ਟੁੱਟਿਆ ਮੀਟਰ ਬਕਸਾ ਦੇ ਰਿਹੈ ਹਾਦਸਿਆਂ ਨੂੰ ਸੱਦਾ
Tuesday, Jul 11, 2017 - 02:26 AM (IST)
ਗਿੱਦੜਬਾਹਾ, (ਸੰਧਿਆ)- ਸ਼੍ਰੀ ਦੁਰਗਾ ਮੰਦਰ ਸੜਕ 'ਤੇ ਬੱਸ ਅੱਡੇ ਦੇ ਸਾਹਮਣੇ ਭੀੜੀ ਗਲੀ ਕੋਲ ਬਿਜਲੀ ਵਿਭਾਗ ਦੇ ਠੇਕੇਦਾਰਾਂ ਵੱਲੋਂ ਘਰਾਂ ਦੇ ਅੰਦਰ ਲੱਗੇ ਬਿਜਲੀ ਦੇ ਮੀਟਰਾਂ ਨੂੰ ਬਾਹਰ ਕੱਢਣ ਲਈ ਵੱਡੇ-ਵੱਡੇ ਬਕਸੇ ਬਣਵਾ ਕੇ ਕਈ ਘਰਾਂ ਦੇ ਸਾਂਝੇ ਮੀਟਰ ਇਕ ਬਕਸੇ ਵਿਚ ਹੀ ਫਿੱਟ ਕਰਵਾ ਕੇ ਸੜਕਾਂ ਕਿਨਾਰੇ ਲਵਾਏ ਗਏ ਸਨ, ਜਿਨ੍ਹਾਂ 'ਚੋਂ ਕਈ ਬਕਸੇ ਵਾਹਨਾਂ ਦੀ ਫੇਟ ਵੱਜ ਕੇ ਟੁੱਟ ਕੇ ਇਕ ਪਾਸੇ ਨੂੰ ਲਮਕੇ ਪਏ ਹਨ। ਜੇਕਰ ਇਨ੍ਹਾਂ ਬਕਸਿਆਂ ਦੀ ਸਮਾਂ ਰਹਿੰਦਿਆਂ ਮੁਰੰਮਤ ਨਾ ਕਰਵਾਈ ਗਈ ਤਾਂ ਇਹ ਕਿਸੇ ਸਮੇਂ ਵੀ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੇ ਹਨ, ਜਿਸ ਕਾਰਨ ਬਿਜਲੀ ਬੋਰਡ ਦਾ ਲੱਖਾਂ ਦਾ ਤਾਂ ਨੁਕਸਾਨ ਹੋਵੇਗਾ ਹੀ ਕੋਈ ਅਣਸੁਖਾਵੀਂ ਘਟਨਾ ਵੀ ਵਾਪਰ ਸਕਦੀ ਹੈ।
ਸ਼ਹਿਰ ਵਾਸੀਆਂ ਨੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਰਕੀਟ ਦੇ ਅੰਦਰ ਕਈ ਥਾਵਾਂ 'ਤੇ ਲੱਗੇ ਬਕਸੇ ਇਕ ਪਾਸੇ ਨੂੰ ਜੋ ਵੀ ਡਿੱਗ ਪਏ ਹਨ, ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਕਿਸਮ ਦਾ ਜਾਨੀ-ਮਾਲੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ।
