ਇਤਿਹਾਸ ਦੀ ਡਾਇਰੀ: ਪੰਜਾਬ ਦਾ ਇਹ ਸ਼ੇਰ ਗੋਰਿਆਂ 'ਤੇ ਪੈ ਗਿਆ ਸੀ ਭਾਰੀ (ਵੀਡੀਓ)
Friday, Mar 13, 2020 - 10:55 AM (IST)
ਜਲੰਧਰ (ਬਿਊਰੋ): ਇਤਿਹਾਸ ਦੀ ਡਾਇਰੀ ਤੇ ਇਤਿਹਾਸ ਦੇ ਪੰਨਿਆਂ |ਚ ਅੱਜ ਉਹ ਮਾਣਮੱਤਾ ਦਿਨ ਜਦੋਂ ਊਧਮ ਸਿੰਘ ਨੇ 21 ਸਾਲਾਂ ਦੀ ਬਦਲੇ ਦੀ ਅੱਗ ਨੂੰ ਆਪਣੇ 32 ਬੋਰ ਦੀ ਪਿਸਤੌਲ ਨਾਲ ਸ਼ਾਂਤ ਕਰ ਦਿੱਤਾ ਸੀ। ਲੰਡਨ ਦੀ ਹਿੱਕ 'ਤੇ ਉਹ ਸੂਰਮਾ ਇਸ ਤਰ੍ਹਾਂ ਗਰਜਿਆ ਕਿ ਹਰ ਆਵਾਜ਼ ਮੱਧਮ ਪੈ ਗਈ। ਸੁਣਾਈ ਦਿੱਤੀ ਤਾਂ ਸਿਰਫ ਇਕ ਗੂੰਜ ਹਿੰਦੂਸਤਾਨ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ।
13 ਮਾਰਚ 1940 : 21 ਸਾਲਾਂ ਬਾਅਦ ਆਖਰਕਾਰ ਉਹ ਦਿਨ ਆ ਹੀ ਗਿਆ, ਜਿਸ ਦਾ ਊਧਮ ਸਿੰਘ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। 13 ਅਪ੍ਰੈਲ 1919 ਨੂੰ ਜਲ੍ਹਿਆਂਵਾਲਾ ਬਾਗ ਵਿਚ ਅੰਗਰੇਜ਼ਾਂ ਨੇ ਜੋ ਖੂਨੀ ਖੇਡ ਖੇਡੀ ਸੀ। ਉਸ ਦੀ ਅੱਗ ਊਧਮ ਸਿੰਘ ਦੇ ਸੀਨੇ ਵਿਚ 21 ਸਾਲ ਬਲਦੀ ਰਹੀ ਤੇ ਉਹ ਅੱਗ ਜਨਰਲ ਮਾਈਕਲ ਐਡਵਾਇਰ ਦੇ ਖੂਨ ਨਾਲ ਬੁੱਝੀ। ਊਧਮ ਸਿੰਘ ਉਦੋਂ ਜਲਿਆਂਵਾਲਾ ਬਾਗ 'ਚ ਇਕੱਠੇ ਹੋਏ ਲੋਕਾਂ ਨੂੰ ਪਾਣੀ ਪਿਲਾ ਰਿਹਾ ਸੀ। ਜਦੋਂ ਵਿਰੋਧ ਨੂੰ ਠੱਪਣ ਲਈ ਜਨਰਲ ਰੀਗਨਲ ਐਡਵਰਡ ਹੈਰੀ ਡਾਇਰ ਨੇ ਬ੍ਰਿਟਿਸ਼ ਆਰਮੀ ਨੂੰ ਲੋਕਾਂ 'ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ। ਊਧਮ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਹਜ਼ਾਰਾਂ ਬੇਦੋਸ਼ੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਊਧਮ ਸਿੰਘ ਦੀਆਂ ਅੱਖਾਂ ਵਿਚ ਇਹ ਖੂਨੀ ਮੰਜਰ ਸਮਾ ਗਿਆ ਤੇ ਉਸ ਨੇ ਇਸ ਦਾ ਬਦਲਾ ਲੈਣ ਦਾ ਮਨ ਬਣਾ ਲਿਆ।
