ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਘੇਰਿਆ ਡੀ.ਸੀ. ਦਫਤਰ

Sunday, Jul 29, 2018 - 12:32 AM (IST)

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਘੇਰਿਆ ਡੀ.ਸੀ. ਦਫਤਰ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਭਾਰਤ ਸਰਕਾਰ ਵੱਲੋਂ ਪਾਸ ਕੀਤੇ ਜਾ ਰਹੇ  ਐੱਮ.ਐੱਨ.ਸੀ. ਬਿੱਲ ਦੇ ਵਿਰੋਧ ਵਿਚ ਅੱਜ  ਇੰਡੀਅਨ ਮੈਡੀਕਲ ਐਸੋਸੀਏਸ਼ਨ  ਨੇ ਡੀ.ਸੀ. ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਉਪਰੰਤ ਐਸੋਸੀਏਸ਼ਨ ਦੇ ਵਫਦ ਨੇ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਦੀ ਮਾਰਫਤ ਕੇਂਦਰ ਸਰਕਾਰ ਨੂੰ ਮੰਗ ਪੱਤਰ ਵੀ ਭੇਜਿਆ। ਇਸ ਮੌਕੇ  ਸਟੇਟ ਆਰਗੇਨਾਈਜ਼ਿੰਗ ਸੈਕਟਰੀ ਡਾ. ਪਰਮਜੀਤ ਮਾਨ, ਡਾ. ਜੇ. ਐੱਸ. ਸੰਧੂ, ਸੈਕਟਰੀ ਡਾ. ਰਵਿੰਦਰ ਕਾਰਾ, ਡਾ. ਜਗਮੋਹਨ ਪੁਰੀ  ਅਤੇ ਡਾ. ਦਿਨੇਸ਼ ਵਰਮਾ ਨੇ ਦੱਸਿਆ ਕਿ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤਹਿਤ ਅੱਜ ਦੇਸ਼ ਭਰ ਵਿਚ ਡਾਕਟਰ ਬਿੱਲ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਹਨ। ਇਸ ਮੌਕੇ ਡਾ. ਪਵਨ  ਕੁਮਾਰ, ਡਾ. ਅਮਰਿੰਦਰ ਸੈਣੀ, ਡਾ. ਜਗਮੋਹਨ ਪੁਰੀ, ਡਾ. ਕੁਲਵਿੰਦਰ ਮਾਨ, ਡਾ. ਹਰਿੰਦਰ  ਪਾਲ, ਡਾ. ਰਾਜੇਸ਼ ਭਾਟੀਆ, ਡਾ. ਰੰਜੀਵ ਕੁਮਾਰ, ਡਾ. ਵਰਿੰਦਰ ਪਾਲ, ਡਾ. ਗੁਰਜੀਤ ਕੌਰ, ਡਾ. ਲਕਸ਼ਿਤਾ  ਸੈਣੀ, ਡਾ. ਸੁਖਵਿੰਦਰ ਕੇ ਨਾਗਰਾ, ਡਾ. ਬਲਰਾਜ ਚੌਧਰੀ, ਡਾ. ਡੀ.ਐੱਸ. ਸੰਧੂ, ਡਾ. ਰਚਨਾ  ਅਗਰਵਾਲ, ਡਾ.ਐੱਸ.ਕੇ. ਸੂਦਨ, ਡਾ. ਗੁਰਦੀਪ ਸੈਣੀ ਅਤੇ ਡਾ. ਅਸੀਮ ਰਾਜਪਾਲ ਹਾਜ਼ਰ ਸਨ।
  ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)-ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰੋਂ  ਨਸ਼ਿਆਂ ਨੂੰ ਖਤਮ ਕਰਨ ਦੀ ਵਿੱਢੀ ਮੁਹਿੰਮ ਦੀ ਆਡ਼ ਹੇਠ ਦਵਾਈ ਵਿਕਰੇਤਾਵਾਂ ਨੂੰ ਤੰਗ  ਪ੍ਰੇਸ਼ਾਨ ਕਰਨ ਖਿਲਾਫ ਅੱਜ ਪੰਜਾਬ ਕੈਮਿਸਟ ਐਸੋਸੀਏਸ਼ਨ (ਪੀ. ਸੀ. ਏ.) ਦੇ ਸੱਦੇ ’ਤੇ ਅੱਜ  ਸ੍ਰੀ ਅਨੰਦਪੁਰ ਸਾਹਿਬ ਕੈਮਿਸਟ ਐਸੋਸੀਏਸ਼ਨ ਵੱਲੋਂ ਨੰਗਲ, ਕੀਰਤਪੁਰ ਸਾਹਿਬ ਦੇ ਸਮੂਹ  ਕੈਮਿਸਟਾਂ ਨਾਲ ਮਿਲ ਕੇ ਸ਼ਹਿਰ ਅੰਦਰ ਇਕ ਰੋਸ ਰੈਲੀ ਕੀਤੀ ਗਈ।
