ਕੋਰੋਨਾ ਸੰਕਟ: ਉਦਯੋਗ ਨੂੰ ਮਿਲੇਗਾ ਘੱਟ ਵਿਆਜ਼ 'ਤੇ ਕਰਜ਼, 6 ਮਹੀਨੇ ਤੱਕ ਨਹੀਂ ਦੇਣੀ ਹੋਵੇਗੀ ਕੋਈ ਕਿਸ਼ਤ

Monday, Apr 06, 2020 - 11:36 PM (IST)

ਕੋਰੋਨਾ ਸੰਕਟ: ਉਦਯੋਗ ਨੂੰ ਮਿਲੇਗਾ ਘੱਟ ਵਿਆਜ਼ 'ਤੇ ਕਰਜ਼, 6 ਮਹੀਨੇ ਤੱਕ ਨਹੀਂ ਦੇਣੀ ਹੋਵੇਗੀ ਕੋਈ ਕਿਸ਼ਤ

ਨਵੀਂ ਦਿੱਲੀ - ਪੂਰੀ ਦੁਨੀਆ ਜਿਥੇ ਕੋਰੋਨਾ ਵਾਇਰਸ ਕਾਰਨ ਭਾਰੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਉਥੇ ਭਾਰਤ ਦੇਸ਼ ਵੀ ਇਸ ਤੋਂ ਬਚਿਆ ਨਹੀਂ ਰਹਿ ਸਕਿਆ ਹੈ। ਇਸ ਵਾਇਰਸ 'ਤੇ ਮਾਤ ਪਾਉਣ ਲਈ ਦੁਨੀਆ ਭਰ 'ਚ ਲਗਾਤਾਰ ਕੋਸ਼ਿਸ਼ਾਂ  ਹੋ ਰਹੀਆਂ ਹਨ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਇੰਫੈਕਸ਼ਨ ਅਤੇ ਲਾਕਡਾਊਨ ਦਾ ਅਸਰ ਆਮ ਲੋਕਾਂ ਦੇ ਨਾਲ-ਨਾਲ ਉਦਯੋਗਾਂ 'ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਛੋਟੇ ਅਤੇ ਦਰਮਿਆਨੇ ਉੱਦਮਾਂ ਦੀ ਖਪਤ ਘਟਣ ਕਾਰਨ ਲੋਕਾਂ ਦੀ ਆਮਦਨ ਬਹੁਤ ਹੀ ਸੀਮਤ ਹੋ ਗਈ ਹੈ। ਹਾਲਾਂਕਿ ਸਿਹਤ ਅਤੇ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਉਦਯੋਗਾਂ ਦਾ ਕੰਮ ਚੱਲ ਰਿਹਾ ਹੈ, ਪਰ ਉਹਨਾਂ ਨੂੰ ਵੀ ਫੰਡਿੰਗ ਦੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ਉਦਯੋਗਾਂ ਨੂੰ ਵਿੱਤੀ ਸਹੂਲਤ ਉਪਲੱਬਧ ਕਰਵਾਉਣ ਲਈ ਜਨਤਕ ਖੇਤਰ ਦੇ ਬੈਂਕਾਂ ਨੇ ਕੋਵਿਡ -19 ਐਮਰਜੈਂਸੀ ਲੋਨ ਸੁਵਿਧਾ (ਸੀ.ਈ.ਸੀ.ਐੱਲ) ਪੇਸ਼ਕਸ਼ ਕੀਤੀ ਹੈ। ਆਓ ਜਾਣਦੇ ਹਾਂ ਇਸ ਸਹੂਲਤ ਬਾਰੇ।

6 ਮਹੀਨੇ ਤੱਕ ਨਹੀਂ ਦੇਣੀ ਹੋਵੇਗੀ ਕੋਈ ਕਿਸ਼ਤ

ਸਟੇਟ ਬੈਂਕ ਆਫ ਇੰਡੀਆ ਨੇ ਪਿਛਲੇ ਮਹੀਨੇ ਭੇਜੇ ਇੱਕ ਪੱਤਰ ਵਿੱਚ ਕਿਹਾ ਕਿ ਕੋਵਿਡ -19 ਤੋਂ ਪ੍ਰਭਾਵਤ ਹੋਏ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਵਾਧੂ ਤਰਲਤਾ ਲੋਨ ਦੀ ਸਹੂਲਤ ਦਿੱਤੀ ਜਾਏਗੀ। ਇਸ ਦੇ ਤਹਿਤ ਸੀ.ਈ.ਸੀ.ਐਲ ਨਾਂ ਨਾਲ ਦੀ 'ਵਾਧੂ ਨਕਦੀ ਸਹੂਲਤ' ਦੇ ਤਹਿਤ ਉਦਯੋਗਾਂ ਨੂੰ 200 ਕਰੋੜ ਰੁਪਏ ਤੱਕ ਦੇ ਕਰਜ਼ੇ ਦਿੱਤੇ ਜਾ ਸਕਦੇ ਹਨ। ਸੀ.ਈ.ਸੀ.ਐਲ. ਸਕੀਮ ਸੰਕਟ ਨੂੰ ਦੂਰ ਕਰਨ ਚ ਸਹਾਇਤਾ ਕਰੇਗੀ। ਇਹ ਸਹੂਲਤ 30 ਜੂਨ ਤੱਕ ਉਪਲਬਧ ਰਹੇਗੀ। ਇਸਦੇ ਤਹਿਤ ਕਰਜ਼ਾ 12 ਮਹੀਨਿਆਂ ਲਈ 7.25% ਦੀ ਵਿਆਜ ਦਰ 'ਤੇ ਉਪਲਬਧ ਹੋਵੇਗਾ। ਇਸ ਸਕੀਮ ਤਹਿਤ ਲਏ ਗਏ ਲੋਨ 'ਤੇ ਛੇ ਮਹੀਨਿਆਂ ਤੱਕ ਕੋਈ ਕਿਸ਼ਤ ਨਹੀਂ ਦੇਣੀ ਹੋਵੇਗੀ।