13 ਮਾਰਚ 1940 ਨੂੰ ਊਧਮ ਸਿੰਘ ਨੇ ਲੰਡਨ ਦੇ ਕੈਸਟਨ ਹਾਲ 'ਚ ਜਰਨਲ ਅਡਵਾਇਰ ਦੇ ਸਨਮਾਨ 'ਚਪਹੁੰਚ ਕੇ ਉਸ ਦੀ ਛਾਤੀ 'ਚ ਗੋਲੀ ਉਤਾਰ ਦਿੱਤੀ। ਹਾਲਾਂਕਿ ਊਧਮ ਸਿੰਘ ਜਨਰਲ ਡਾਇਰ ਨੂੰ ਮਾਰਨ ਆਏ ਸੀ ਪਰ ਗਲਤੀ ਨਾਲ ਉਨ੍ਹਾਂ ਜਨਰਲ ਅਡਵਾਇਰ ਨੂੰ ਮਾਰ ਦਿੱਤਾ। ਜਨਰਲ ਅਡਵਾਇਰ ਉਹ ਸ਼ਖਸ ਜੋ ਜਲਿਆਂਵਾਲਾ ਕਾਂਡ ਦੇ ਸਮੇਂ ਪੰਜਾਬ ਦਾ ਗਵਰਨਰ ਸੀ, ਜਿਸ ਨੇ ਇਸ ਖੂਨੀ ਕਾਂਡ ਨੂੰ ਜਾਇਜ਼ ਠਹਿਰਾਇਆ ਸੀ। ਊਧਮ ਸਿੰਘ ਕਿਤਾਬ ਵਿਚ ਰਿਵਾਲਵਰ ਰੱਖ ਕੇ ਸਮਾਗਮ ਵਿਚ ਪਹੁੰਚੇ। ਊਧਮ ਸਿੰਘ ਨੇ ਐਡਵਾਇਰ ਦੇ ਤਿੰਨ ਗੋਲੀਆਂ ਮਾਰੀਆਂ। ਗੋਲੀਆਂ ਮਾਰ ਕੇ ਉਹ ਚਾਹੁੰਦੇ ਤਾਂ ਮੌਕੇ ਤੋਂ ਭੱਜ ਸਕਦੇ ਸੀ ਪਰ ਉਹ ਭੱਜੇ ਨਹੀਂ ਸਗੋਂ ਸਰੰਡਰ ਕਰ ਦਿੱਤਾ। ਅਦਾਲਤ ਵਿਚ ਜੱਜ ਨੇ ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਉਨ੍ਹਾਂ ਕੋਲ ਭੱਜਣ ਦਾ ਮੌਕਾ ਸੀ ਤਾਂ ਉਹ ਭੱਜੇ ਕਿਉਂ ਨਹੀਂ ਤਾਂ ਊਧਮ ਸਿੰਘ ਨੇ ਕਿਹਾ। ਮੇਰੇ ਫਾਂਸੀ ਚੜ੍ਹਨ ਨਾਲ ਮੇਰੇ ਵਰਗੇ ਕਈ ਊਧਮ ਸਿੰਘ ਪੈਦਾ ਹੋਣਗੇ ਜੋ ਫਿਰ ਤੋਂ ਦੇਸ਼ ਲਈ ਜਾਨ ਵਾਰਨ ਨੂੰ ਤਿਆਰ ਰਹਿਣਗੇ।
ਹੋਰ ਘਟਨਾਵਾਂ
13 ਮਾਰਚ 1996 ਸਕਾਟਲੈਂਡ ਦੇ ਡਨਬਲੇਨ ਦੇ ਸਕੂਲ ਵਿਚ ਇਕ ਬੰਦੂਕਧਾਰੀ ਨੇ ਗੋਲੀਆਂ ਦੀ ਬੋਛਾਰ ਕਰ ਦਿੱਤੀ। ਜਿਸ ਵਿਚ 16 ਬੱਚੇ ਤੇ ਉਨ੍ਹਾਂ ਦੇ ਅਧਿਆਪਕ ਦੀ ਮੌਤ ਹੋ ਗਈ।
