ਪਾਵਨ ਸਰੂਪਾਂ ਸਬੰਧੀ ਗਲਤ ਬਿਆਨਬਾਜ਼ੀ CM ਮਾਨ ਦੀ ਨਾਸਤਿਕਤਾ ਦੀ ਨਿਸ਼ਾਨੀ: ਸੁਖਪਾਲ ਖਹਿਰਾ

Thursday, Jan 22, 2026 - 07:20 PM (IST)

ਪਾਵਨ ਸਰੂਪਾਂ ਸਬੰਧੀ ਗਲਤ ਬਿਆਨਬਾਜ਼ੀ CM ਮਾਨ ਦੀ ਨਾਸਤਿਕਤਾ ਦੀ ਨਿਸ਼ਾਨੀ: ਸੁਖਪਾਲ ਖਹਿਰਾ

ਔੜ/ਚੱਕਦਾਨਾ/ਬੰਗਾ (ਛਿੰਜੀ ਲੜੋਆ,ਰਕੇਸ਼ ਅਰੋੜਾ)- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮਜਾਰਾ ਨੌ-ਆਬਾਦ ਦੇ ਅਸਥਾਨ ਰਸੋਖਾਨਾ ਸਾਹਿਬ ਵਿਖੇ ਪੁੱਜੇ, ਜਿਨ੍ਹਾਂ ਨੇ ਮੱਥਾ ਟੇਕਿਆ ਅਤੇ ਇਥੋਂ ਦੀ ਪ੍ਰਬੰਧਕ ਕਮੇਟੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਵਨ ਸਰੂਪਾਂ ਨੂੰ ਲੈ ਕੇ ਲਾਏ ਗਏ ਦੋਸ਼ਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਇਸ ਉਪਰੰਤ ਸੁਖਪਾਲ ਖਹਿਰਾ ਵੱਲੋਂ ਇਕ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਇਸ ਅਸਥਾਨ ਖ਼ਿਲਾਫ਼ ਕੀਤੀ ਗਈ ਬਿਆਨਬਾਜ਼ੀ ਦੀ ਜੰਮ ਕੇ ਵਿਰੋਧਤਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਟੋਲਾ ਲਗਭਗ ਨਾਸਤਿਕ ਹੈ, ਜੋ ਵਾਰ-ਵਾਰ ਗੁਰੂ ਮਹਾਰਾਜ ਜੀ ਦੇ ਪਾਵਨ ਸਰੂਪਾਂ ਜਾਂ ਧਾਰਮਿਕ ਅਸਥਾਨਾਂ ਦੀਆਂ ਕਮੇਟੀਆਂ ਖ਼ਿਲਾਫ਼ ਬੋਲ ਰਿਹਾ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਸਪੋਰਟਸ ਦੀ ਦੁਕਾਨ 'ਤੇ ਹੋਈ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਬਜ਼ੁਰਗ ਦਾ ਕੀਤਾ ਕਤਲ, ਤੇ ਫਿਰ...

PunjabKesari

ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਤੋਂ ਪਹਿਲਾਂ ਬੇ-ਅਦਬੀਆਂ ਦੇ ਦੋਸ਼ੀਆਂ ਨੂੰ ਫੜਨ ਦਾ ਵਾਅਦਾ ਕੀਤਾ ਗਿਆ ਸੀ, ਜਿਨ੍ਹਾਂ ਤੋਂ ਇਸ ਸਬੰਧੀ ਚਾਰ ਸਾਲਾਂ ਵਿੱਚ ਕੁਝ ਨਹੀਂ ਹੋਇਆ ਤਾਂ ਹੁਣ ਪਾਵਨ ਸਰੂਪਾਂ ਸਬੰਧੀ ਗਲਤ ਬਿਆਨਬਾਜ਼ੀਆਂ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸ ਪਾਰਟੀ ਵੱਲੋਂ ਇਹ ਕਹਿ ਕੇ ਤਾਂ ਸਾਰ ਦਿੱਤਾ ਗਿਆ ਕਿ ਪਾਵਨ ਸਰੂਪਾਂ ਸਬੰਧੀ ਕਿਸੇ ਗਲਤ ਫਹਿਮੀ ਨਾਲ ਇਸ ਅਸਥਾਨ ਦਾ ਜ਼ਿਕਰ ਆ ਗਿਆ ਪਰ ਇਸ ਪੂਰੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ, ਐੱਸ. ਆਈ. ਟੀ, ਖਜ਼ਾਨਾ ਮੰਤਰੀ ਜਾਂ ਫਿਰ ਹੋਰ ਕਿਸ ਦੀ ਗਲਤੀ ਹੈ, ਇਸ ਗੱਲ ਨੂੰ ਸਪੱਸ਼ਟ ਕੀਤਾ ਜਾਵੇ ਅਤੇ ਜਿਸ ਦੀ ਵੀ ਗਲਤੀ ਹੈ, ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਅਜੈ ਮੰਗਪੁਰ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ,ਮੀਨਾ ਸੂੰਢ, ਕਮਲਜੀਤ ਬੰਗਾ, ਦਰਬਜੀਤ ਸਿੰਘ ਪੂਨੀਆਂ, ਕੁਲਵਰਨ ਸਿੰਘ, ਰਜਿੰਦਰ ਸ਼ਰਮਾ, ਰਾਮਦਾਸ ਸਿੰਘ ਬਲਾਕ ਪ੍ਰਧਾਨ ਔੜ, ਡਾ.ਬਖ਼ਸ਼ੀਸ਼ ਸਿੰਘ, ਸੋਖੀ ਰਾਮ ਬੱਜੋਂ ਤੋਂ ਇਲਾਵਾ ਬਹੁਤ ਸਾਰੇ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।

ਇਹ ਵੀ ਪੜ੍ਹੋ: ਕਪੂਰਥਲਾ 'ਚ ਮੰਦਭਾਗੀ ਘਟਨਾ! ਹਾਈ ਵੋਲਟੇਜ ਤਾਰਾਂ ਨਾਲ ਟਕਰਾਈ JCB ਮਸ਼ੀਨ, ਨੌਜਵਾਨ ਦੀ ਦਰਦਨਾਕ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News