ਅੰਤਰਜਾਤੀ ਵਿਆਹ ਕਰਾਉਣ ਪਿੱਛੋਂ ਪ੍ਰੇਮੀ ਜੋੜੇ ਨੇ ਮੰਗੀ ਸੁਰੱਖਿਆ, ਕਿਹਾ-ਜਾਨ ਨੂੰ ਖ਼ਤਰਾ

Wednesday, Jul 29, 2020 - 06:21 PM (IST)

ਲੰਬੀ/ਮਲੋਟ (ਜੁਨੇਜਾ, ਕਾਠਪਾਲ): ਮਲੋਟ ਨੇੜੇ ਪਿੰਡ ਭਾਈ ਕਾ ਕੇਰਾ ਨਾਲ ਸਬੰਧਤ ਇਕ ਪ੍ਰੇਮੀ ਜੋੜੇ ਨੇ ਅਦਾਲਤ ਵਿਚ ਜਾਕੇ ਵਿਆਹ ਕਰਾਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕੁੜੀ ਦੇ ਪਰਿਵਾਰ ਤੋਂ ਜਾਨ ਦਾ ਖ਼ਤਰਾ ਹੈ ਇਸ ਲਈ ਸਾਨੂੰ ਸੁਰੱਖਿਆ ਦਿੱਤੀ ਜਾਵੇ।

ਇਹ ਵੀ ਪੜ੍ਹੋ: ਗੁਰੂ ਘਰ 'ਚ ਲੰਗਰ ਛਕਣ ਗਏ ਨੌਜਵਾਨ ਦਾ ਨੁਕੀਲੇ ਹਥਿਆਰ ਨਾਲ ਕਤਲ

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵੰਤ ਸਿੰਘ ਪੁੱਤਰ ਬਚਨ ਸਿੰਘ ਅਤੇ ਅੰਮ੍ਰਿਤਪਾਲ ਕੌਰ ਪੁੱਤਰੀ ਜਗਰੂਪ ਸਿੰਘ ਦੋਵੇਂ ਵਾਸੀ ਭਾਈ ਕਾ ਕੇਰਾ ਨੇ ਦੱਸਿਆ ਕਿ ਆਪਸ 'ਚ ਪ੍ਰੇਮ ਤੋਂ ਬਾਅਦ ਦੋਵਾਂ ਨੇ 15 ਜੁਲਾਈ ਨੂੰ ਗੁਰਦੁਆਰਾ ਸਾਹਿਬ ਵਿਚ ਫੇਰੇ ਲਏ ਅਤੇ 20 ਜੁਲਾਈ ਨੂੰ ਮਾਨਯੋਗ ਅਦਾਲਤ ਚੰਡੀਗੜ੍ਹ 'ਚ ਜਾ ਕੇ ਵਿਆਹ ਕਰਵਾ ਲਿਆ ਅਤੇ ਅਦਾਲਤ ਨੇ ਉਨ੍ਹਾਂ ਨੂੰ ਵਿਆਹ ਦਾ ਪ੍ਰਮਾਣ ਪੱਤਰ ਵੀ ਦੇ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਸਾਡਾ ਵਿਆਹ ਅੰਤਰਜਾਤੀ ਹੋਣ ਕਰਕੇ ਅਤੇ ਦੋਵੇਂ ਇਕੋ ਹੀ ਪਿੰਡ ਦੇ ਹੋਣ ਕਰਕੇ ਕੁੜੀ ਦੇ ਮਾਪੇ ਇਸ ਨੂੰ ਮਾਨਤਾ ਨਹੀਂ ਦੇ ਰਹੇ ਅਤੇ ਦੋਵਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਇਹ ਵੀ ਪੜ੍ਹੋ: 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਹੁਣ ਸਹੁਰੇ ਘਰ 'ਚੋਂ ਮਿਲੀ ਕੁੜੀ ਦੀ ਲਾਸ਼

ਬਲਵੰਤ ਸਿੰਘ ਨੇ ਦੱਸਿਆ ਕਿ ਕੁੜੀ ਦੇ ਘਰ ਵਾਲਿਆਂ ਨੇ ਬੰਦੇ ਇਕੱਠੇ ਕੀਤੇ ਹਨ ਅਤੇ ਉਨ੍ਹਾਂ ਦੇ ਘਰ ਤੇ ਹਮਲਾ ਵੀ ਕੀਤਾ ਹੈ, ਜਿਸ ਕਰਕੇ ਉਸਦੇ ਮਾਂ ਪਿਉ ਘਰ ਨੂੰ ਤਾਲਾ ਮਾਰ ਕੇ ਲੁਕ ਕੇ ਦਿਨ ਲੰਘਾ ਰਹੇ ਹਨ। ਇਸ ਸ਼ਾਦੀਸ਼ੁਦਾ ਪ੍ਰੇਮੀ ਜੋੜੇ ਨੇ ਕਿਹਾ ਕਿ ਉਨ੍ਹਾਂ ਲੰਬੀ ਥਾਣੇ ਤੋਂ ਬਿਨਾਂ ਜ਼ਿਲ੍ਹਾ ਪੁਲਸ ਅਧਿਕਾਰੀਆਂ ਨੂੰ ਮਿਲ ਕਿ ਸੁਰੱਖਿਆ ਦੀ ਮੰਗ ਕੀਤੀ ਹੈ ਤਾਂ ਜੋ ਆਪਣੇ ਘਰ ਜਾ ਸਕਣ ਪਰ ਪੁਲਸ ਨੇ ਉਨ੍ਹਾਂ ਨੂੰ ਸੁਰੱਖਿਆ ਨਹੀਂ ਦਿੱਤੀ। ਇਸ ਮਾਮਲੇ ਤੇ ਚੌਂਕੀ ਭਾਈ ਕਾ ਕੇਰਾ ਦੇ ਇੰਚਾਰਜ ਐੱਸ.ਆਈ. ਵਰੁਣ ਯਾਦਵ ਨੇ ਕਿਹਾ ਕਿ ਉਨ੍ਹਾਂ ਇਸ ਜੋੜੇ ਨੂੰ ਸੁਰੱਖਿਆ ਕਰਮੀ ਦਿੱਤੇ ਸਨ ਪਰ ਇਹ ਉਨ੍ਹਾਂ ਨੂੰ ਛੱਡ ਕਿ ਕਿਤੇ ਹੋਰ ਚਲੇ ਗਏ। ਹੁਣ ਵੀ ਜਦ ਚਾਹੁਣ ਆਪਣੇ ਘਰ ਆਉਣ ਪੁਲਸ ਉਨ੍ਹਾਂ ਦੀ ਸੁਰੱਖਿਆ ਕਰੇਗੀ।

ਇਹ ਵੀ ਪੜ੍ਹੋ:  ਇਨਸਾਨੀਅਤ ਸ਼ਰਮਸਾਰ: 11 ਸਾਲ ਦੇ ਬੱਚੇ ਨੂੰ 20 ਵਾਰ ਬਣਾਇਆ ਹਵਸ ਦਾ ਸ਼ਿਕਾਰ


Shyna

Content Editor

Related News