ਲੁਧਿਆਣਾ 'ਚ ਅਕਾਲੀ ਆਗੂ 'ਤੇ Income Tax ਦੀ Raid, ਸਵੇਰ ਤੋਂ ਛਾਪੇਮਾਰੀ ਕਰ ਰਹੀਆਂ ਟੀਮਾਂ
Tuesday, Sep 26, 2023 - 03:22 PM (IST)

ਲੁਧਿਆਣਾ (ਵੈੱਬ ਡੈਸਕ, ਸੇਠੀ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ, ਸਮਾਜ ਸੇਵਕ ਅਤੇ ਬਿਲਡਰ ਵਿਪਨ ਸੂਦ (ਕਾਕਾ) ਅਤੇ ਉਨ੍ਹਾਂ ਦੇ ਪਾਰਟਨਰ 'ਤੇ ਆਮਦਨ ਟੈਕਸ ਵਿਭਾਗ ਦੀਆਂ ਟੀਮਾਂ ਨੇ ਛਾਪੇਮਾਰੀ ਕੀਤੀ। ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ 'ਚ ਕੁੱਲ 14-15 ਟਿਕਾਣਿਆਂ 'ਤੇ ਆਮਦਨ ਟੈਕਸ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਸ ਜ਼ਿਲ੍ਹੇ ਦੇ ਲੋਕਾਂ ਲਈ ਚਿੰਤਾ ਭਰੀ ਖ਼ਬਰ, ਮੰਡਰਾ ਰਿਹਾ ਵੱਡਾ ਖ਼ਤਰਾ
ਦੱਸਣਯੋਗ ਹੈ ਕਿ ਆਮਦਨ ਟੈਕਸ ਵਿਭਾਗ ਦੀਆਂ ਟੀਮਾਂ ਸਵੇਰੇ 6 ਵਜੇ ਤੋਂ ਉਕਤ ਰਿਹਾਇਸ਼ਾਂ 'ਤੇ ਸਰਚ ਮੁਹਿੰਮ ਚਲਾ ਰਹੀਆਂ ਹਨ। ਇਸ ਦੇ ਨਾਲ ਹੀ ਹਰਿਆਣਾ ਅਤੇ ਚੰਡੀਗੜ੍ਹ ਦੀਆਂ ਟੀਮਾਂ ਲੁਧਿਆਣਾ ਦੀ ਛਾਪੇਮਾਰੀ 'ਚ ਸ਼ਾਮਲ ਹਨ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਹੋਟਲ ਚੈਨ ਦੇ ਸਬੰਧ 'ਚ ਕੀਤੀ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਵਿਭਾਗੀ ਟੀਮਾਂ ਕੰਪਲੈਕਸਾਂ ਦੀ ਪੜਤਾਲ 'ਚ ਜੁੱਟੀਆਂ ਹੋਈਆਂ ਸਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8