ਅਗਲੇ ਛੇ ਮਹੀਨਿਆਂ ਵਿਚ ਕਰਜ਼ਾ 7.25 ਪ੍ਰਤੀਸ਼ਤ ਦੀ ਦਰ ਨਾਲ ਚੁਕਾਉਣਾ ਹੋਵੇਗਾ। ਬੈਂਕ ਨੇ ਕਿਹਾ ਕਿ ਕਰਜ਼ੇ ਦੀ ਸਹੂਲਤ ਉਨ੍ਹਾਂ ਸਾਰੇ ਸਟੈਂਡਰਡ ਖਾਤਿਆਂ ਲਈ ਉਪਲਬਧ ਹੈ ਜਿਨ੍ਹਾਂ ਨੂੰ 16 ਮਾਰਚ 2020 ਤੱਕ ਐਸ.ਐਮ.ਏ. 1 ਜਾਂ 2 ਦੇ ਰੂਪ ਵਿਚ ਸ਼੍ਰੇਣੀਬੱਧ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਸ.ਐਮ.ਏ. ਉਹ ਖਾਤੇ ਹਨ ਜਿਨਹਾਂ ਦੀ ਪਛਾਣ ਐਨ.ਪੀ.ਏ. ਬਣਨ ਦੀ ਸੰਭਾਵਨਾ ਵਜੋਂ ਹੋਈ ਹੈ।

ਇਹ ਵੀ ਦੇਖੋ : 'ਸਾਰੀਆਂ ਬੀਮਾ ਕੰਪਨੀਆਂ ਨੂੰ ਕੋਰੋਨਾ ਵਾਇਰਸ ਕਾਰਣ ਹੋਈ ਮੌਤ 'ਤੇ ਦੇਣਾ ਹੋਵੇਗਾ ਕਲੇਮ'

ਕ੍ਰੈਡਿਟ ਲਿਮਟ ਵਧਾਈ ਗਈ

ਬੈਂਕਾਂ ਨੇ ਕੋਰੋਨਾ ਵਾਇਰਸ ਕਾਰਨ ਕ੍ਰੈਡਿਟ ਲਿਮਟ ਨੂੰ ਵਧਾ ਦਿੱਤਾ ਹੈ ਇਸ ਤੋਂ ਪਹਿਲਾਂ ਜੇਕਰ ਕਿਸੇ ਸੰਸਥਾ ਨੂੰ ਕਰਜ਼ਾ ਦੇਣ ਦੀ ਲਿਮਟ 1 ਕਰੋੜ ਰੁਪਏ ਦੀ ਹੁੰਦੀ ਸੀ ਹੁਣ ਉਸ ਲਿਮਟ ਨੂੰ 10 ਤੋਂ 20 ਪ੍ਰਤੀਸ਼ਤ ਤੱਕ ਵਧਾ ਦਿੱਤਾ ਗਿਆ ਹੈ। ਕਰਜ਼ੇ ਦਾ ਕਾਰਜਕਾਲ 36 ਮਹੀਨੇ ਦਾ ਹੋਵੇਗਾ, ਜਿਸ 'ਤੇ ਪਹਿਲੇ ਛੇ ਮਹੀਨਿਆਂ ਲਈ ਈ.ਐਮ.ਆਈ. ਨਹੀਂ ਲਈ ਜਾਵੇਗੀ।

