ਫਿਲੌਰ ਦੇ ਪਿੰਡਾਂ ''ਚ ਅਮਨ-ਸ਼ਾਂਤੀ ਨਾਲ ਪੈ ਰਹੀਆਂ ਵੋਟਾਂ, ਵੋਟਰਾਂ ''ਚ ਭਾਰੀ ਉਤਸ਼ਾਹ
Sunday, Jul 27, 2025 - 09:36 AM (IST)

ਫਿਲੌਰ (ਮੁਨੀਸ਼) : ਪੰਜਾਬ 'ਚ ਪੰਚਾਂ-ਸਰਪੰਚਾਂ ਦੀਆਂ ਹੋ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਹਲਕਾ ਫਿਲੌਰ ਦੇ ਬਲਾਕ ਰੁੜਕਾ ਕਲਾਂ 'ਚ 2 ਪਿੰਡਾਂ 'ਚ ਚੋਣਾਂ ਹੋ ਰਹੀਆਂ ਹਨ। ਇਨ੍ਹਾਂ 'ਚ ਸਰਪੰਚ ਦੀ ਚੋਣ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਪਿੰਡ ਢੇਸਿਆਂ ਕਾਰਨਾਂ 'ਚ ਸਰਪੰਚੀ ਦੀ ਚੋਣ ਹੋ ਰਹੀ ਹੈ, ਜਿਸ 'ਚ 2559 ਵੋਟਰਾਂ ਵੱਲੋਂ ਆਪਣੇ ਨਵੇਂ ਸਰਪੰਚ ਨੂੰ ਚੁਣਿਆ ਜਾਣਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 17 ਹਜ਼ਾਰ ਰਾਸ਼ਨ ਡਿਪੂਆਂ ਨਾਲ ਜੁੜੀ ਵੱਡੀ ਖ਼ਬਰ, ਮੁਫ਼ਤ ਰਾਸ਼ਨ ਨੂੰ ਲੈ ਕੇ...
ਇਸੇ ਤਰੀਕੇ ਨਾਲ ਗੋਹਾਵਰ ਪਿੰਡ ਅਤੇ ਢੱਕ ਮਜਾਰਾ ਪਿੰਡ 'ਚ ਮੈਂਬਰ ਪੰਚਾਇਤ ਦੀ ਚੋਣ ਹੋ ਰਹੀ ਹੈ। ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਹਰੇਕ ਉਮੀਦਵਾਰ ਆਪਣੀ ਜਿੱਤ ਦਾ ਦਾਅਵਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ! ਜਾਣੋ ਕਾਰਨ
ਸਵੇਰੇ 8 ਤੋਂ 4 ਵਜੇ ਤੱਕ ਵੋਟਿੰਗ ਹੋਣੀ ਹੈ, ਜਿਸ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ। ਪੁਲਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸੇ ਨੂੰ ਵੀ ਮੋਬਾਇਲ ਫੋਨ ਵੋਟਿੰਗ ਸਮੇਂ ਅੰਦਰ ਨਹੀਂ ਲਿਜਾਣ ਦਿੱਤਾ ਜਾ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8