ਸਹੁਰਿਆਂ ਨੇ ਘਰ ਵੜ ਕੇ ਜਵਾਈ ਦਾ ਚਾੜ੍ਹਿਆ ਕੁਟਾਪਾ, CCTV ''ਚ ਕੈਦ ਹੋਈ ਵਾਰਦਾਤ

Sunday, Aug 02, 2020 - 09:24 AM (IST)

ਸਹੁਰਿਆਂ ਨੇ ਘਰ ਵੜ ਕੇ ਜਵਾਈ ਦਾ ਚਾੜ੍ਹਿਆ ਕੁਟਾਪਾ, CCTV ''ਚ ਕੈਦ ਹੋਈ ਵਾਰਦਾਤ

ਪਟਿਆਲਾ (ਬਲਜਿੰਦਰ) : ਸਹੁਰਾ ਪਰਿਵਾਰ ਨੇ ਘਰ ’ਚ ਵੜ ਕੇ ਜਵਾਈ ਅਤੇ ਉਸ ਦੇ ਪਰਿਵਾਰ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਮਾਮਲੇ ’ਚ ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਸਚਿਨ ਕੁਮਾਰ, ਹਨੂਮਾਨ ਵਾਸੀ ਨਿਊ ਸੈਂਚਰੀ ਕਾਲੋਨੀ, ਬਸੰਤ ਅਤੇ ਰਮੇਸ਼ ਵਾਸੀ ਦਰਸ਼ਨਾ ਕਾਲੋਨੀ ਪਟਿਆਲਾ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : ਆਸ਼ਕ ਨਾਲ ਮਿਲੀ ਕਲਯੁਗੀ ਮਾਂ ਨੇ ਅੱਲ੍ਹੜ ਧੀ ਨਾਲ ਰਚਿਆ ਵੱਡਾ ਖੇਡ, ਆਪੇ ਤੋਂ ਬਾਹਰ ਹੋਇਆ ਪਿਤਾ

ਇਸ ਮਾਮਲੇ ’ਚ ਪੁਲਸ ਨੂੰ ਪੀੜਤ ਸੁਰਿੰਦਰ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਬਾਬੂ ਸਿੰਘ ਕਾਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਲੋਕ ਉਸ ਦੇ ਸਹੁਰੇ ਪਰਿਵਾਰ ਦੇ ਹਨ। ਪੀੜਤ ਨੇ ਦੱਸਿਆ ਕਿ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋ ਗਿਆ ਤਾਂ ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਦੇ ਹੀ ਘਰ ’ਚ ਵੜ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਇਹ ਵੀ ਪੜ੍ਹੋ : ਗਰਭਵਤੀ ਜਨਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤੀ ਖ਼ਾਸ ਸਹੂਲਤ

ਇਸ ਦੌਰਾਨ ਉਸ ਦੀ ਮਾਂ ਛੁਡਾਉਣ ਲਈ ਆਈ ਤਾਂ ਉਨ੍ਹਾਂ ਨੇ ਉਸ ਦੀ ਮਾਂ ਦੀ ਵੀ ਕੁੱਟਮਾਰ ਕੀਤੀ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। ਇਸ ਤੋਂ ਬਾਅਦ ਜ਼ਖਮੀ ਹਾਲਤ ’ਚ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਥਾਣਾ ਬਖਸ਼ੀਵਾਲਾ ਦੀ ਪੁਲਸ ਨੇ ਸੁਰਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : GST ਮੁਆਵਜ਼ੇ ਲਈ ਪੰਜਾਬ ਨੇ ਕੇਂਦਰ ਨੂੰ ਲਿਖੀ ਚਿੱਠੀ


author

Babita

Content Editor

Related News