ਪੰਜਾਬੀ-ਕੈਨੇਡੀਅਨ ਗੱਭਰੂ ਇਤਿਹਾਸ ਸਿਰਜਣ ਦੀ ਰਾਹ ''ਤੇ, ਸਿੱਖ ਭਾਈਚਾਰਾ ਵਧਾ ਰਿਹੈ ਮਾਣ

Thursday, Sep 28, 2017 - 02:05 PM (IST)

ਪੰਜਾਬੀ-ਕੈਨੇਡੀਅਨ ਗੱਭਰੂ ਇਤਿਹਾਸ ਸਿਰਜਣ ਦੀ ਰਾਹ ''ਤੇ, ਸਿੱਖ ਭਾਈਚਾਰਾ ਵਧਾ ਰਿਹੈ ਮਾਣ

ਬ੍ਰਿਟਿਸ਼ ਕੋਲੰਬੀਆ,(ਏਜੰਸੀ)— ਕੈਨੀਡੀਅਨ ਪੰਜਾਬੀ ਗੁਰਦਰਸ਼ਨ(ਗੈਰੀ) ਸਿੰਘ ਮੰਗਤ ਨਾਂ ਦਾ ਗੱਭਰੂ ਇਤਿਹਾਸ ਸਿਰਜਣ ਦੀ ਰਾਹ 'ਤੇ ਹੈ। ਉਹ ਬ੍ਰਿਟਿਸ਼ ਕੋਲੰਬੀਆ ਦੇ ਵਿਲੀਅਮਜ਼ ਲੇਕ 'ਚ ਪਲਿਆ ਹੈ ਅਤੇ ਭਾਰਤੀ ਮੂਲ ਦਾ ਪਹਿਲਾ ਐੱਮ.ਐੱਮ.ਏ. ਫਾਈਟਰ ਭਾਵ ਮਿਕਸਡ ਮਾਰਸ਼ਲ ਆਰਟਸ ਫਾਈਟਰ ਹੈ ਜੋ ਇਕ ਐੱਮ.ਐੱਮ.ਏ. ਇਵੈਂਟ 'ਚ ਹਿੱਸਾ ਲੈ ਰਿਹਾ ਹੈ। ਇੱਥੇ ਉਹ ਬਾਨਟਾਮਵੇਟ ਟਾਈਟਲ ਜਿੱਤਣ ਲਈ ਸਟੀਫਨ ਲੋਮੈਨ ਨਾਂ ਦੇ ਫਾਈਟਰ ਨੂੰ ਟੱਕਰ ਦੇਵੇਗਾ। ਸਿੱਖ ਭਾਈਚਾਰੇ ਵਲੋਂ ਉਸ ਨੂੰ ਖਾਸ ਤੌਰ 'ਤੇ ਪਿਆਰ ਮਿਲ ਰਿਹਾ ਹੈ। ਜਿਸ ਕਾਰਨ ਉਸ ਦਾ ਉਤਸ਼ਾਹ ਹੋਰ ਵੀ ਵਧ ਰਿਹਾ ਹੈ। 

PunjabKesari
'ਬਰੇਵ ਕੋਮਬੈਟ ਫੈਡਰੇਸ਼ਨ' ਨੇ ਜਾਣਕਾਰੀ ਦਿੱਤੀ ਹੈ ਕਿ ਉਹ 17 ਨਵੰਬਰ ਨੂੰ ਇਹ ਪ੍ਰੋਗਰਾਮ ਬਹਿਰੀਨ 'ਚ ਕਰਵਾਉਣਗੇ , ਜਿਸ ਤਹਿਤ ਖਿਡਾਰੀਆਂ ਨੂੰ ਆਪਣੇ ਦਮ ਦਿਖਾਉਣ ਦਾ ਮੌਕਾ ਮਿਲੇਗਾ। ਗੁਰਦਰਸ਼ਨ ਪਹਿਲਾ ਅਜਿਹਾ ਭਾਰਤੀ ਮੂਲ ਦਾ ਖਿਡਾਰੀ ਹੈ ਜੋ ਗਲੋਬਲ ਐੱਮ.ਐੱਮ.ਏ. ਪ੍ਰੋਮੋਸ਼ਨ ਲਈ ਲੜੇਗਾ। ਗੁਰਦਰਸ਼ਨ ਹੁਣ ਤਕ 10 ਵਾਰ ਚੈਂਪੀਅਨਸ਼ਿਪ 'ਚ ਜੇਤੂ ਰਿਹਾ ਹੈ ਤੇ ਸਿਰਫ ਇਕ ਵਾਰ ਹੀ ਮੈਚ ਹਾਰਿਆ ਹੈ। ਉਹ ਪੂਰੀ ਤਿਆਰੀ ਕਰ ਰਿਹਾ ਹੈ ਕਿ ਇਸ ਖੇਡ 'ਚ ਜਿੱਤ ਕੇ ਕੌਮਾਂਤਰੀ ਪੱਧਰ 'ਤੇ ਆਪਣਾ ਤੇ ਆਪਣੇ ਭਾਈਚਾਰੇ ਦਾ ਨਾਂ ਰੌਸ਼ਨ ਕਰੇ।


Related News