ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਗਿੱਲ ਦੀ ਕੈਨੇਡਾ 'ਚ ਮੌਤ

Thursday, Jul 16, 2020 - 11:05 PM (IST)

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਗਿੱਲ ਦੀ ਕੈਨੇਡਾ 'ਚ ਮੌਤ

ਮੁੱਲਾਂਪੁਰ ਦਾਖਾ,(ਕਾਲੀਆ)- ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਹੀਪਾਲ ਸਿੰਘ ਗਿੱਲ ਵਾਸੀ ਪਿੰਡ ਮੁੱਲਾਂਪੁਰ ਦੀ ਕੈਨੇਡਾ ’ਚ ਸੰਖੇਪ ਬੀਮਾਰੀ ਪਿੱਛੋਂ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ। ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਮਹੀਪਾਲ ਪੰਜਾਬ ਦੇ ਕਬੱਡੀ ਕੱਪਾਂ ’ਚ ਦੇਵੀ ਦਿਆਲ ਉੱਘੇ ਕੋਚ ਦੀ ਅਕੈਡਮੀ ਕੁੱਬੇ ਵਜੋਂ ਖੇਡਦਾ ਸੀ ਅਤੇ ਹਰ ਖੇਡ ਮੈਦਾਨ ’ਚ ਉਸ ਦੀ ਝੰਡੀ ਹੁੰਦੀ ਸੀ। ਕੈਨੇਡਾ, ਇੰਗਲੈਂਡ ਤੇ ਹੋਰ ਦੇਸ਼ਾਂ ਵਿਚ ਉਸ ਨੇ ਆਪਣੀ ਖੇਡ ਦਾ ਲੋਹਾ ਮੰਨਵਾਇਆ ਸੀ। ਪਿਛਲੇ ਕੁੱਝ ਦਿਨਾਂ ਤੋਂ ਬੀਮਾਰ ਹੋਣ ਕਾਰਨ ਕੈਨੇਡਾ ’ਚ ਸਰੀ ਮੈਮੋਰੀਅਲ ਹਸਪਤਾਲ ’ਚ ਦਾਖਲ ਸੀ, ਜਿੱਥੇ ਉਹ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਮੌਤ ਤੋਂ ਹਾਰ ਗਿਆ। ਮ੍ਰਿਤਕ ਮਹੀਪਾਲ ਗਿੱਲ ਮਾਂ-ਪਿਓ ਦਾ ਇਕਲੌਤਾ ਪੁੱਤਰ ਸੀ।


author

Bharat Thapa

Content Editor

Related News