13 ਮਾਰਚ 1996 ਕੋਲਕਾਤਾ ਦੇ ਈਡਨ ਗਾਰਡਨ ਵਿਚ ਭਾਰਤ ਅਤੇ ਸ਼੍ਰੀਲੰਕਾ ਦੇ ਵਿਚ ਖੇਡਿਆ ਗਿਆ ਕ੍ਰਿਕਟ ਵਰਲਡ ਕੱਪ ਦਾ ਸੈਮੀਫਾਈਨਲ ਮੈਚ ਕਾਫੀ ਨਾਟਕੀ ਰਿਹਾ। ਇਸ ਮੈਚ ਨੂੰ ਦੇਖਣ ਲਈ ਇਕ ਲੱਖ 10 ਹਜ਼ਾਰ ਤੋਂ ਜ਼ਿਆਦਾ ਗਿਣਤੀ 'ਚ ਲੋਕ ਪਹੁੰਚੇ ਸਨ। ਕ੍ਰਿਕਟ ਦੇ ਇਹ ਦੀਵਾਨੇ ਭਾਰਤ ਦੀ ਹਾਰ ਹੁੰਦੀ ਦੇਖ ਬੌਖਲਾਏ ਗਏ। ਸ਼੍ਰੀਲੰਕਾ ਦੇ 252 ਦੌੜਾਂ ਦੇ ਜਵਾਬ ਵਿਚ ਭਾਰਤ ਨੇ ਸਿਰਫ 120 ਦੌੜ 'ਤੇ 8 ਵਿਕਟਾਂ ਗਵਾ ਲਈਆਂ ਤਾਂ ਲੋਕ ਆਪੇ ਤੋਂ ਬਾਹਰ ਹੋ ਗਏ। ਉਨ੍ਹਾਂ ਪਿੱਚ 'ਤੇ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ।
ਹੁੜਦੰਗ ਦੇ ਕਾਰਨ ਆਈ. ਸੀ.ਸੀ. ਨੇ ਬਿਨਾਂ ਪੂਰਾ ਮੈਚ ਖੇਡੇ ਹੀ ਸ਼੍ਰੀਲੰਕਾ ਨੂੰ ਜੇਤੂ ਐਲਾਨ ਦਿੱਤਾ। ਹਾਲਾਂਕਿ ਉਨ੍ਹਾਂ ਦੀ ਜਿੱਤ ਤੈਅ ਹੀ ਸੀ।
13 ਮਾਰਚ 1997 ਸਿਸਟਰ ਨਿਰਮਲਾ ਬਣੀ ਮਦਰ ਟੈਰੇਸਾ ਦੀ ਉੱਤਰਾਧਿਕਾਰੀ
ਜਨਮ
13 ਮਾਰਚ 1980 ਨੇਤਾ ਵਰੁਣ ਗਾਂਧੀ ਦਾ ਜਨਮ ਹੋਇਆ।
ਦਿਹਾਂਤ
13 ਮਾਰਚ 2004 ਮਸ਼ਹੂਰ ਸਿਤਾਰ ਵਾਦਕ ਉਸਤਾਦ ਵਿਲਾਇਤ ਖਾਨ ਦੀ ਮੌਤ ਹੋ ਗਈ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਨਿਵਾਜ਼ਿਆ ਗਿਆ ਪਰ ਉਨ੍ਹਾਂ ਨੇ ਇਹ ਸਾਰੇ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਕਮੇਟੀਆਂ ਆਪਣੇ ਰਾਜਨੀਤਿਕ ਰੁੱਚੀਆਂ ਦੇ ਚੱਲਦੇ ਇਹ ਐਵਾਰਡ ਦੇ ਦਿੰਦੀਆਂ ਹਨ ਅਤੇ ਅਜਿਹੇ ਕਿਸੇ ਐਵਾਰਡ ਨੂੰ ਲੈਣਾ ਉਨ੍ਹਾਂ ਦੀ ਕਲਾ ਦਾ ਨਿਰਾਦਰ ਹੈ।
ਇਹ ਵੀ ਪੜ੍ਹੋ; ਇਤਿਹਾਸ ਦੀ ਡਾਇਰੀ: 12 ਮਾਰਚ ਦਾ ਉਹ ਦਿਨ ਜਦੋਂ ਮੁੰਬਈ 'ਚ 2 ਘੰਟਿਆਂ 'ਚ ਹੋਏ ਸਨ 13 ਬੰਬ ਬਲਾਸਟ (ਵੀਡੀਓ)