ਅਮਰੀਕਾ ਹੀ ਨਹੀਂ, ਸਗੋਂ ਦੁਨੀਆ ਭਰ ਦੇ ਪ੍ਰਵਾਸੀ ਭਾਰਤੀ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਤੋਂ ਪ੍ਰਭਾਵਿਤ : ਗਿਲਜੀਆਂ
Wednesday, Jun 07, 2023 - 01:21 PM (IST)
ਹੁਸ਼ਿਆਰਪੁਰ (ਘੁੰਮਣ) : ਨਿਊਯਾਰਕ ’ਚ ਸੀਨੀਅਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਫੇਰੀ ਦੌਰਾਨ ਆਯੋਜਿਤ ਪ੍ਰੋਗਰਾਮ ਦੌਰਾਨ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਅਮਰੀਕਾ ਹੀ ਨਹੀਂ, ਸਗੋਂ ਵਿਸ਼ਵ ਭਰ ਦੇ ਪ੍ਰਵਾਸੀ ਭਾਰਤੀ ਅਤੇ ਭਾਰਤ ’ਚ ਵੱਸਦੇ ਲੋਕ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ਤੋਂ ਪ੍ਰਭਾਵਿਤ ਹਨ। ਕਰਨਾਟਕ ’ਚ ਕਾਂਗਰਸ ਦੀ ਵੱਡੀ ਜਿੱਤ ਦਾ ਸਬੂਤ ਹੈ।
ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਬੀਤੇ ਸਮੇਂ ਦੀ ਰਾਜਨੀਤੀ ਕਰਦੇ ਹਨ, ਉਥੇ ਹੀ ਆਰ. ਐੱਸ. ਐੱਸ. ਵੀ ਪਿਛਾਂਹ ਖਿੱਚੂ ਸੋਚ ਰੱਖਦੀ ਹੈ। ਇਨ੍ਹਾਂ ਦੇ ਹੱਥ ’ਚ ਦੇਸ਼ ਸੁਰੱਖਿਅਤ ਨਹੀਂ ਹੈ। ਰਾਹੁਲ ਗਾਂਧੀ ਨੇ ਨਿਊਯਾਰਕ ’ਚ ਹਜ਼ਾਰਾਂ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਭਵਿੱਖ ਦੀ ਰਾਜਨੀਤੀ ਕਰ ਰਹੇ ਹਾਂ, ਮਾਡਰਨ ਇੰਡੀਆ ਬਣਾਉਣ ਲਈ ਸਭ ਦਾ ਸਾਥ ਜ਼ਰੂਰੀ ਹੈ। ਜਿਹੜੇ ਪਹਿਲਾਂ ਦੇਸ਼ ਦੇ ਆਗੂ ਸਨ, ਜਿਨ੍ਹਾਂ ਦੇਸ਼ ਨੂੰ ਸੇਧ ਦਿੱਤੀ, ਉਹ ਵੀ ਐੱਨ. ਆਰ. ਆਈ. ਸਨ, ਇਸ ਲਈ ਤੁਸੀਂ ਵੀ ਦੇਸ਼ ਦਾ ਨਕਸ਼ਾ ਬਦਲ ਸਕਦੇ ਹੋ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੇ ਲੋਕਤੰਤਰ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ 2024 ਦੀਆਂ ਚੋਣਾਂ ਤੋਂ ਬਾਅਦ ਅਸੀਂ ਗੁਲਾਮੀ ਦੀਆਂ ਜੰਜ਼ੀਰਾਂ ਵਿਚ ਬੰਨ੍ਹੇ ਜਾਵਾਂਗੇ। ਇਸ ਲਈ ਮੈਂ ਵਿਦੇਸ਼ਾਂ ’ਚ ਵਸਦੇ ਭਾਰਤੀਆਂ ਨੂੰ ਅਪੀਲ ਕਰਦਾ ਹਾਂ ਕਿ ਆਪਣਾ ਸਹਿਯੋਗ ਦਿਓ। ਇਸ ਮੌਕੇ ਇੰਡੀਅਨ ਓਵਰਸੀਜ਼ ਦੇ ਗਲੋਬਲ ਚੇਅਰਮੈਨ ਸੈਮ ਪਿਤਰੌਦਾ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਲੋਕਾਂ ਦੇ ਨੇਤਾ ਹਨ ਤੇ ਲੋਕਾਂ ਲਈ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਅਧਿਕਾਰੀ ਜਨਤਾ ਦੇ ਮਸਲਿਆਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨ : ਸੁਸ਼ੀਲ ਰਿੰਕੂ
ਇਸ ਮੌਕੇ ਪੰਜਾਬ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਗਿੱਲ, ਹਰਿਆਣਾ ਦੇ ਪ੍ਰਧਾਨ ਅਮਰ ਸਿੰਘ ਗੁਲਸ਼ਨ, ਕੁਲਰਾਜ ਸਿੰਘ ਗਰੇਵਾਲ ਵਰਕਿੰਗ ਪ੍ਰੈਜ਼ੀਡੈਂਟ, ਫੁੰਮਣ ਸਿੰਘ ਚੇਅਰਮੈਨ, ਗੁਰਮੀਤ ਸਿੰਘ ਬਿੱਟੂ ਵਾਈਸ ਪ੍ਰੈਜ਼ੀਡੈਂਟ, ਗੁਰਪ੍ਰੀਤ ਸਿੰਘ ਚੇਅਰਮੈਨ ਹਰਿਆਣਾ ਚੈਪਟਰ, ਸੋਪੀਆ ਸ਼ਰਮਾ ਜਨਰਲ ਸੈਕਟਰੀ ਇੰਡੀਅਨ ਓਵਰਸੀਜ਼ ਕਾਂਗਰਸ, ਸੁਖਜਿੰਦਰ ਸਿੰਘ ਪੱਪੀ, ਸੁੱਖੀ ਸਿੱਧੂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰਿਆਣਾ ਦੇ ਪਾਰਲੀਮੈਂਟ ਮੈਂਬਰ ਦਪਿੰਦਰ ਹੁੱਡਾ, ਤੇਲੰਗਾਨਾ ਕਾਂਗਰਸ ਦੇ ਪ੍ਰਧਾਨ ਰੈਂਵੈਨਥ ਰੈਡੀ, ਆਂਧਰਾ ਕਾਂਗਰਸ ਦੇ ਪ੍ਰਧਾਨ ਰਾਜੂ ਗਿਦਗੁਹ, ਵੈਕਟਰਐਡਈ ਮੈਂਬਰ ਪਾਰਲੀਮੈਂਟ, ਪੋਨਾਲਾ ਲਕਸ਼ਮੀ ਫਾਰਮਰ ਮਨਿਸਟਰ ਤੇ ਤਲੰਗਾਨਾ ਪੀ. ਸੀ. ਸੀ. ਪ੍ਰਧਾਨ, ਮਧੂ ਰਾਖਸ਼ੀ ਮੈਂਬਰ ਪਾਰਲੀਮੈਂਟ ਕੰਪੇਨ ਕਮੇਟੀ ਚੇਅਰਮੈਨ ਤੇਲੰਗਾਨਾ, ਆਰਤੀ ਕ੍ਰਿਸ਼ਨਾ ਸੈਕਟਰੀ ਆਲ ਇੰਡੀਆ ਕਾਂਗਰਸ ਕਮੇਟੀ ਇੰਚਾਰਜ ਇੰਡੀਅਨ ਓਵਰਸੀਜ਼ ਕਾਂਗਰਸ ਹਾਜ਼ਰ ਸਨ।
ਇਹ ਵੀ ਪੜ੍ਹੋ : ਕਾਂਗਰਸ ਸਰਕਾਰ ਸਮੇਂ ਚੰਡੀਗੜ੍ਹ ਬੈਠੇ ਅਫਸਰਾਂ ਨਾਲ ਸੈਟਿੰਗ ਕਰ ਕੇ ਖਾਧੇ ਗਏ ਸਮਾਰਟ ਸਿਟੀ ਦੇ ਪੈਸੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।