2 ਮੋਟਰਸਾਈਕਲਾਂ ਦੀ ਟੱਕਰ ''ਚ ਪਤੀ-ਪਤਨੀ ਜ਼ਖਮੀ
Tuesday, Mar 13, 2018 - 02:25 AM (IST)

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਇਕ ਤੇਜ਼ ਰਫਤਾਰ ਮੋਟਰਸਾਈਕਲ ਵੱਲੋਂ ਦੂਸਰੇ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਪਤੀ-ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਸਿਵਲ ਹਸਪਤਾਲ ਬਰਨਾਲਾ 'ਚ ਜਾਣਕਾਰੀ ਦਿੰਦਿਆਂ ਜ਼ਖਮੀ ਅਸ਼ਵਨੀ ਮਦਾਨ ਅਤੇ ਉਸ ਦੀ ਪਤਨੀ ਰੀਨਾ ਮਦਾਨ ਨੇ ਦੱਸਿਆ ਕਿ ਉਹ ਆਪਣੇ ਘਰੋਂ 16 ਏਕੜ 'ਚ ਸਥਿਤ ਸ੍ਰੀ ਸਾਈਂ ਮੰਦਰ 'ਚ ਜਾ ਰਹੇ ਸਨ। ਜਦੋਂ ਉਹ ਗਾਂਧੀ ਸਵੀਟਸ ਨੇੜਿਓਂ 16 ਏਕੜ ਨੂੰ ਮੁੜਨ ਲੱਗੇ ਤਾਂ ਸਾਹਮਣੇ ਤੋਂ ਆਉਂਦੇ ਇਕ ਤੇਜ਼ ਰਫਤਾਰੀ ਮੋਟਰਸਾਈਕਲ ਨੇ ਲਾਪ੍ਰਵਾਹੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ।