ਭਾਰਤੀ ਰਸੋਈ ’ਚ ਲੱਗੇਗਾ ਅਫਗਾਨੀ ਗੰਢੇ ਦਾ ਤੜਕਾ, ICP ਅਟਾਰੀ ਬਾਰਡਰ ’ਤੇ ਪੁੱਜਾ ਪਹਿਲਾ ਟਰੱਕ

10/07/2021 3:27:45 PM

ਅੰਮ੍ਰਿਤਸਰ (ਨੀਰਜ) - ਜਨਤਾ ਨੂੰ ਫਿਰ ਰਵਾ ਰਹੇ ਗੰਢੇ ਦੇ ਭਾਅ ਨੂੰ ਕੰਟਰੋਲ ਕਰਨ ਲਈ ਅਫਗਾਨਿਸਤਾਨ ਅੱਗੇ ਆਇਆ ਹੈ ਅਤੇ ਇਕ ਵਾਰ ਫਿਰ ਭਾਰਤੀ ਰਸੋਈ ਵਿਚ ਅਫਗਾਨੀ ਗੰਢੇ ਦਾ ਤੜਕਾ ਲੱਗਣ ਵਾਲਾ ਹੈ। ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਆਈ. ਸੀ. ਪੀ. ਅਟਾਰੀ ਬਾਰਡਰ ਉੱਤੇ ਅਫਗਾਨੀ ਗੰਢੇ ਦਾ ਪਹਿਲਾ ਟਰੱਕ ਆਇਆ ਹੈ, ਜਿਸ ਨੂੰ ਅੰਮ੍ਰਿਤਸਰ ਦੇ ਵਪਾਰੀਆਂ ਵੱਲੋਂ ਦਰਾਮਦ ਕੀਤੀ ਗਈ ਹੈ। ਅਫਗਾਨੀ ਗੰਢੇ ਦੀ ਗੱਲ ਕਰੀਏ ਤਾਂ ਬੇਸ਼ੱਕ ਇਸ ਸਮੇਂ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਰਾਜ ਹੋ ਗਿਆ ਹੈ ਪਰ ਆਈ. ਸੀ. ਪੀ. ਅਟਾਰੀ ਬਾਰਡਰ ਉੱਤੇ ਅਫਗਾਨਿਸਤਾਨ ਤੋਂ ਦਰਾਮਦ ਹੋਣ ਵਾਲੇ ਡਰਾਈਫਰੂਟ ਅਤੇ ਹੋਰ ਸਾਮਾਨ ਦੇ ਨਾਲ ਕੰਟਰੀ ਆਫ ਆਰਿਜਨ ਸਰਟੀਫਿਕੇਟ ਅਫਗਾਨਿਸਤਾਨ ਦੇ ਨਾਂ ਤੋਂ ਭਾਰਤ ਨੂੰ ਦਿੱਤਾ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

ਮੌਜੂਦਾ ਹਾਲਾਤ ਵਿਚ ਭਾਰਤੀ ਗੰਢੇ ਦੀ ਗੱਲ ਕਰੀਏ ਤਾਂ ਆਂਧਰਪ੍ਰਦੇਸ਼ ਵਿਚ ਮੀਂਹ ਕਾਰਨ ਗੰਢੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਨਾਸਿਕ (ਮਹਾਰਾਸ਼ਟਰ) ਦਾ ਵੀ ਇਹੀ ਹਾਲ ਹੈ। ਸਬਜ਼ੀ ਮੰਡੀਆਂ ’ਚ ਗੰਢੇ ਦੇ ਮੁੱਲ ਰਿਟੇਲ ਵਿਚ 40 ਤੋਂ 50 ਰੁਪਏ ਕਿਲੋ ਤੱਕ ਪਹੁੰਚ ਚੁੱਕੇ ਹਨ, ਜਦੋਂਕਿ ਇਨ੍ਹਾਂ ਦਿਨਾਂ ’ਚ ਨਰਾਤੇ ਸ਼ੁਰੂ ਹੋ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇਕਰ ਅਫਗਾਨੀ ਗੰਢੇ ਭਾਰਤੀ ਗਾਹਕਾਂ ਨੂੰ ਪਸੰਦ ਆ ਗਿਆ ਤਾਂ ਉੱਤਰ ਭਾਰਤ ਵਿਚ ਗੰਢੇ ਦੇ ਮੁੱਲ ਕੰਟਰੋਲ ਵਿਚ ਆ ਜਾਣਗੇ।

