ਜੂਆ ਖੇਡਦੇ, ਦੜਾ ਸੱਟਾ ਲਾਉਣ ਤੇ ਨਸ਼ਾ ਵੇਚਣ ''ਤੇ ਕਈ ਵਿਅਕਤੀਆਂ ਵਿਰੁੱਧ ਕੇਸ ਦਰਜ

09/04/2017 3:24:52 AM

ਬਰਨਾਲਾ– ਸੀ. ਆਈ. ਏ. ਸਟਾਫ ਹੰਡਿਆਇਆ ਦੇ ਇੰਚਾਰਜ ਬਲਜੀਤ ਸਿੰਘ ਦੀ ਯੋਗ ਅਗਵਾਈ ਹੇਠ ਸੀ. ਆਈ. ਏ. ਸਟਾਫ ਦੇ ਥਾਣੇਦਾਰਾਂ ਨੇ ਵੱਖ-ਵੱਖ 3 ਕੇਸਾਂ 'ਚ ਜੂਆ ਐਕਟ ਅਤੇ ਐੱਨ. ਡੀ. ਪੀ. ਸੀ. ਐਕਟ ਤਹਿਤ ਮੁਕੱਦਮੇ ਦਰਜ ਕੀਤੇ ਹਨ।
ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਟੇਕ ਚੰਦ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ 'ਤੇ ਪੁਲਸ ਵਲੋਂ ਇਕ ਫਰਜ਼ੀ ਗਾਹਕ ਬਣਾ ਕੇ ਦੋਸ਼ੀ ਸ਼ੈਲੀ ਕੁਮਾਰ ਵਾਸੀ ਰਾਮਬਾਗ ਰੋਡ ਬਰਨਾਲਾ ਕੋਲ ਦੜਾ ਸੱਟਾ ਲਾਉਣ ਲਈ ਡੀਸੈਂਟ ਹੋਟਲ ਦੇ ਨੇੜੇ ਭੇਜਿਆ। ਪੁਲਸ ਨੇ ਮੌਕੇ 'ਤੇ ਰੇਡ ਕਰ ਕੇ 13000 ਰੁਪਏ ਦੋਸ਼ੀ ਕੋਲੋਂ ਬਰਾਮਦ ਕਰ ਕੇ ਉਸ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਕ ਹੋਰ ਘਟਨਾ 'ਚ ਸਹਾਇਕ ਥਾਣੇਦਾਰ ਰਣਧੀਰ ਸਿੰਘ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ 'ਤੇ ਅਗਰਸੈਨ ਕਾਲੋਨੀ ਵਿਖੇ ਰੇਡ ਕਰਨ 'ਤੇ ਦੋਸ਼ੀ ਰਾਜੇਸ਼ ਕੁਮਾਰ, ਸੰਜੀਵ ਕੁਮਾਰ, ਭੂਸ਼ਨ ਸੂਦ ਅਤੇ ਰਾਕੇਸ਼ ਕੁਮਾਰ ਵਾਸੀਆਨ ਬਰਨਾਲਾ ਨੂੰ ਰੰਗੇ ਹੱਥੀਂ ਜੂਆ ਖੇਡਦੇ ਕਾਬੂ ਕਰ ਕੇ ਉਨ੍ਹਾਂ ਕੋਲੋਂ 15750 ਰੁਪਏ ਦੀ ਨਗਦੀ ਬਰਾਮਦ ਹੋਈ। 
ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ 'ਤੇ ਸੇਖਾ ਫਾਟਕ ਦੋਸ਼ੀ ਦੀਪਕ ਕੁਮਾਰ ਨੂੰ ਗਲੀ ਨੰਬਰ 4 ਸੇਖਾ ਰੋਡ ਬਰਨਾਲਾ ਨੂੰ ਦੜਾ ਸੱਟਾ ਲਾਉਣ ਦੇ ਦੋਸ਼ 'ਚ ਮੌਕੇ 'ਤੇ ਕਾਬੂ ਕਰ ਕੇ 38000 ਰੁ. ਦੀ ਨਗਦੀ, 30 ਗ੍ਰਾਮ ਅਫੀਮ ਅਤੇ 6 ਮੋਬਾਇਲ ਬਰਾਮਦ ਕਰ ਕੇ ਉਸ ਵਿਰੁੱਧ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


Related News