ਬੱਚਾ ਨਾ ਹੋਣ 'ਤੇ ਨੂੰਹ ਨੂੰ ਪਸੰਦ ਨਹੀਂ ਕਰਦੇ ਸੀ ਸਹੁਰੇ, ਇਕ ਦਿਨ ਬਣ ਗਏ ਕਸਾਈ, ਹੱਦ ਹੀ ਕਰ ਛੱਡੀ

Monday, Oct 02, 2023 - 10:59 AM (IST)

ਬੱਚਾ ਨਾ ਹੋਣ 'ਤੇ ਨੂੰਹ ਨੂੰ ਪਸੰਦ ਨਹੀਂ ਕਰਦੇ ਸੀ ਸਹੁਰੇ, ਇਕ ਦਿਨ ਬਣ ਗਏ ਕਸਾਈ, ਹੱਦ ਹੀ ਕਰ ਛੱਡੀ

ਲੁਧਿਆਣਾ (ਰਾਮ) : ਥਾਣਾ ਜਮਾਲਪੁਰ ਪੁਲਸ ਨੇ ਔਰਤ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਸੱਸ, ਨਨਾਣ ਸਮੇਤ 5 ਲੋਕਾਂ ’ਤੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਵਨੀਤ ਕੌਰ ਉਰਫ਼ ਰੋਮਨ, ਸੁਖਪ੍ਰੀਤ ਕੌਰ, ਸੱਸ ਪ੍ਰੀਤਮ ਕੌਰ, ਮਨਜਿੰਦਰ ਸਿੰਘ ਅਤੇ ਨਨਾਣ ਇੰਦਰਜੀਤ ਕੌਰ ਨਿਵਾਸੀ ਪਿੰਡ ਭੂਖੜੀ ਵਜੋਂ ਹੋਈ ਹੈ। ਫਿਲਹਾਲ ਸਾਰੇ ਮੁਲਜ਼ਮ ਫ਼ਰਾਰ ਦੱਸੇ ਜਾ ਰਹੇ ਹਨ। ਸ਼ਿਕਾਇਤਕਰਤਾ ਸੁਖਪ੍ਰੀਤ ਕੌਰ ਪਤਨੀ ਸੁਖਦੇਵ ਸਿੰਘ ਨਿਵਾਸੀ ਪਿੰਡ ਭੂਖੜੀ ਕਲਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਸੁਖਦੇਵ ਸਿੰਘ ਨਾਲ ਦੂਜਾ ਵਿਆਹ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਅੱਜ ਵੱਡਾ ਤੋਹਫ਼ਾ ਦੇਣ ਜਾ ਰਹੇ CM ਭਗਵੰਤ ਮਾਨ, ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ

29 ਸਤੰਬਰ ਨੂੰ ਸਵੇਰੇ 11.15 ਵਜੇ ਉਹ ਆਪਣੇ ਕਮਰੇ ’ਚ ਸੀ ਤਾਂ ਉਸ ਦੀ ਨਨਾਣ ਮਿਲਣ ਦੇ ਲਈ ਮਾਪੇ ਘਰ ਆਈ ਸੀ। ਇਸ ਦੌਰਾਨ ਰਵਨੀਤ ਕੌਰ, ਸੱਸ ਪ੍ਰੀਤਮ ਕੌਰ, ਮਨਜਿੰਦਰ ਸਿੰਘ ਅਤੇ ਉਸ ਦੀ ਪਤਨੀ ਸੁਖਪ੍ਰੀਤ ਕੌਰ ਉਸ ਦੇ ਨਾਲ ਬਹਿਸਬਾਜ਼ੀ ਕਰਨ ਲੱਗੀਆਂ। ਉਸ ਨੇ ਉਨ੍ਹਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਾਰੇ ਗੁੱਸੇ ’ਚ ਆ ਗਏ ਅਤੇ ਉਸ ਨਾਲ ਲੜਾਈ-ਝਗੜਾ ਕਰਨ ਲੱਗੇ ਮੁਲਜ਼ਮਾਂ ਨੇ ਉਸ ਨੂੰ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ ਕੁੱਟਿਆ ਰੌਲਾ ਪਾਇਆ ਤਾਂ ਨੇੜੇ ਦੇ ਲੋਕ ਇਕੱਠੇ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਦੇ 38 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖ਼ਬਰ, ਫਿਰ ਸ਼ੁਰੂ ਹੋਵੇਗਾ ਇਹ ਕੰਮ

ਇਸ ਤੋਂ ਬਾਅਦ ਮੁਲਜ਼ਮ ਧਮਕਾਉਂਦੇ ਹੋਏ ਫ਼ਰਾਰ ਹੋ ਗਏ ਅਤੇ ਝਗੜੇ ਦੌਰਾਨ ਉਸ ਦੀ ਸੋਨੇ ਦੀ ਵਾਲੀ ਗੁੰਮ ਗਈ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਕੋਈ ਵੀ ਬੱਚਾ ਨਹੀਂ ਹੈ। ਇਸ ਕਾਰਨ ਉਸ ਦੇ ਸਹੁਰੇ ਪਰੇਸ਼ਾਨ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਉਹ ਆਪਣਾ ਕੋਈ ਵੀ ਹਿੱਸਾ ਨਾ ਮੰਗੇ ਅਤੇ ਉਸ ਨਾਲ ਰੰਜਿਸ਼ ਰੱਖਦੇ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News