ਪੜ੍ਹੋ ਇਹ ਵੀ ਖ਼ਬਰ - CM ਚੰਨੀ ਦੇ ਨਵੇਂ ਫ਼ੈਸਲਿਆਂ ਤੋਂ ਨਵਜੋਤ ਸਿੱਧੂ ਹੀ ਨਹੀਂ ਸਗੋਂ ਮਾਝਾ ਬ੍ਰਿਗੇਡ ਵੀ ਖੁਸ਼ ਨਹੀਂ, ਜਾਣੋ ਕੀ ਹੈ ਕਾਰਨ

ਸਵਾਦ ਵਿਚ ਕੌੜਾ ਅਤੇ ਭਾਰ ਵਿਚ ਭਾਰਾ, ਅਫਗਾਨੀ ਗੰਢੇ
ਅਫਗਾਨੀ ਗੰਢੇ ਦੀ ਗੱਲ ਕਰੀਏ ਤਾਂ ਇਹ ਪਹਿਲੀ ਵਾਰ ਨਹੀਂ ਹੈ ਕਿ ਅਫਗਾਨਿਸਤਾਨ ਤੋਂ ਗੰਢੇ ਦਰਾਮਦ ਹੋਈ ਹੈ। ਜਦੋਂ ਵੀ ਭਾਰਤੀ ਮੰਡੀਆਂ ਵਿਚ ਗੰਢੇ ਦੀ ਕਿੱਲਤ ਹੋਈ ਹੈ, ਉਦੋਂ ਵਪਾਰੀਆਂ ਨੇ ਅਫਗਾਨਿਸਤਾਨ ਤੋਂ ਗੰਢੇ ਦੀ ਦਰਾਮਦ ਕੀਤੀ ਹੈ। ਇਸ ਦੇ ਸਵਾਦ ਦੀ ਗੱਲ ਕਰੀਏ ਤਾਂ ਇਹ ਗੰਢੇ ਭਾਰਤੀ ਗੰਢੇ ਦੀ ਤੁਲਣਾ ਵਿਚ ਕਿਤੇ ਜ਼ਿਆਦਾ ਕੌੜਾ ਹੈ ਅਤੇ ਭਾਰ ਵਿਚ ਵੀ ਭਾਰੀ ਹੈ। ਅਫਗਾਨੀ ਗੰਢੇ ਅੱਧਾ ਕਿਲੋ ਤੋਂ ਵੀ ਜ਼ਿਆਦਾ ਭਾਰ ਦਾ ਰਹਿੰਦਾ ਹੈ ਅਤੇ ਘਰਾਂ ਵਿਚ ਸਬਜ਼ੀ ਆਦਿ ਬਣਾਉਣ ਵਿਚ ਇਸ ਨੂੰ ਜ਼ਿਆਦਾ ਪਸੰਦ ਨਹੀਂ ਕੀਤਾ ਜਾਂਦਾ ਹੈ। ਹੋਟਲਾਂ ਅਤੇ ਰੈਸਟੋਰੈਂਟਸ ਆਦਿ ਵਿਚ ਇਸ ਦਾ ਜ਼ਿਆਦਾ ਪ੍ਰਯੋਗ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ਤੋਂ ਵੱਡੀ ਖ਼ਬਰ: 2 ਪੁੱਤਰਾਂ ਸਣੇ ਗੁਰਸਿੱਖ ਵਿਅਕਤੀ ਨੇ ਨਹਿਰ ’ਚ ਮਾਰੀ ਛਾਲ, ਲਾਸ਼ਾਂ ਬਰਾਮਦ (ਵੀਡੀਓ)