ਰੋਸ ਰੈਲੀ  ਨੂੰ ਸੰਬੋਧਨ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ਵਨੀ  ਕੁਮਾਰ ਨੇ ਕਿਹਾ ਕਿ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੈਮਿਸਟ ਦਵਾਈਆਂ ਵੇਚਦੇ  ਹਨ ਨਾਂ ਕਿ ਨਸ਼ਾ, ਇਸ ਲਈ ਇਸ ਮੁਹਿੰਮ ਦੀ ਆਡ਼ ਹੇਠ ਕੈਮਿਸਟਾਂ ਨੂੰ ਤੰਗ ਪ੍ਰੇਸ਼ਾਨ ਕਰਨਾ  ਬੰਦ ਕੀਤਾ ਜਾਵੇ। ਇਸ ਮੌਕੇ ਸਕੱਤਰ ਕੰਵਲਜੀਤ ਸਿੰਘ, ਕੈਸ਼ੀਅਰ  ਚਿੰਟੂ ਸੋਢੀ, ਕਾਕੂ ਸੋਢੀ, ਅੰਕੁਰ ਮਲਹੋਤਰਾ, ਬੰਟੀ ਬਾਸੋਵਾਲ, ਕੀਰਤਪੁਰ ਸਾਹਿਬ ਤੋਂ  ਪ੍ਰਧਾਨ ਰਾਕੇਸ਼ ਸੋਨੀ ਅਤੇ ਮੈਂਬਰ, ਨੰਗਲ ਤੋਂ ਪ੍ਰਧਾਨ ਰਮਨ ਕੁਮਾਰ, ਸਕੱਤਰ ਦਿਨੇਸ਼  ਕੁਮਾਰ, ਕਰਨ ਚੌਧਰੀ, ਵਿਨੈ ਰਾਵਲ, ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।
  ਰੂਪਨਗਰ, (ਕੈਲਾਸ਼)-ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸੱਦੇ ’ਤੇ ਸ਼ੁਰੂ ਕੀਤੇ ਗਏ ਰੋਸ ਪ੍ਰਦਰਸ਼ਨ ਤਹਿਤ ਅੱਜ ਦੂਜੇ ਦਿਨ ਵੀ ਰੂਪਨਗਰ ਦੇ ਸਮੂਹ ਕੈਮਿਸਟਾਂ ਵੱਲੋਂ ਆਪਣੀਆਂ ਦੁਕਾਨਾਂ ਸਵੇਰੇ 11 ਵਜੇ ਤੱਕ ਬੰਦ ਰੱਖੀਆਂ ਗਈਅਾਂ, ਜਿਸ ਕਾਰਨ ਰੋਗੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। 
ਜਾਣਕਾਰੀ ਅਨੁਸਾਰ ਕੈਮਿਸਟਾਂ ਵੱਲੋਂ ਸਰਕਾਰ ਦੀਆਂ ਵਿਰੋਧੀ ਨੀਤੀਆਂ ਨੂੰ ਜੰਮ ਕੇ ਕੋਸਿਆ ਗਿਆ। ਇਸ ਮੌਕੇ ਪ੍ਰਧਾਨ ਰੋਜ਼ੀ ਮਲਹੋਤਰਾ ਨੇ ਦੱਸਿਆ ਕਿ ਪੀ.ਸੀ.ਏ. ਵੱਲੋਂ ਬਣਾਈ ਰਣਨੀਤੀ ਅਨੁਸਾਰ 25 ਜੁਲਾਈ ਤੋਂ ਸ਼ੁਰੂ ਕੀਤੇ ਰੋਸ ਪ੍ਰਦਰਸ਼ਨਾਂ ਦੀ ਲਡ਼ੀ ਨੂੰ ਜਾਰੀ ਰੱਖਦੇ ਹੋਏ ਅੱਜ ਸਵੇਰ ਤੋਂ ਹੀ ਦੁਕਾਨਾਂ ਬੰਦ ਰੱਖੀਆਂ ਗਈਆਂ। ਉਨ੍ਹਾਂ ਦੱਸਿਆ ਕਿ 30 ਜੁਲਾਈ ਨੂੰ 24 ਘੰਟੇ ਦੀ ਮੁਕੰਮਲ ਹਡ਼ਤਾਲ ਕੀਤੀ ਜਾਵੇਗੀ ਅਤੇ ਰੋਸ ਮਾਰਚ ਵੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮੰਗਾਂ ਸਬੰਧੀ ਇਕ ਪੱਤਰ ਵੀ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਦੇ ਨਾਂ ਭੇਜਿਆ ਜਾਵੇਗਾ। ਇਸ ਮੌਕੇ ਵਰਿੰਦਰਪਾਲ ਸਿੰਘ, ਸੰਨੀ ਗੋਇਲ, ਗੁਲਸ਼ਨ ਆਹੂਜਾ, ਅਰੁਨਜੀਤ ਸਿੰਘ, ਕਮਲਸ਼ੀਲ ਕਥੂਰੀਆ, ਗੁਰਪ੍ਰੀਤ ਸਿੰਘ ਕੋਹਲੀ, ਰਣਦੀਪ ਗੁਪਤਾ, ਗੁਰਚਰਨ ਸਿੰਘ, ਮਨਜੀਤ ਸਿੰਘ  ਆਦਿ ਮੌਜੂਦ ਸਨ।
 ਬੰਗਾ/ਬਹਿਰਾਮ, (ਚਮਨ ਲਾਲ, ਰਾਕੇਸ਼, ਭਾਰਤੀ, ਮੂੰਗਾ, ਪੂਜਾ, ਆਰ.ਡੀ. ਰਾਮਾ)— ਅੱਜ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦੇ ਵਿਰੋਧ ਵਿਚ  ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਮੂਹ ਡਾਕਟਰਾਂ ਨੇ  ਓ.ਪੀ.ਡੀ. ਸੇਵਾਵਾਂ ਬੰਦ ਕੀਤੀਆਂ। 
ਇਸ ਮੌਕੇ ਡਾ. ਪ੍ਰੀਤਮ ਸਿੰਘ ਰਾਜਪਾਲ ਐੱਮ.ਐੱਸ. ਨੇ ਸਮੂਹ ਡਾਕਟਰਾਂ ਵੱਲੋਂ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਦਾ ਵਿਰੋਧ ਕਰਦੇ ਹੋਏ ਇਸ ਨੂੰ ਲੋਕਮਾਰੂ ਕਾਲਾ ਕਾਨੂੰਨ  ਦੱਸਿਆ। ਡਾ. ਰਾਜਪਾਲ ਨੇ ਦੱਸਿਆ ਕਿ ਜੇ ਇਹ ਬਿੱਲ ਲਾਗੂ ਹੋ ਗਿਆ ਤਾਂ ਮਰੀਜ਼ਾਂ ਦਾ ਇਲਾਜ ਕਰਨਾ ਬਹੁਤ ਮਹਿੰਗਾ ਹੋ ਜਾਵੇਗਾ ਅਤੇ ਵਿਦਿਆਰਥੀਆਂ ਲਈ ਮੈਡੀਕਲ ਦੀ ਪਡ਼੍ਹਾਈ ਕਰਨੀ ਵੀ ਮਹਿੰਗੀ ਹੋ ਜਾਵੇਗੀ। ਇਸ ਮੌਕੇ ਮਲਕੀਅਤ ਸਿੰਘ ਬਾਹਡ਼ੋਵਾਲ ਸੀਨੀਅਰ ਮੀਤ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ, ਜਗਜੀਤ ਸਿੰਘ ਸੋਢੀ ਮੈਂਬਰ ਟਰੱਸਟ, ਡਾ. ਪ੍ਰੀਤਮ ਸਿੰਘ ਰਾਜਪਾਲ ਐੱਮ. ਐੱਸ., ਡਾ. ਹਰਿੰਦਰ ਸਿੰਘ ਐੱਮ. ਡੀ., ਡਾ. ਜਸਪ੍ਰੀਤ ਸਿੰਘ ਸੈਣੀ ਐੱਮ. ਸੀ. ਐੱਚ., ਡਾ ਰਾਹੁਲ ਐੱਮ. ਐੱਸ., ਡਾ. ਰਵਿੰਦਰ ਖਜ਼ੂਰੀਆ ਐੱਮ. ਐੱਸ., ਡਾ. ਮੁਕਲ ਬੇਦੀ ਐੱਮ. ਡੀ., ਡਾ. ਰਾਹੁਲ ਗੋਇਲ ਐੱਮ. ਡੀ., ਡਾ. ਸੁਰੇਸ਼ ਬਸਰਾ, ਡਾ. ਸੁਖਦੀਪ ਸਿੰਘ ਬਸਰਾ ਵੀ ਹਾਜ਼ਰ ਸਨ। ਵਰਣਨਯੋਗ ਹੈ ਅੱਜ ਦੀ ਇਸ ਹਡ਼ਤਾਲ ਮੌਕੇ ਹਸਪਤਾਲ ਵਿਚ ਅੈਮਰਜੈਂਸੀ ਅਤੇ ਆਈ.ਸੀ.ਯੂ.  ਮੈਡੀਕਲ ਸੇਵਾਵਾਂ  ਲਗਾਤਾਰ ਚੱਲਦੀਆਂ ਰਹੀਆਂ। 
 


Related News