ਗੈਂਗਸਟਰ ਅਰਸ਼ ਡੱਲਾ ਦੇ ਨਾਂ 'ਤੇ ਫਿਰੌਤੀ ਮੰਗਣ ਵਾਲੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼, ਖੁੱਲ੍ਹੇ ਇਹ ਭੇਤ

05/27/2023 1:12:04 PM

ਸੁਲਤਾਨਪੁਰ ਲੋਧੀ (ਸੋਢੀ, ਧੀਰ, ਅਸ਼ਵਨੀ)-ਪੁਲਸ ਨੇ ਗੈਂਗਸਟਰ ਅਰਸ਼ ਡੱਲਾ ਦੇ ਨਾਂ ’ਤੇ ਮਨੀਲਾ ਤੋਂ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਕਾਲਾਂ ਕਰਕੇ ਫਿਰੌਤੀ ਮੰਗਣ ਦੇ ਮਾਮਲੇ ’ਚ ਅੰਤਰਰਾਸ਼ਟਰੀ ਗਿਰੋਹ ਪਰਦਾਫ਼ਾਸ਼ ਕੀਤਾ ਹੈ ਅਤੇ ਇਸ ਮਾਮਲੇ ਵਿਚ ਕੀਤੀ ਜਾਂਚ ਤੋਂ ਬਾਅਦ 2 ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਬ ਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਲੁਬਾਣਾ ਨੇ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਕਪੂਰਥਲਾ ਰਾਜਪਾਲ ਸਿੰਘ ਸੰਧੂ ਦੀਆਂ ਹਦਾਇਤਾਂ ’ਤੇ ਵਿਦੇਸ਼ਾਂ ’ਚੋਂ ਗੈਂਗਸਟਰਾਂ ਦੇ ਨਾਂ ’ਤੇ ਉਦਯੋਗਪਤੀਆਂ ਅਤੇ ਬਿਜ਼ਨੈੱਸਮੈਨਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਨ ਵਾਲੇ ਅੰਤਰਰਾਜ਼ੀ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਖ਼ੁਸ਼ਪ੍ਰੀਤ ਸਿੰਘ (ਪੀ. ਪੀ. ਐੱਸ.) ਮੁੱਖ ਅਫ਼ਸਰ ਥਾਣਾ ਸੁਲਤਾਨਪੁਰ ਲੋਧੀ ਦੀ ਅਗਵਾਈ ’ਚ ਪੁਲਸ ਨੂੰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਮਿਤੀ 10 ਮਈ 2023 ਨੂੰ ਸੁਲਤਾਨਪੁਰ ਲੋਧੀ ਦੇ ਨਿਵਾਸੀ ਸੰਤੋਸ਼ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਾਡਲ ਟਾਊਨ, ਜਿਸ ਦੀ ਤਲਵੰਡੀ ਰੋਡ ਸੁਲਤਾਨਪੁਰ ਲੋਧੀ ਵਿਖੇ ਟਾਇਰਾਂ ਦੀ ਦੁਕਾਨ ’ਤੇ ਪੈਟਰੋਲ ਪੰਪ ਹੈ, ਨੂੰ ਵਿਦੇਸ਼ ਮਨੀਲਾ ਦੇ ਵਟਸਐਪ ਨੰਬਰਾਂ ਤੋਂ ਧਮਕੀ ਭਰੀਆਂ ਫੋਨ ਕਾਲਾ ਮੋਸੂਲ ਹੋਈਆਂ ਕਿ 30 ਲੱਖ ਰੁਪਏ ਦੀ ਫਿਰੌਤੀ ਦੇਵੇ, ਨਹੀਂ ਤਾਂ ਉਸ ਨੂੰ ਅਤੇ ਉਸ ਦੇ ਲੜਕੇ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ, ਜਿਸ ਦੀ ਸ਼ਿਕਾਇਤ ਪ੍ਰਾਪਤ ਹੋਣ ’ਤੇ ਮੁਕੱਦਮਾ ਨੰਬਰ 91 ਮਿਤੀ 15 ਮਈ 2023 ਨੂੰ ਥਾਣਾ ਸੁਲਤਾਨਪੁਰ ਲੋਧੀ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।

ਇਹ ਵੀ ਪੜ੍ਹੋ - ਮੁੜ ਠੰਡੇ ਬਸਤੇ 'ਚ ਪਈ ਪੰਜਾਬ ਨੂੰ ਲੈ ਕੇ ਭਾਜਪਾ ਦੀ ਇਹ ਯੋਜਨਾ, ਸ਼ੁਰੂ ਹੋਈ ਨਵੀਂ ਚਰਚਾ