ਕਸਟਮ ਵਿਭਾਗ ਕਰ ਰਿਹਾ 100 ਫੀਸਦੀ ਚੈਕਿੰਗ
ਤਾਲਿਬਾਨੀ ਰਾਜ ਦੇ ਬਾਵਜੂਦ ਅਫਗਾਨਿਸਤਾਨ ਤੋਂ ਡਰਾਈਫਰੂਟ ਅਤੇ ਗੰਢੇ ਦੀ ਦਰਾਮਦ ਹੋਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ ਅਤੇ ਸੁਰੱਖਿਆ ਏਜੰਸੀਆਂ ਵੀ ਇਸ ਸਮੇਂ ਹਾਈ ਅਲਰਟ ਉੱਤੇ ਚੱਲ ਰਹੀਆਂ ਹਨ। ਆਈ. ਸੀ. ਪੀ. ਅਟਾਰੀ ਬਾਰਡਰ ਉੱਤੇ ਆਉਣ ਵਾਲੇ ਡਰਾਈਫਰੂਟ ਅਤੇ ਗੰਢੇ ਨੂੰ ਕਸਟਮ ਵਿਭਾਗ ਵੱਲੋਂ 100 ਫੀਸਦੀ ਚੈਕਿੰਗ ਕੀਤੀ ਜਾ ਰਹੀ ਹੈ, ਕਿਉਂਕਿ ਤਾਲਿਬਾਨ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਉਂਝ ਵੀ ਆਈ. ਸੀ. ਪੀ. ਅਟਾਰੀ ਬਾਰਡਰ ਉੱਤੇ 21 ਕਰੋੜ ਰੁਪਏ ਦੀ ਲਾਗਤ ਨਾਲ ਲਾਇਆ ਗਿਆ ਟਰੱਕ ਸਕੈਨਰ ਖਰਾਬ ਹੈ ਅਤੇ ਕੰਮ ਨਹੀਂ ਕਰ ਰਿਹਾ ਹੈ। ਅਜਿਹੇ ਵਿਚ ਕਸਟਮ ਵਿਭਾਗ ਇਕ-ਇਕ ਬੋਰੀ ਨੂੰ ਖੋਲ੍ਹ ਕੇ ਉਸ ਦੀ ਸਕੈਨਿੰਗ ਕਰ ਰਿਹਾ ਹੈ ਅਤੇ ਬਕਾਇਦਾ ਸਨਿਫਰ ਡਾਗਸ ਦਾ ਵੀ ਪ੍ਰਯੋਗ ਕੀਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ,ਅੰਮ੍ਰਿਤਸਰ ਤੋਂ ਜੰਮੂ ਲਈ 10 ਅਕਤੂਬਰ ਤੋਂ ਸ਼ੁਰੂ ਹੋਵੇਗੀ ਫਲਾਈਟ

ਟੈਲਕਮ ਪਾਊਡਰ ਦੀ ਤਰ੍ਹਾਂ ਆ ਸਕਦੀ ਹੈ ਹੈਰੋਇਨ ਦੀ ਵੱਡੀ ਖੇਪ
ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤਾਂ ਦੀ 100 ਫੀਸਦੀ ਚੈਕਿੰਗ ਇਸ ਲਈ ਵੀ ਕੀਤੀ ਜਾ ਰਹੀ ਹੈ, ਕਿਉਂਕਿ ਹਾਲ ਹੀ ਵਿਚ ਗੁਜਰਾਤ ਦੇ ਮੁਦਰਾ ਪੋਰਟ ਉੱਤੇ ਅਫਗਾਨਿਸਤਾਨ ਤੋਂ ਦਰਾਮਦ ਕੀਤੇ ਗਏ ਟਾਕ ਸਟੋਨ (ਟੈਲਕਮ ਪਾਊਡਰ) ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ 3000 ਕਿਲੋ ਹੈਰੋਇਨ ਆ ਚੁੱਕੀ ਹੈ। ਇਸ ਤੋਂ ਪਹਿਲਾਂ ਮੁੰਬਈ ਪੋਰਟ ਉੱਤੇ ਲਗਾਤਾਰ ਦੋ ਵਾਰ 300 ਕਿਲੋ ਦੀ ਹੈਰੋਇਨ ਦੀ ਖੇਪ ਨੂੰ ਫੜਿਆ ਜਾ ਚੁੱਕਾ ਹੈ ਹਾਲਾਂਕਿ ਆਈ. ਸੀ. ਪੀ. ਅਟਾਰੀ ਬਾਰਡਰ ਉੱਤੇ ਅਜੇ ਤੱਕ ਲੂਣ, ਜਿਪਸਮ ਜਾਂ ਟਾਕ ਸਟੋਨ ਵਰਗੀ ਕੋਈ ਅਜਿਹੀ ਚੀਜ਼ ਨਹੀਂ ਆ ਰਹੀ ਹੈ, ਜਿਸ ਵਿਚ ਹੈਰੋਇਨ ਦੀ ਖੇਪ ਨੂੰ ਲੁਕਾਇਆ ਜਾ ਸਕੇ ਪਰ ਫਿਰ ਵੀ ਦਰਾਮਦੀ ਵਸਤਾਂ ਦੀ ਚੈਕਿੰਗ ਦੇ ਮਾਮਲੇ ਵਿਚ ਜ਼ਰਾ ਜਿਹੀ ਵੀ ਲਾਪ੍ਰਵਾਹੀ ਨਹੀਂ ਵਰਤੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ਬੰਬ ਧਮਾਕਾ ਮਾਮਲੇ ਦੇ ਮੁੱਖ ਮਲਜ਼ਮ ਮਲਕੀਤ ਸਿੰਘ ਦੀ ਜੇਲ੍ਹ ’ਚ ਸ਼ੱਕੀ ਹਾਲਾਤ ’ਚ ਮੌਤ


rajwinder kaur

Content Editor

Related News