2 ਦਿਨਾਂ 'ਚ ਮਿਲੇਗਾ ਕਰਜ਼ਾ

ਸਿਡਬੀ 48 ਘੰਟਿਆਂ ਵਿਚ ਫਾਰਮਾਸਿਊਟੀਕਲ ਅਤੇ ਡਾਕਟਰੀ ਉਪਕਰਣਾਂ ਦੀ ਸਪਲਾਈ ਕਰਨ ਵਾਲੇ ਛੋਟੇ ਅਤੇ ਦਰਮਿਆਨੇ ਪੱਧਰ ਦੇ ਉਦਯੋਗਾਂ ਨੂੰ 50 ਲੱਖ ਰੁਪਏ ਤੱਕ ਦੇ ਕਰਜ਼ੇ ਪ੍ਰਦਾਨ ਕਰੇਗਾ। ਸਿਡਬੀ ਅਸਿਸਟੈਂਟ ਟੂ ਫੈਸੀਲੀਟੇਟ ਐਮਰਜੈਂਸੀ (ਸੇਫ) ਸਕੀਮ ਤਹਿਤ ਉਦਯੋਗਾਂ ਨੂੰ ਇਹ ਕਰਜ਼ਾ 5% ਦੀ ਵਿਆਜ ਦਰ 'ਤੇ ਮਿਲੇਗਾ। ਇਹ ਕਰਜ਼ਾ ਪੰਜ ਸਾਲਾਂ ਵਿਚ ਚੁਕਾਉਣਾ ਹੋਵੇਗਾ। ਇਸ ਯੋਜਨਾ ਦੇ ਤਹਿਤ ਛੋਟੇ ਅਤੇ ਦਰਮਿਆਨੇ ਪੈਮਾਨੇ ਦੇ ਉਦਯੋਗ ਹੈਂਡ ਸੈਨੀਟਾਈਜ਼ਰ, ਮਾਸਕ, ਦਸਤਾਨੇ, ਹੈੱਡ ਗੀਅਰ, ਬਾਡੀ ਸੂਟ, ਜੁੱਤੀਆਂ ਦੇ covers, ਵੈਂਟੀਲੇਟਰ, ਗੋਗਲ ਆਦਿ ਬਣਾਉਣ ਵਾਲੇ ਉਦਯੋਗ ਕਰਜ਼ਾ ਲੈਣ ਦੇ ਯੋਗ ਹੋਣਗੇ।

ਵੱਖ-ਵੱਖ ਬੈਂਕਾਂ ਦੀਆਂ ਮੌਜੂਦਾ ਵਿਆਜ ਦਰਾਂ

ਬੈਂਕ                  ਰਾਸ਼ੀ             ਸਮਾਂ ਮਿਆਦ           ਵਿਆਜ ਦਰ

ਸਟੇਟ ਬੈਂਕ       1 ਅਰਬ              4 ਸਾਲਾਂ             11.2% ਤੋਂ ਸ਼ੁਰੂ
BOI              5 ਕਰੋੜ              7 ਸਾਲ              10.2% ਤੋਂ ਸ਼ੁਰੂ
HDFCਬੈਂਕ    50 ਲੱਖ               4 ਸਾਲ              15% ਤੋਂ ਸ਼ੁਰੂ
AXIS ਬੈਂਕ     50 ਲੱਖ               3 ਸਾਲ              16% ਤੋਂ ਸ਼ੁਰੂ
ICICI ਬੈਂਕ     40 ਲੱਖ               4 ਸਾਲ              16% ਤੋਂ ਸ਼ੁਰੂ
Kotak ਬੈਂਕ    20 ਕਰੋੜ             5 ਸਾਲ              13% ਤੋਂ ਸ਼ੁਰੂ

ਸਰਕਾਰੀ ਸਕੀਮਾਂ ਅਧੀਨ ਕਰਜ਼ੇ

ਸਿਡਬੀ ਸਮਾਈਲ ਸਕੀਮ       50 ਲੱਖ       10 ਸਾਲ            9.45-12.70%
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਬੈਂਕ 'ਤੇ ਨਿਰਭਰ 10 ਲੱਖ
ਬੈਂਕ ਕ੍ਰੈਡਿਟ ਸਹੂਲਤ 5 ਕਰੋੜ 5-7 ਸਾਲ ਬੈਂਕ 'ਤੇ ਨਿਰਭਰ ਕਰਦੀ ਹੈ
ਐਮ.ਐਸ.ਐਮ.ਈ . ਕਰਜ਼ਾ 1 ਕਰੋੜ ਵਿਆਜ ਉੱਤੇ ਬੈਂਕ ਨਿਰਭਰ ਕਰੇਗਾ

ਐਨਪੀਏ ਦਾ ਜੋਖਮ ਵੱਧ ਸਕਦਾ ਹੈ

ਵਿੱਤੀ ਮਦਦ ਦੇ ਨਾਲ, ਬੈਂਕਾਂ ਨੂੰ ਇਹ ਵੀ ਨਿਗਰਾਨੀ ਕਰਨੀ ਪਏਗੀ ਕਿ ਐਮਰਜੈਂਸੀ ਲੋਨ ਲੈਣ ਵਾਲੇ ਉਦਯੋਗ ਇਸ ਨੂੰ ਸਹੀ ਜਗ੍ਹਾ 'ਤੇ ਵਰਤਣ।

ਇਹ ਵੀ ਦੇਖੋ : ਖੇਤੀਬਾੜੀ ਸੰਦਾਂ ਅਤੇ ਉਪਕਰਣਾਂ ਦੀਆਂ ਦੁਕਾਨਾਂ ਨੂੰ ਲਾਕਡਾਊਨ ਤੋਂ ਮਿਲੀ ਛੋਟ.


author

Harinder Kaur

Content Editor

Related News