ਟਾਂਡਾ ਦੀ ਇਸ ਵਿਦਿਆਰਥਣ ਨੇ ਚਮਕਾਇਆ ਨਾਂ, ਮਿਲਿਆ ਇੰਟਰਨੈਸ਼ਨਲ ਚਾਈਲਡ ਪ੍ਰੋਡੀਜੀ 2022 ਐਵਾਰਡ

Monday, Apr 11, 2022 - 04:56 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੀ ਹੋਣਹਾਰ ਵਿਦਿਆਰਥਣ ਪ੍ਰਤਿਭਾ ਨੂੰ ਇੰਟਰਨੈਸ਼ਨਲ ਚਾਈਲਡ ਪ੍ਰੋਡੀਜੀ 2022 ਐਵਾਰਡ ਮਿਲਿਆ ਹੈ। ਸਥਾਨਕ ਸਿਲਵਰ ਓਕ ਪਬਲਿਕ ਸਕੂਲ, ਟਾਂਡਾ ਦੀ ਵਿਦਿਆਰਥਣ ਪ੍ਰਤਿਭਾ ਨੇ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਚਾਈਲਡ ਪ੍ਰੋਡੀਜੀ ਵੱਲੋਂ ਚੰਡੀਗੜ੍ਹ ਵਿਚ ਕਰਵਾਏ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਚਾਈਲਡ ਪ੍ਰੋਡੀਜੀ 2022 ਦਾ ਸਨਮਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। 

ਇਹ ਵੀ ਪੜ੍ਹੋ: ਫਿਲੌਰ ਵਿਖੇ ਸਮੱਗਲਰ ਦੇ ਘਰ ਪੁਲਸ ਦੀ ਛਾਪੇਮਾਰੀ, ਮਿਲੇ ਨੋਟਾਂ ਦੇ ਭਰੇ ਬੈਗ ਅਤੇ 31 ਤੋਲੇ ਸੋਨਾ

ਚਾਈਲਡ ਪ੍ਰੋਡੀਜੀ ਵੱਲੋਂ ਇਹ ਸਨਮਾਨ ਉਨ੍ਹਾਂ ਬੇਮਿਸਾਲ ਪ੍ਰਤਿਭਾ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ, ਜੋ ਆਪਣੀ ਬੇਮਿਸਾਲ ਪ੍ਰਤਿਭਾ ਅਨੁਸਾਰ ਆਪਣੀ ਉਮਰ ਤੋਂ ਵੱਧ ਪ੍ਰਦਰਸ਼ਨ ਕਰਦੇ ਹਨ। ਪਿਤਾ ਅਮਰਜੀਤ ਅੰਬਰੀ ਅਤੇ ਮਾਤਾ ਨਰੇਸ਼ ਕੁਮਾਰੀ ਦੀ ਬੇਟੀ ਪ੍ਰਤਿਭਾ ਨੇ ਇਹ ਸਨਮਾਨ ਹਾਸਲ ਕਰਨ ਦੇ ਨਾਲ-ਨਾਲ ਅਮਰੀਕਾ ਦੀ ਇਕ ਸੰਸਥਾ ਨਿਊਯਾਰਕ ਅਕੈਡਮੀ ਆਫ਼ ਸਾਇੰਸ 'ਚ ਵੀ ਆਪਣੀ ਜਗ੍ਹਾ ਬਣਾਈ ਹੈ, ਜਿਸ 'ਚ ਹਰ ਸਾਲ ਦੁਨੀਆ ਭਰ ਡੇਢ ਲੱਖ ਤੋਂ ਵੱਧ ਬੱਚਿਆਂ 'ਚੋਂ ਸਿਰਫ਼ 1000 ਬੱਚੇ ਹੀ ਚੁਣੇ ਜਾਂਦੇ ਹਨ।

PunjabKesari

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੋਇਆ ਹੈਕ

ਪ੍ਰਤਿਭਾ ਨੇ ਦੱਸਿਆ ਕਿ ਉਨ੍ਹਾਂ ਦਾ ਖੋਜ ਕਾਰਜ ਦੋ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿੱਚ ਚੱਲ ਰਿਹਾ ਹੈ। ਸਿਲਵਰ ਓਕ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਅਤੇ ਮੈਡਮ ਮਨੀਸ਼ਾ ਸੰਗਰ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਪ੍ਰਤਿਭਾ ਹੁਸ਼ਿਆਰ ਵਿਦਿਆਰਥਣ ਹੈ ਅਤੇ ਹਰ ਸਾਲ ਸਟਾਰ ਵਿਦਿਆਰਥੀ ਬਣ ਰਹੀ ਹੈ। ਮੈਡੀਕਲ ਦੀ ਇਹ ਵਿਦਿਆਰਥਣ ਇਸ ਵਾਰ ਵੀ ਅਗਲੀ ਜਮਾਤ ਵਿੱਚ 97 ਫ਼ੀਸਦੀ ਅੰਕਾਂ ਨਾਲ ਪਾਸ ਹੋਈ ਹੈ। ਇਸ ਦੇ ਨਾਲ ਹੀ ਉਹ ਆਪਣੀ ਬਹੁਪੱਖੀ ਪ੍ਰਤਿਭਾ ਦੇ ਨਾਲ ਸਕੂਲ ਦੀ ਹਰ ਗਤੀਵਿਧੀ ਵਿੱਚ ਅੱਵਲ ਹੈ ਅਤੇ ਸਕੂਲ ਕਪਤਾਨ ਦੀ ਡਿਊਟੀ ਵੀ ਨਿਭਾ ਰਹੀ ਹੈ। ਸਕੂਲ ਦੇ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਨੇ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ।

ਇਹ ਵੀ ਪੜ੍ਹੋ: ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦਾ ਵੱਡਾ ਦਾਅਵਾ, ਪੰਜਾਬ ਦੀਆਂ ਤਹਿਸੀਲਾਂ ’ਚ 70 ਫ਼ੀਸਦੀ ਭ੍ਰਿਸ਼ਟਾਚਾਰ ਖ਼ਤਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News