ਤਫ਼ਤੀਸ਼ ਵਿਦੇਸ਼ੀ ਦੌਰਾਨ ਗੈਗਸਟਰ (ਕਾਲਰ) ਵੱਲੋਂ ਭੇਜੇ ਗਏ ਅਕਾਊਟ ਨੰਬਰ ਨੂੰ ਟਰੇਸ ਕਰਨ ਅਤੇ ਉਸ ਦੇ ਅੱਗੇ ਵਿਦੇਸ਼ ਮਨੀਲਾ ਵਿਚ ਬੇਠੇ ਵਿਅਕਤੀਆਂ ਨੂੰ ਟਰੇਸ ਕਰਨ ਤੋਂ ਪਤਾ ਲੱਗਿਆ ਹੈ ਕਿ ਵਿਦੇਸ਼ ਬੈਠੇ ਗੈਂਗਸਟਰ ਵਿਕਰਮਜੀਤ ਸਿੰਘ ਉਰਫ਼ ਵਿੱਕੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੁਤਬੀਵਾਲ, ਥਾਣਾ ਲੋਹੀਆਂ ਮੁਦਈ ਮੁਕੱਦਮਾ ਨੂੰ ਵਿਦੇਸ਼ ਮਨੀਲਾ ਤੋਂ ਧਮਕੀ ਭਰੀਆਂ ਫੋਨ ਕਾਲਾਂ ਕਰ ਰਿਹਾ ਸੀ, ਜਿਸ ਦਾ ਲਿੰਕ ਅੱਗੇ ਵਿਦੇਸ਼ ਮਨੀਲਾ ਦੇ ਇਕ ਹਵਾਲੇ ਦਾ ਕੰਮ ਕਰਨ ਵਾਲੇ ਵਿਅਕਤੀ ਨਾਲ ਸੀ, ਜੋ ਵਿਦੇਸ਼ ਮਨੀਲਾ ਤੋਂ ਅਕਸਰ ਹੀ ਲੋਕਾਂ ਦੇ ਪੈਸੇ ਭਾਰਤ ਵਿਚ ਟਰਾਂਸਫਰ ਕਰਦਾ ਸੀ ।

ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਹੋਰ ਦੱਸਿਆ ਕਿ ਉਸ ਹਵਾਲੇ ਵਾਲੇ ਵਿਅਕਤੀ ਨੂੰ ਵਿਕਰਮਜੀਤ ਸਿੰਘ ਉਕਤ ਵਿੱਕੀ ਨੇ ਕਿਹਾ ਸੀ ਕਿ ਜੇਕਰ ਭਾਰਤ ਪੈਸੇ ਟਰਾਂਸਫਰ ਕਰਨੇ ਹਨ ਤਾਂ ਉਸ ਨਾਲ ਸੰਪਰਕ ਕੀਤਾ ਜਾਵੇ, ਜਿਸ ’ਤੇ ਵਿਦੇਸ਼ ਵਿਚ ਹਵਾਲੇ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਪੰਜਾਬ ਦੇ ਇਕ ਖਾਤਾ ਵਿਚ ਪੈਸੇ ਸਫ਼ਰ ਕਰਵਾਉਣੇ ਸਨ, ਜਿਸ ਨੇ ਇਕ ਅਕਾਊਂਟ ਨੰਬਰ ਹਵਾਲੇ ਵਾਲੇ ਵਿਅਕਤੀ ਨੂੰ ਦਿੱਤਾ ਸੀ, ਜਿਸ ਨੇ ਅੱਗੇ ਗੈਂਗਟਸਰ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਦੇ ਦਿੱਤਾ, ਜਿਸ ’ਤੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੇ ਉਸ ਭਾਰਤੀ ਅਕਾਊਂਟ ਵਿਚ ਮੁੱਦਈ ਮੁਕੱਦਮਾ ਨੂੰ ਡਰਾ ਧਮਕਾ ਕਿ 2 ਲੱਖ ਰੁਪਏ ਟਰਾਂਸਫਰ ਕਰਵਾ ਦਿੱਤੇ ਅਤੇ ਇਸ ਦੇ ਬਦਲੇ ਵਿਦੇਸ਼ ਮਨੀਲਾ ਦੇ ਹਵਾਲੇ ਵਾਲੇ ਵਿਅਕਤੀ ਪਾਸੋਂ ਮਨੀਲਾ ਦੀ ਕਰੰਸੀ ਵਿਦੇਸ਼ ਦੇ ਹੀ ਆਪਣੀ ਪਤਨੀ ਦੇ ਖਾਤੇ ਵਿਚ 1,25000 ਮਨੀਲਾ ਕਰਾਂਸੀ) ਟਰਾਂਸਫਰ ਕਰਵਾ ਲਏ।
ਉਨ੍ਹਾਂ ਕਿਹਾ ਕਿ ਉਕਤ ਨੰਬਰਾਂ ਅਤੇ ਅਕਾਊਂਟ ਅਤੇ ਉਕਤ ਗੈਂਗਸਟਰ ਦੇ ਮੋਬਾਇਲ ਨੰਬਰਾਂ ਅਤੇ ਆਵਾਜ਼ ਨੂੰ ਟਰੇਸ ਕਰਨ ਪਰ ਇਹ ਵਿਕਰਮਜੀਤ ਸਿੰਘ ਉਰਫ਼ ਵਿੱਕੀ ਅਤੇ ਉਸ ਦੀ ਪਤਨੀ ਕਿਰਨਪ੍ਰੀਤ ਕੌਰ ਦੇ ਪਾਏ ਗਏ ਹਨ, ਜਿਸ ’ਤੇ ਉਕਤ ਮੁਕੱਦਮਾ ਵਿਚ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੂੰ ਨਾਮਜ਼ਦ ਕਰਕੇ ਤਫ਼ਤੀਸ਼ ਅੱਗੇ ਵਧਾਈ ਗਈ ਤਾਂ ਦੌਰਾਨੇ ਤਫ਼ਤੀਸ਼ ਸਾਹਮਣੇ ਆਇਆ ਹੈ ਕਿ ਵਿਕਰਮਜੀਤ ਸਿੰਘ ਉਰਫ਼ ਵਿੱਕੀ ਦੀਆਂ ਰੁਟੀਨ ਵਿਚ ਫੋਨ ਕਾਲਾਂ ਉਸ ਦੇ ਚਾਚੇ ਜਸਵੀਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਕੁਤਬੀਵਾਲ ਨਾਲ ਹੁੰਦੀਆਂ ਸਨ।

