ਚੰਡੀਗੜ੍ਹ ''ਚ ਇੰਟਰਨੈਸ਼ਨਲ ਮੈਰਾਥਨ 10 ਦਸੰਬਰ ਨੂੰ, ਜਿੱਤਣ ਵਾਲੇ ਨੂੰ ਮਿਲੇਗਾ ਲੱਖਾਂ ਦਾ ਈਨਾਮ
Monday, Sep 25, 2017 - 01:21 PM (IST)
ਚੰਡੀਗੜ੍ਹ (ਲਲਨ) : 10 ਦਸੰਬਰ ਨੂੰ ਚੰਡੀਗੜ੍ਹ ਮੈਰਾਥਨ ਦਾ 5ਵਾਂ ਅਡੀਸ਼ਨ ਸ਼ੁਰੂ ਹੋਵੇਗਾ। ਇਸ ਵਿਚ ਕੀਨੀਆ, ਇਥੋਪੀਆ, ਜਾਪਾਨ ਦੇ ਦੌੜਾਕ ਹਿੱਸਾ ਲੈਣਗੇ। ਮੈਰਾਥਨ ਦਾ ਆਯੋਜਨ ਚੰਡੀਗੜ੍ਹ ਪ੍ਰਸ਼ਾਸਨ, ਸਪੋਰਟਸ ਡਿਪਾਰਟਮੈਂਟ ਚੰਡੀਗੜ੍ਹ, ਐਥਲੈਟਿਕਸ ਫੈੱਡਰੇਸ਼ਨ ਆਫ ਇੰਡੀਆ, ਚੰਡੀਗੜ੍ਹ ਐਥਲੈਟਿਕਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੈਪੀਟਲ ਕੰਪਲੈਕਸ ਤੋਂ ਹੋਵੇਗਾ। ਯੂ. ਟੀ. ਟੂਰਿਜ਼ਮ ਡਾਇਰੈਕਟਰ ਜਤਿੰਦਰ ਯਾਦਵ ਨੇ ਦੱਸਿਆ ਕਿ ਮੈਰਾਥਨ 'ਚ ਕੁੱਲ 16 ਲੱਖ ਰੁਪਏ ਪ੍ਰਾਈਜ਼ ਮਨੀ ਰੱਖੀ ਗਈ ਹੈ। ਪਹਿਲੇ ਸਥਾਨ 'ਤੇ ਆਉਣ ਵਾਲੇ ਨੂੰ 1.15 ਲੱਖ, ਦੂਸਰੇ ਸਥਾਨ ਵਾਲੇ ਨੂੰ 1 ਲੱਖ ਅਤੇ ਤੀਸਰੇ ਸਥਾਨ 'ਤੇ ਰਹਿਣ ਵਾਲੇ ਨੂੰ 75,000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਹ ਮੈਰਾਥਨ ਲਾਈਵ ਵੀ ਦਿਖਾਈ ਜਾਵੇਗੀ। ਇਹ 21 ਕਿਲੋਮੀਟਰ ਦੀ ਹੋਵੇਗੀ।
