ਲੁਧਿਆਣਾ ''ਚ ਖ਼ੌਫ਼ਨਾਕ ਵਾਰਦਾਤ, 3 ਨੌਜਵਾਨਾਂ ਨੇ ਡਰਾ-ਧਮਕਾ ਕੇ ਡਰਾਈਵਰ ਕੋਲੋਂ ਖੋਹੀ ''ਇਨੋਵਾ''

Thursday, Jul 08, 2021 - 12:10 PM (IST)

ਲੁਧਿਆਣਾ ''ਚ ਖ਼ੌਫ਼ਨਾਕ ਵਾਰਦਾਤ, 3 ਨੌਜਵਾਨਾਂ ਨੇ ਡਰਾ-ਧਮਕਾ ਕੇ ਡਰਾਈਵਰ ਕੋਲੋਂ ਖੋਹੀ ''ਇਨੋਵਾ''

ਲੁਧਿਆਣਾ (ਰਿਸ਼ੀ) : ਲੁਧਿਆਣਾ 'ਚ ਉਸ ਵੇਲੇ ਖ਼ੌਫ਼ਨਾਕ ਵਾਰਦਾਤ ਵਾਪਰੀ, ਜਦੋਂ ਬਰਨਾਲਾ ਤੋਂ ਇਨੋਵਾ ਗੱਡੀ 'ਚ ਬੈਠ ਕੇ ਆਏ 3 ਬਦਮਾਸ਼ਾਂ ਨੇ ਡਰਾਈਵਰ ਨੂੰ ਡਰਾ-ਧਮਕਾ ਕੇ ਉਸ ਕੋਲੋਂ ਗੱਡੀ ਖੋਹ ਲਈ ਅਤੇ ਫ਼ਰਾਰ ਹੋ ਗਏ। ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਕੁਮਾਰ ਮੁਤਾਬਕ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਬਰਨਾਲਾ ਦੇ ਰਹਿਣ ਵਾਲੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਟੈਕਸੀ ਚਲਾਉਂਦਾ ਹੈ।

ਇਹ ਵੀ ਪੜ੍ਹੋ : ਜਵਾਈ ਦੀ ਧਮਕੀ ਦੇ ਅਗਲੇ ਹੀ ਦਿਨ ਸੜਨ ਕਾਰਨ ਧੀ ਦੀ ਮੌਤ, ਲਾਸ਼ ਹਸਪਤਾਲ 'ਚ ਛੱਡ ਭੱਜਿਆ ਸਹੁਰਾ ਪਰਿਵਾਰ

ਬੀਤੀ ਰਾਤ ਬਰਨਾਲਾ ਦੀ ਦਾਣਾ ਮੰਡੀ ਨੇੜੇ ਉਸ ਨੂੰ 3 ਨੌਜਵਾਨ ਮਿਲੇ, ਜਿਨ੍ਹਾਂ ਨੇ ਉਸ ਨੂੰ ਜਲੰਧਰ ਤੱਕ ਜਾਣ ਲਈ ਕਿਹਾ ਪਰ ਗੁਰਦੀਪ ਨੇ ਲੁਧਿਆਣਾ ਤੱਕ ਜਾਣ ਦੀ ਗੱਲ ਕਹੀ ਅਤੇ 3 ਹਜ਼ਾਰ ਰੁਪਏ 'ਚ ਉਹ ਤਿੰਨਾਂ ਨੌਜਵਾਨਾਂ ਨੂੰ ਲੁਧਿਆਣਾ ਲੈ ਆਇਆ। ਰਾਤ ਦੇ ਸਮੇਂ ਸਰਾਭਾ ਨਗਰ ਜ਼ੋਨ-ਡੀ ਦੇ ਦਫ਼ਤਰ ਨੇੜੇ ਜਦੋਂ ਉਹ ਪੁੱਜਿਆ ਤਾਂ ਉਕਤ ਨੌਜਵਾਨ ਉਸ ਨੂੰ ਪੱਖੋਵਾਲ ਰੋਡ ਵੱਲ ਇਨੋਵਾ ਲਿਜਾਣ ਲਈ ਦਬਾਅ ਪਾਉਣ ਲੱਗੇ।

ਇਹ ਵੀ ਪੜ੍ਹੋ : ਸਾਵਧਾਨ! ਪੰਜਾਬ 'ਚ 'ਕੋਰੋਨਾ' ਘੱਟਦੇ ਹੀ 'ਨਵੀਂ ਆਫ਼ਤ' ਸ਼ੁਰੂ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਜਦੋਂ ਗੁਰਦੀਪ ਨੇ ਅੱਗੇ ਜਾਣ ਤੋਂ ਇਨਕਾਰ ਕੀਤਾ ਤਾਂ ਉਸ ਨੂੰ ਡਰਾ-ਧਮਕਾ ਕੇ ਤਿੰਨੇ ਨੌਜਵਾਨ ਇਨੋਵਾ ਲੈ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਸ ਨੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਆਸ-ਪਾਸ ਲੱਗੇ ਕੈਮਰਿਆਂ ਦੀ ਮਦਦ ਨਾਲ ਜਾਂਚ 'ਚ ਜੁੱਟ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

Babita

Content Editor

Related News