂੰ ਹਰ ਰੋਜ਼ ਲੱਖਾਂ-ਕਰੋਡ਼ਾਂ ਦਾ ਚੂਨਾ ਲਾਉਣ ਵਾਲੇ ਵਿਅਕਤੀ ਦਾ ‘ਜਗ ਬਾਣੀ’ ਵਲੋਂ ਪਰਦਾਫਾਸ਼ ਕਰਨ ਤੋਂ ਬਾਅਦ ਜਿੱਥੇ ਇਕ ਪਾਸੇ ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਹੈ, ਉਥੇ ਖੁਦ ਨੂੰ ਹਾਈਟੈੱਕ ਕਹਿਣ ਵਾਲੀ ਪੁਲਸ ਪ੍ਰਾਈਵੇਟ ਐਕਸਚੇਂਜ ਦੇ ਮਾਲਕ ਨੂੰ ਫਡ਼ਨਾ ਤਾਂ ਦੂਰ, ਉਸ ਦੀ ਖੇਡ ਸਮਝਣ ’ਚ ਵੀ ਬੇਵੱਸ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਸਰਕਾਰ ਦੇ ਕਰੋਡ਼ਾਂ ਰੁਪਏ ਹਡ਼ੱਪ ਚੁੱਕਾ ਇਹ ਚਲਾਕ ਵਿਅਕਤੀ ਪੁਲਸ ਦੀ ਪਹੁੰਚ ’ਚ ਆਵੇਗਾ ਜਾਂ ਨਹੀਂ। ‘ਜਗ ਬਾਣੀ’ ਟੀਮ ਵਲੋਂ ਕੀਤੀ ਗਈ ਇਨਵੈਸਟੀਗੇਸ਼ਨ ’ਚ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਦੇ ਫਿਰੋਜ਼ਗਾਂਧੀ ਮਾਰਕੀਟ, ਸੈਕਟਰ-32 ਅਤੇ ਹੈਬੋਵਾਲ ਇਲਾਕੇ ਵਿਚ ਕੁੱਲ 3 ਦਫਤਰ ਹਨ। ਇਕ ਦਫਤਰ ’ਚ ਉਹ ਖੁਦ, ਦੂਜੇ ’ਚ ਛੋਟਾ ਭਰਾ ਅਤੇ ਤੀਜੇ ’ਚ ਖਾਸਮਖਾਸ ਲਡ਼ਕੀ ਰਹਿੰਦੀ ਹੈ ਪਰ ਖੇਡ ਤੋਂ ਪਰਦਾ ਚੁੱਕਦੇ ਹੀ ਉਸ ਨੇ ਜਿੱਥੇ ਆਪਣੇ ਸਾਰੇ ਆਫਿਸ ਲਾਕ ਕਰ ਦਿੱਤੇ ਹਨ, ਉਥੇ ਉਸ ਦੇ ਅਤੇ ਸਾਰੇ ਵਰਕਰਾਂ ਦੇ ਮੋਬਾਇਲ ਫੋਨ ਵੀ ਬੰਦ ਹਨ ਅਤੇ ਉਹ ਵਿਦੇਸ਼ ਭੱਜਣ ਦੀ ਤਿਆਰੀ ਕਰ ਰਿਹਾ ਹੈ ਤਾਂ ਕਿ ਫਡ਼ੇ ਜਾਣ ’ਤੇ ਉਸ ਨੂੰ ਜੇਲ ਨਾ ਜਾਣਾ ਪਵੇ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਇਨਵੈਸਟੀਗੇਸ਼ਨ ਕਰਨ ਦੀ ਬਜਾਏ ਉਸ ਦੇ ਜਾਂਚ ’ਚ ਸ਼ਾਮਲ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਸਵੇਰੇ 11 ਵਜੇ ਤੱਕ ਦਾ ਦਿੱਤਾ ਗਾਹਕਾਂ ਨੂੰ ਸਮਾਂ
ਸ਼ਾਤਿਰ ਵਲੋਂ ਮੰਗਲਵਾਰ ਸਵੇਰੇ 11 ਵਜੇ ਤਕ ਆਪਣੇ ਸਾਰੇ ਲਗਭਗ 300 ਗਾਹਕਾਂ ਨੂੰ ਫੋਨ ਕਰ ਕੇ ਹਿਸਾਬ ਕਰਨ ਦਾ ਸਮਾਂ ਦਿੱਤਾ ਗਿਆ। ਸਾਰਿਆਂ ਦੇ ਪੈਸੇ ਦਾ ਭੁਗਤਾਨ ਵੀ ਵਰਕਰਾਂ ਨੇ ਕੀਤਾ ਤਾਂ ਕਿ ਉਸ ਦੇ ਖਿਲਾਫ ਹੁਣ ਕੋਈ ਨਵੀਂ ਸ਼ਿਕਾਇਤ ਨਾ ਹੋਵੇ। ਜਿਸ ਦੇ ਬਾਅਦ ਸਾਰੇ ਗਾਹਕਾਂ ਨੂੰ ਦਿੱਤੇ ਗਏ ਨੰਬਰ ਬੰਦ ਕਰ ਦਿੱਤੇ ਗਏ ਤਾਂ ਕਿ ਕਿਸੇ ਦੇ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਾ ਰਹੇ।
ਜਾਅਲੀ ਆਈ. ਡੀ. ਪਰੂਫਾਂ ਦੇ ਆਧਾਰ ’ਤੇ ਲਏ ਮੋਬਾਇਲ ਨੰਬਰ 2 ਮਹੀਨੇ ਬਾਅਦ ਹੁੰਦੇ ਚੇਂਜ
ਸ਼ਾਤਿਰ ਦੇ ਵਰਕਰਾਂ ਕੋਲ ਸਾਰੇ ਮੋਬਾਇਲ ਨੰਬਰ ਜਾਅਲੀ ਆਈ. ਡੀ. ਪਰੂਫਾਂ ’ਤੇ ਲਏ ਗਏ ਹਨ ਤਾਂ ਕਿ ਨੰਬਰ ਅਤੇ ਫੋਨ ਬੰਦ ਤੋਂ ਬਾਅਦ ਉਨ੍ਹਾਂ ਤੱਕ ਕੋਈ ਪਹੁੰਚ ਨਾ ਸਕੇ ਅਤੇ ਹਰ ਦੋ ਮਹੀਨਿਆਂ ਬਾਅਦ ਸਾਰੇ ਮੋਬਾਇਲ ਅਤੇ ਨੰਬਰ ਬਦਲ ਦਿੱਤੇ ਜਾਂਦੇ ਸਨ ਤਾਂ ਕਿ, ਜੋ ਲੋਕ ਉਨ੍ਹਾਂ ਦੇ ਨਾਲ ਕੰਮ ਨਹੀਂ ਕਰ ਰਹੇ, ਉਹ ਕੋਈ ਨੁਕਸਾਨ ਨਾ ਪਹੁੰਚਾ ਸਕਣ।
5 ਲੱਖ ’ਚ ਖਰੀਦਿਆ ਮੋਬਾਇਲ ਨੰਬਰ
ਸਰਕਾਰ ਦੇ ਪੈਸੇ ਨਾਲ ਸ਼ਾਤਿਰ ਨੇ 5 ਲੱਖ ਰੁਪਏ ਦਾ ਇਕ ਮੋਬਾਇਲ ਨੰਬਰ ਵੀ ਖਰੀਦਿਆ ਹੈ, ਜਿਸ ਵਿਚ (9) ਅੰਕ 7 ਵਾਰ ਹੈ, ਇੰਨਾ ਮਹਿੰਗਾ ਨੰਬਰ ਖਰੀਦਣਾ ਵੀ ਪੁਲਸ ਜਾਂਚ ਦਾ ਵਿਸ਼ਾ ਹੈ।