ਰੋਪੜ ਵਿਖੇ ਦੁਨੀਆ ਦੀ ਪਹਿਲੀ ਮਸ਼ੀਨ ਤਿਆਰ, ਦੱਸੇਗੀ-ਕਦੋਂ ਕਰਨੀ ਹੈ ਕੀੜੇਮਾਰ ਦਵਾਈਆਂ ਦੀ ਵਰਤੋਂ

06/22/2022 3:27:49 PM

ਰੋਪੜ— ਮਸ਼ਹੂਰ ਆਈ. ਆਈ. ਟੀ. ਰੋਪੜ ਨੇ ਅਜਿਹੀ ਮਸ਼ੀਨ ਤਿਆਰ ਕੀਤੀ ਹੈ, ਜੋ ਪੈਸਟੀਸਾਈਡ ਅਤੇ ਹੋਰ ਕੀੜੇ ਮਾਰਨ ਵਾਲੀਆਂ ਦਵਾਈਆਂ ਨਾਲ ਖ਼ਰਾਬ ਹੋ ਰਹੀ ਮਿੱਟੀ ਨੂੰ ਬਚਾਉਣ ਦਾ ਕੰਮ ਕਰੇਗੀ। ਇਸ ਮਸ਼ੀਨ ਦਾ ਨਾਂ ਡਿਜ਼ੀਟਲ ਐਂਟੋਮੋਲਾਜਿਸਟ ਰੱਖਿਆ ਗਿਆ ਹੈ। ਇਹ ਮਸ਼ੀਨ ਆਈ. ਆਈ. ਟੀ. ਰੋਪੜ ਨੇ ਸਵਿਟਜ਼ਰਲੈਂਡ ਦੀ ਕੰਪਨੀ ਸਿਨਜੈਂਟਾ ਗਲੋਬਲ ਨਾਲ ਮਿਲ ਕੇ ਬਣਾਈ ਹੈ। ਆਈ. ਆਈ. ਟੀ. ਰੋਪੜ ’ਚ ਅਜਿਹੀਆਂ 5 ਮਹੀਨਾਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਅਤੇ ਇਸ ਦੀ ਲਾਂਚਿੰਗ 26 ਜੂਨ ਨੂੰ ਸਵਿਟਜ਼ਰਲੈਂਡ ’ਚ ਕੀਤੀ ਜਾਵੇਗੀ। ਇਸ ਨਾਲ ਆਈ. ਆਈ. ਟੀ. ਰੋਪੜ ਨਾਲ ਇਸ ਪ੍ਰਾਜੈਕਟ ਦੇ ਡਾਇਰੈਕਟਰ ਪ੍ਰੋ. ਪੀ-ਪੁਸ਼ਪਿੰਦਰ ਅਤੇ ਡਾ. ਸੁਮਨ ਕੁਮਾਰ ਹਿੱਸਾ ਲੈਣਗੇ। ਆਈ. ਆਈ. ਟੀ. ਰੋਪੜ ਵੱਲੋਂ ਆਉਣ ਵਾਲੇ ਸਮੇਂ ’ਚ ਅਜਿਹੀਆਂ 9 ਹਜ਼ਾਰ ਮਸ਼ੀਨਾਂ ਬਣਾਉਣ ਦਾ ਪਲਾਨ ਹੈ। ਮਸ਼ੀਨ ਦੀ ਕੀਮਤ 25 ਹਜ਼ਾਰ ਰੁਪਏ ਹੋਵੇਗੀ। ਇਸ ਮਸ਼ੀਨ ’ਤੇ 70 ਤੋਂ 80 ਰੁਪਏ ਖ਼ਰਚ ਆਇਆ ਹੈ। ਭਾਰਤ ਸਰਕਾਰ ਨੇ ਦਸੰਬਰ 2020 ’ਚ 25 ਪ੍ਰਾਜੈਕਟਾਂ ’ਚ ਖੇਤੀਬਾੜੀ ਦਾ ਅਵਧ ਨਾਮ ਦਾ ਪ੍ਰਾਜੈਕਟ ਆਈ. ਆਈ. ਟੀ. ਰੋਪੜ ਨੂੰ ਦਿੱਤਾ ਸੀ। ਇਸ ਦੇ ਨਾਲ ਕਈ ਚੀਜ਼ਾਂ ਤਿਆਰ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ: ਉੱਤਰੀ ਭਾਰਤ ’ਚ ਗੂੰਜਦੀ ਰਹੇਗੀ ਸ਼ਹਿਨਾਈ, ਸਤੰਬਰ ਤੱਕ ਵਿਆਹਾਂ ਦੇ 55 ਮਹੂਰਤ

