ਡਰਾਈਵਰ ਨੂੰ ਜ਼ਖਮੀ ਕਰ ਕੇ ਇਨੋਵਾ ਲੁੱਟੀ, 2 ਮੋਟਰਸਾਈਕਲਾਂ ’ਤੇ ਸਨ 5 ਲੁਟੇਰੇ

Thursday, Dec 23, 2021 - 02:24 AM (IST)

ਡਰਾਈਵਰ ਨੂੰ ਜ਼ਖਮੀ ਕਰ ਕੇ ਇਨੋਵਾ ਲੁੱਟੀ, 2 ਮੋਟਰਸਾਈਕਲਾਂ ’ਤੇ ਸਨ 5 ਲੁਟੇਰੇ

ਸ਼ਾਹਕੋਟ (ਤ੍ਰੇਹਨ, ਅਰਸ਼ਦੀਪ) - ਅੱਜ ਪਿੰਡ ਨਵਾਂ ਕਿਲਾ ਵਿਖੇ 2 ਮੋਟਰਸਾਈਕਲਾਂ ’ਤੇ ਆਏ 5 ਨੌਜਵਾਨਾਂ ਨੇ ਇਕ ਸਕੂਲ ਦੇ ਬਾਹਰ ਇਨੋਵਾ ਗੱਡੀ ਦੇ ਡਰਾਈਵਰ ਨੂੰ ਜ਼ਖਮੀ ਕਰ ਕੇ ਗੱਡੀ ਖੋਹ ਲਈ ਅਤੇ ਫ਼ਰਾਰ ਹੋ ਗਏ। ਇਸ ਸਬੰਧੀ ਮਾਡਲ ਪੁਲਸ ਥਾਣਾ ਸ਼ਾਹਕੋਟ ਦੇ ਮੁਖੀ ਇੰਸ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸੰਦੀਪ ਸਿੰਘ ਵਾਸੀ ਝੁਨਝੁਣੂ (ਰਾਜਸਥਾਨ) ਪਿੰਡ ਨਵਾਂ ਕਿਲਾ ਵਿਖੇ ਪ੍ਰਾਇਮਰੀ ਸਕੂਲ ਦੇ ਬਾਹਰ ਸੜਕ ’ਤੇ ਇਨੋਵਾ ਗੱਡੀ ਵਿਚ ਕਿਸੇ ਦਾ ਇੰਤਜ਼ਾਰ ਕਰ ਰਿਹਾ ਸੀ ਅਤੇ ਅਚਾਨਕ ਉਸ ਨੂੰ ਨੀਂਦ ਆ ਗੲੀ। ਬਾਅਦ ਦੁਪਹਿਰ ਕਰੀਬ 1.20 ਵਜੇ ਦੋ ਮੋਟਰਸਾਈਕਲਾਂ ’ਤੇ ਆਏ 5 ਨੌਜਵਾਨਾਂ ਨੇ ਗੱਡੀ ਦੀ ਖਿੜਕੀ ਖੜਕਾਈ। ਉਸ ਨੇ ਜਿਉਂ ਹੀ ਗੱਡੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਅਣਪਛਾਤੇ ਨੌਜਵਾਨਾਂ ’ਚੋਂ ਇਕ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਕੋਲੋਂ ਇਨੋਵਾ ਗੱਡੀ ਖੋਹ ਕੇ ਫ਼ਰਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਸ ਵਲੋਂ ਨਾਕਾਬੰਦੀ ਕਰ ਕੇ ਗੱਡੀ ਦੀ ਤਲਾਸ਼ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਰਸਤਿਆਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਘਾਲੀ ਜਾ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ 5 ਲੁਟੇਰੇ 2 ਮੋਟਰਸਾਈਕਲਾਂ ’ਤੇ ਆਏ ਸਨ ਅਤੇ ਇਕ ਲੁਟੇਰਾ ਇਨੋਵਾ ਗੱਡੀ ਚਲਾ ਕੇ ਲੈ ਗਿਆ ਜਦਕਿ ਉਸ ਦੇ 4 ਸਾਥੀ 2 ਮੋਟਰਸਾਈਕਲਾਂ ’ਤੇ ਫਰਾਰ ਹੋਏ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News