6 ਸਾਲਾ ਮਾਸੂਮ ਬੱਚੀ ਨਾਲ ਦਰਿੰਦੇ ਨੇ ਕੀਤਾ ਬਲਾਤਕਾਰ

Thursday, Oct 14, 2021 - 09:18 PM (IST)

6 ਸਾਲਾ ਮਾਸੂਮ ਬੱਚੀ ਨਾਲ ਦਰਿੰਦੇ ਨੇ ਕੀਤਾ ਬਲਾਤਕਾਰ

ਖਡੂਰ ਸਾਹਿਬ(ਗਿੱਲ)- ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਥਾਣਾ ਵੈਰੋਵਾਲ ਦੇ ਇੱਕ ਪਿੰਡ ਵਿਖੇ 6 ਸਾਲ ਦੀ ਮਾਸੂਮ ਬੱਚੀ ਨਾਲ ਦਰਿੰਦੇ ਵਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਤਫ਼ਤੀਸ਼ੀ ਅਫ਼ਸਰ ਮੈਡਮ ਸੋਨੇ ਨੇ ਦੱਸਿਆ ਕਿ ਬੱਚੀ ਦੀ ਦਾਦੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵਲੋਂ 12 ਤਹਿਸੀਲਦਾਰਾਂ ਦੇ ਤਬਾਦਲੇ

ਉਨ੍ਹਾਂ ਦੱਸਿਆ ਕਿ ਬੱਚੀ ਦੀ ਦਾਦੀ ਨੇ ਬਿਆਨ ਕਲਮਬੰਦ ਕਰਵਾਉਂਦਿਆਂ ਦੱਸਿਆ ਕਿ ਉਸ ਦੀ 6 ਸਾਲ ਦੀ ਪੋਤਰੀ ਬੀਤੇ ਦਿਨ ਗੁਆਂਢ ਵਿੱਚ ਰਹਿੰਦੇ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਦੇ ਘਰ ਬੱਚਿਆਂ ਨਾਲ ਖੇਡਦੀ-ਖੇਡਦੀ ਚਲੀ ਗਈ ਅਤੇ ਜਦੋਂ ਦੋ ਘੰਟੇ ਵਾਪਸ ਨਾ ਆਈ ਤਾਂ ਉਹ ਆਪਣੀ ਬੱਚੀ ਨੂੰ ਉਕਤ ਵਿਅਕਤੀ ਦੇ ਘਰ ਲੈਣ ਵਾਸਤੇ ਪਹੁੰਚੀ ਤਾਂ ਉਨ੍ਹਾਂ ਦੇ ਪੁਰਾਣੇ ਕਮਰੇ ਵਿੱਚੋਂ ਬੱਚੇ ਦੇ ਰੋਣ ਅਤੇ ਚੀਕਾਂ ਮਾਰਨ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਉਕਤ ਵਿਅਕਤੀ ਮੈਨੂੰ ਦੇਖ ਕੇ ਮੌਕੇ ਤੋਂ ਭੱਜ ਗਿਆ ਅਤੇ ਮੈਂ ਖੂਨ ਨਾਲ ਲੱਥਪੱਥ ਹੋਈ ਆਪਣੀ ਪੋਤਰੀ ਨੂੰ ਆਪਣੇ ਘਰ ਚੁੱਕ ਲਿਆਈ ਤੇ ਥਾਣਾ ਵੈਰੋਵਾਲ ਵਿਖੇ ਜਾ ਕਿ ਇਤਲਾਹ ਦਿੱਤੀ‌।

ਇਹ ਵੀ ਪੜ੍ਹੋ- ਕੈਪਟਨ ਦਾ ਪਰਗਟ ’ਤੇ ਪਲਟਵਾਰ, ਕਿਹਾ- ਸਸਤੀ ਲੋਕਪ੍ਰਿਯਤਾ ਲਈ ਘੜਦੇ ਹੋ ਮਨਘੜਤ ਕਹਾਣੀਆਂ

ਜਿਸ ਦੇ ਬਿਆਨਾਂ ਦੇ ਆਧਾਰ 'ਤੇ ਵੈਰੋਵਾਲ ਦੀ ਪੁਲਸ ਵਲੋਂ ਉਨ੍ਹਾਂ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।


author

Bharat Thapa

Content Editor

Related News