ਪ੍ਰਾਜੈਕਟ ਡਾਇਰੈਕਟਰ ਪ੍ਰੋ. ਪੀ-ਪੁਸ਼ਪਿੰਦਰ ਅਤੇ ਡਾ. ਸੁਮਨ ਕੁਮਾਰ ਨੇ ਦੱਸਿਆ ਕਿ ਇਹ ਇਕ ਕੰਪਿਊਟਰਨੁਮਾ ਮਸ਼ੀਨ ਹੋਵੇਗੀ, ਜਿਸ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇਗੀ। ਇਸ ਦੇ ਨਾਲ ਹੀ ਕੈਮਰਾ, ਕਈ ਐਂਟਿਨਾ, ਸੈਂਸਰ, ਆਕਟਾਡੋਰ ਪ੍ਰੋਸੈਸਰ ਲੱਗਾ ਹੈ। ਮਸ਼ੀਨ ਨੂੰ ਖੇਤ ’ਚ ਲਗਾਉਣ ਨਾਲ ਉਹ ਖੇਤ ਦੀ ਮੂਵਮੈਂਟ ’ਤੇ ਨਜ਼ਰ ਰੱਖੇਗੀ। ਜੋ ਕੀੜਾ ਰੇਂਜ ’ਚ ਆਵੇਗਾ, ਉਸ ਦੀ ਫੋਟੋ ਕਲਿਕ ਹੋਵੇਗੀ। ਮਸ਼ੀਨ ਇਕ ਸੈਕਿੰਡ ’ਚ ਕਈ ਤਸਵੀਰਾਂ ਖਿੱਚ ਸਕਦੀ ਹੈ। ਮਸ਼ੀਨ ਖ਼ੁਦ ਦੱਸੇਗੀ ਕਿ ਤੁਹਾਨੂੰ ਪੈਸਟੀਸਾਈਡ ਕਦੋਂ ਪਾਉਣੀ ਹੈ, ਜਿਸ ਨਾਲ ਧਰਤੀ ਦੇ ਮਿੱਤਰ ਕੀੜਿਆਂ ਨੂੰ ਆਪਣਾ ਕੰਮ ਕਰਨ ਦਾ ਮੌਕਾ ਮਿਲੇਗਾ। ਇਹ ਮਸ਼ੀਨ ਖ਼ਰਾਬ ਹੋ ਰਹੀ ਮਿੱਟੀ ਨੂੰ ਬਚਾਉਣ ਲਈ ਕ੍ਰਾਂਤੀ ਦਾ ਕੰਮ ਕਰੇਗੀ। 

ਇਹ ਵੀ ਪੜ੍ਹੋ: ਅਹਿਮ ਖ਼ਬਰ: ਭਲਕੇ 12 ਵਜੇ ਤੋਂ ਅਣਮਿੱਥੇ ਸਮੇਂ ਤੱਕ ਬੱਸਾਂ ਦਾ ਰਹੇਗਾ ਚੱਕਾ ਜਾਮ, ਜਾਣੋ ਵਜ੍ਹਾ

ਪੈਸਟੀਸਾਈਡ ਦੀ ਜ਼ਿਆਦਾ ਵਰਤੋਂ ਤੋਂ ਮਿਲੇਗੀ ਮੁਕਤੀ 
ਪੀ-ਪੁਸ਼ਪਿੰਦਰ ਨੇ ਦੱਸਿਆ ਕਿ ਪੰਜਾਬ ’ਚ ਜਦੋਂ ਹਰੀ ਕ੍ਰਾਂਤੀ ਆਈ ਸੀ ਤਾਂ ਇਕੱਲਾ ਪੰਜਾਬ 70 ਫ਼ੀਸਦੀ ਅਨਾਜ ਪੈਦਾ ਕਰਦਾ ਸੀ। ਹੁਣ ਫ਼ਸਲ ਪੈਦਾਵਾਰ ’ਚ ਵਾਧੇ ਲਈ ਫਰਟੀਲਾਈਜ਼ਰ ਪੈਸਟੀਸਾਈਡ ਦਾ ਇਸਤੇਮਾਲ ਜ਼ਿਆਦਾ ਹੋਣ ਲੱਗਾ। ਇਸ ਨਾਲ ਹੌਲੀ-ਹੌਲੀ ਮਿੱਟੀ ਖ਼ਰਾਬ ਹੋਣ ਲੱਗੀ। ਪੈਸਟੀਸਾਈਡ ਜਾਂ ਯੂਰੀਆ ਲੋਕ ਅੰਦਾਜ਼ੇ ਨਾਲ ਹੀ ਪਾਉਂਦੇ ਹਨ। ਇਸ ਨਾਲ ਮਿੱਟੀ ਦੇ ਮਿੱਤਰ ਕੀੜੇ ਵੀ ਖ਼ਤਮ ਹੋਣ ਲੱਗੇ। ਮਸ਼ੀਨ ਨਾਲ ਪਤਾ ਚੱਲੇਗਾ ਕਿ ਖੇਤ ’ਚ ਕਦੋ ਪੈਸਟੀਫਾਈਡ ਯੂਰੀਆ ਦੀ ਲੋੜ ਹੈ, ਕਦੋ ਨਹੀਂ। ਇਸ ਨਾਲ ਧਰਤੀ ਦੇ ਮਿੱਤਰ ਕੀੜੇ ਬਚ ਸਕਣਗੇ ਅਤੇ ਇਸ ਦਾ ਸਾਡੀ ਮਿੱਟੀ ਨੂੰ ਫਾਇਦਾ ਹੋ ਸਕੇਗਾ। 

ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਹਮੀਰਾ ਨੇੜੇ ਵਾਪਰਿਆ ਭਿਆਨਕ ