ਧਰਨੇ ''ਤੇ ਬੈਠੇ ਸਿੰਘਾਂ ਨੂੰ ਆਈ.ਐੱਸ.ਆਈ. ਦੇ ਏਜੰਟ ਜਾਂ ਅੱਤਵਾਦੀ ਕਹਿਣਾ ਸਰਾਸਰ ਗਲਤ : ਜਥੇ. ਮੰਡ, ਦਾਦੂਵਾਲ
Friday, Oct 05, 2018 - 09:59 AM (IST)

ਜੈਤੋ/ਬਰਗਾੜੀ (ਸਤਵਿੰਦਰ, ਜ. ਬ.) - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਨਾ ਫ਼ੜੇ ਜਾਣ ਦੇ ਰੋਸ 'ਚ ਬਰਗਾੜੀ ਵਿਖੇ ਚੱਲ ਰਿਹਾ 'ਇਨਸਾਫ ਮੋਰਚਾ ਬਰਗਾੜੀ' ਅੱਜ ਵੀ ਲਗਾਤਾਰ ਜਾਰੀ ਹੈ। ''ਧਰਨੇ 'ਤੇ ਬੈਠੇ ਸਿੰਘਾਂ ਨੂੰ ਆਈ. ਐੱਸ. ਆਈ. ਦੇ ਏਜੰਟ ਜਾਂ ਅੱਤਵਾਦੀ ਕਹਿਣਾ ਸਰਾਸਰ ਗਲਤ ਹੈ''। ਇਸ ਗੱਲ ਦਾ ਪ੍ਰਗਟਾਵਾ ਮੋਰਚੇ 'ਚ ਸ਼ਾਮਲ ਜਥੇ. ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਮੋਰਚੇ ਦੀ ਅਗਵਾਈ ਕਰ ਰਹੇ ਜਥੇ. ਧਿਆਨ ਸਿੰਘ ਮੰਡ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਿੰਦੂ, ਮੁਸਲਮਾਨ ਅਤੇ ਸਿੱਖ ਭਾਈਚਾਰੇ ਦੇ ਲੋਕ ਇਸ ਸ਼ਾਂਤਮਈ ਮੋਰਚੇ 'ਚ ਆਪਣੀ ਹਾਜ਼ਰੀ ਭਰ ਰਹੇ ਹਨ।
ਭਾਈ ਦਾਦੂਵਾਲ ਨੇ ਦੱਸਿਆ ਕਿ 7 ਅਕਤੂਬਰ ਨੂੰ ਸ਼ਾਂਤਮਈ ਰੋਸ ਮਾਰਚ ਅਤੇ 14 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਉਪਰੰਤ ਇਸ ਦਿਨ ਬਰਗਾੜੀ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ ਜਾਣਗੀਆਂ। ਇਸ ਦੌਰਾਨ ਯੂ. ਪੀ. ਦੀ ਸੰਗਤ ਅਤੇ ਬੂਟਾ ਸਿੰਘ ਰਣਸ਼ੀਂਹਕੇ ਦੇ ਜਥੇ ਦਾ ਸਿਰੋਪਾਓ ਪਾ ਕੇ ਸਵਾਗਤ ਕੀਤਾ। ਇਸ ਮੌਕੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਮਨਜੀਤ ਸਿੰਘ ਭੋਮਾ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈੱਡਰੇਸ਼ਨ, ਭਾਈ ਮੱਖਣ ਸਿੰਘ ਨੰਗਲ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਰਣਜੀਤ ਸਿੰਘ ਅਤੇ ਮੰਦਰ ਸਿੰਘ ਵਲੋਂ ਨਿਭਾਈ ਗਈ।