ਜ਼ਮੀਨ ਨੂੰ ਐਕਵਾਇਰ ਹੋਣ ਤੋਂ ਬਾਚਉਣ ਲਈ ਸੰਗਰੂਰ ਦੋ ਲੋਕਾਂ ਨੇ ਦਿੱਤਾ ਧਰਨਾ

Friday, Dec 08, 2017 - 05:21 PM (IST)

ਜ਼ਮੀਨ ਨੂੰ ਐਕਵਾਇਰ ਹੋਣ ਤੋਂ ਬਾਚਉਣ ਲਈ ਸੰਗਰੂਰ ਦੋ ਲੋਕਾਂ ਨੇ ਦਿੱਤਾ ਧਰਨਾ

ਸੰਗਰੂਰ (ਰਾਜੇਸ਼, ਹਨੀ ਕੋਹਲੀ) — ਪੰਜਾਬ ਸਰਕਾਰ ਨੇ ਕੁਝ ਮਹੀਨੇ ਪਹਿਲਾਂ ਜ਼ਿਲਾ ਸੰਗਰੂਰ 'ਚ ਇੰਡਸਟਰੀ ਪਾਰਕ ਬਨਾਉਣ ਦੀ ਤਜਵੀਜ਼ ਮਨਜ਼ੂਰ ਕੀਤੀ ਸੀ ਪਰ ਅਜੇ ਤਕ ਸਰਕਾਰ ਵਲੋਂ ਜ਼ਮੀਨ ਐਕਵਾਇਰ ਕਰਨ ਦਾ ਸਿਲਸਿਲਾ ਸ਼ੁਰੂ ਵੀ ਨਹੀਂ ਹੋਇਆ ਕਿ ਵੱਖ-ਵੱਖ ਪਿੰਡਾਂ 'ਚ ਉਪਜਾਊ ਜ਼ਮੀਨ ਐਕਵਾਇਰ ਕਰਨ ਨੂੰ  ਲੈ ਕੇ ਉਥੋਂ ਦੇ ਨਿਵਾਸੀ ਡਰੇ ਹੋਏ ਹਨ। ਅੱਜ ਤਾਂ ਬਾਲਦ ਕਲਾਂ ਪਿੰਡ ਦੇ ਲੋਕਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਏਜੰਡੇ ਹੇਠ ਜ਼ਿਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਧਰਨਾ ਦਿੱਤਾ ਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। 
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਸਰਕਾਰ ਉਪਜਾਊ ਪੰਚਾਇਤੀ ਜ਼ਮੀਨਾਂ ਨੂੰ ਐਕਵਾਇਰ ਕਰਕੇ ਨਿਜੀ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਕੱਲੇ ਬਾਲਦ ਕਲਾਂ ਪਿੰਡ ਦੀ 350 ਏਕੜ ਜ਼ਮੀਨ ਸਰਕਾਰ ਦੇ ਨਿਸ਼ਾਨੇ 'ਤੇ ਹੈ ਜੇਕਰ ਸਰਕਾਰ ਇਸ ਜ਼ਮੀਨ ਨੂੰ ਐਕਵਾਇਰ ਕਰਦੀ ਹੈ ਤਾਂ ਇਸ ਜ਼ਮੀਨ ਦੇ ਜ਼ਰੀਏ ਆਪਣੀ ਰੋਜ਼ੀ-ਰੋਟੀ ਕਮਾਉਣ ਵਾਲੇ ਸੈਂਕੜੇ ਦਲਿਤ ਪਰਿਵਾਰਾਂ ਦੇ ਸਾਹਮਣੇ ਰੋਜ਼ੀ-ਰੋਟੀ ਦਾ ਸਕੰਟ ਪੈਦਾ ਹੋ ਸਕਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਉਪਜਾਊ ਜ਼ਮੀਨ ਐਕਵਾਇਰ ਕਰਨ ਦੀ ਬਜਾਇ ਪੰਜਾਬ 'ਚ ਉਜੜ ਰਹੀ ਇੰਡਸਟਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਉਪਜਾਊ ਜ਼ਮੀਨ ਨੂੰ ਇੰਡਸਟਰੀ ਪਾਰਕ ਦੇ ਨਾਂ 'ਤੇ ਐਕਵਾਇਰ ਨਹੀਂ ਹੋਣ ਦੇਣਗੇ।


Related News