ਇਹ ਵੀ ਪੜ੍ਹੋ - ਜਲੰਧਰ 'ਚ ਸਰਗਰਮ ਹੋਇਆ ਕੱਛਾ ਗਿਰੋਹ, ਦਹਿਸ਼ਤ ’ਚ ਲੋਕ, ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ

ਉਨ੍ਹਾਂ ਕਿਹਾ ਕਿ ਮੁਦਈ ਮੁਕੱਦਮਾ ਦੇ ਪ੍ਰਤਿਮਾ ਬਿਆਨ ਤੋਂ ਸਾਹਮਣੇ ਆਇਆ ਕਿ ਜਸਵੀਰ ਸਿੰਘ ਪੁੱਤਰ ਗਿਆਨ ਸਿੰਘ ਕੁੱਝ ਸਮਾਂ ਪਹਿਲਾਂ ਪੈਸਿਆਂ ਦੇ ਲੈਣ-ਦੇਣ ਦੇ ਝਗੜੇ ਦੇ ਚੱਲਦਿਆਂ ਮੁਦਈ ਮੁਕੱਦਮਾ ਸੰਤੋਸ਼ ਸਿੰਘ ਨੂੰ ਉਸ ਦੇ ਪੈਟਰੋਲ ਪੰਪ ’ਤੇ ਜਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕਿ ਆਇਆ ਸੀ ਕਿ ਉਸ ਦਾ ਭਤੀਜਾ ਗੈਂਗਸਟਰ ਹੈ, ਉਸ ਨੂੰ ਇਸ ਦਾ ਨਤੀਜਾ ਭੁਗਤਣਾ ਹੋਵੇਗਾ। ਜਿਸ ਵੱਲੋਂ ਆਪਣੀ ਰੰਜਿਸ਼ ਦੇ ਚੱਲਦਿਆਂ ਆਪਣੇ ਵਿਦੇਸ਼ ਬੈਠੇ ਭਤੀਜੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਜੋ ਕਰੀਬ 15 ਸਾਲਾਂ ਤੋਂ ਵਿਦੇਸ਼ ਹੈ, ਪਾਸੋਂ ਧਮਕੀਆਂ ਅਤੇ 30 ਲੱਖ ਰੁਪਏ ਫਿਰੌਤੀ ਦੀ ਮੰਗ ਦੀਆਂ ਕਾਲਾਂ ਕਰਵਾਈਆਂ ਗਈਆਂ, ਜੋ ਉਕਤ ਮੁਕੱਦਮਾ ਵਿਚ ਜਸਵੀਰ ਸਿੰਘ ਪੁੱਤਰ ਗਿਆਨ ਸਿੰਘ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀ. ਐੱਸ. ਪੀ. ਨੇ ਦੱਸਿਆ ਕਿ ਜਾਂਚ ’ਚ ਵਿਕਰਮਜੀਤ ਸਿੰਘ ਉਰਫ਼ ਵਿੱਕੀ ਗੈਂਗਸਟਰ ਅਰਸ਼ ਡੱਲਾ ਦਾ ਐਸੋਸੀਏਟ ਪਾਇਆ ਗਿਆ ਹੈ, ਜਿਸ ਨੂੰ ਵਿਦੇਸ਼ ਮਨੀਲਾ ਤੋਂ ਗ੍ਰਿਫ਼ਤਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਜਸਵੀਰ ਸਿੰਘ ਦੇ ਮੋਬਾਇਲਾਂ ਨੂੰ ਐੱਫ਼. ਐੱਸ. ਐੱਲ. ਲੇਬ ਨਿਰੀਖਣ ਲਈ ਭੇਜਿਆ ਜਾਵੇਗਾ। ਦੌਰਾਨੇ ਤਫ਼ਤੀਸ਼ ਹੋਰ ਵੀ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ -ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ, ਸ਼ੁਰੂ ਕੀਤੀ OTS ਸਕੀਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News