ਜੇ. ਸੀ. ਬੀ. ਮਸ਼ੀਨ ਚਾਲਕ ਦੀ ਲਾਪ੍ਰਵਾਹੀ ਕਾਰਨ ਕਿਸਾਨ ਦੀ ਮੌਤ

Tuesday, Jun 13, 2017 - 02:16 PM (IST)

ਜੇ. ਸੀ. ਬੀ. ਮਸ਼ੀਨ ਚਾਲਕ ਦੀ ਲਾਪ੍ਰਵਾਹੀ ਕਾਰਨ ਕਿਸਾਨ ਦੀ ਮੌਤ


ਮਲੋਟ(ਜੁਨੇਜਾ)-ਅੱਜ ਸਵੇਰੇ ਡਿਫੈਂਸ ਰੋਡ 'ਤੇ ਵਾਪਰੇ ਹਾਦਸੇ 'ਚ ਇਕ ਕਿਸਾਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸ਼ਹਿਰ 'ਚ ਦੁੱਧ ਦੇ ਕੇ ਵਪਾਸ ਆ ਰਹੇ ਕਿਸਾਨ ਨੂੰ ਜੀ. ਸੀ. ਬੀ. ਮਸ਼ੀਨ ਦੇ ਚਾਲਕ ਨੇ ਟੱਕਰ ਮਾਰ ਦਿੱਤੀ। ਮ੍ਰਿਤਕ ਕਿਸਾਨ ਦੇ ਭਰਾ ਭੁਪਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਛਾਪਿਆਂਵਾਲੀ ਨੇ ਦੱਸਿਆ ਕਿ ਉਸ ਦਾ ਭਰਾ ਗੁਰਚਰਨ ਸਿੰਘ ਸ਼ਹਿਰ 'ਚ ਦੁੱਧ ਵੇਚਣ ਦਾ ਕੰਮ ਕਰਦਾ ਹੈ। ਅੱਜ ਜਦੋਂ ਉਹ ਸਾਈਕਲ 'ਤੇ ਦੁੱਧ ਦੇ ਕੇ ਵਾਪਸ ਪਿੰਡ ਪਰਤ ਰਿਹਾ ਸੀ ਤਾਂ ਜੇ. ਸੀ. ਬੀ. ਮਸ਼ੀਨ ਚਾਲਕ, ਜਿਸ ਨੇ ਕੰਨਾਂ 'ਚ ਹੈੱਡ ਫੋਨ ਲਾਏ ਸਨ, ਨੇ ਲਾਪ੍ਰਵਾਹੀ ਨਾਲ ਉਸ ਨੂੰ ਆਪਣੀ ਲਪੇਟ 'ਚ ਲੈ ਲਿਆ। ਉਕਤ ਚਾਲਕ ਕਾਫੀ ਦੂਰ ਤੱਕ ਉਸ ਨੂੰ ਘਸੀਟ ਕੇ ਨਾਲ ਲੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਭੁਪਿੰਦਰ ਸਿੰਘ ਦੇ ਬਿਆਨਾਂ 'ਤੇ ਚਾਲਕ ਸਤਵਿੰਦਰ ਸਿੰਘ ਵਾਸੀ ਦਲੀਏਵਾਲਾ ਤਹਿ. ਤਲਵੰਡੀ ਸਾਬੋ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।


Related News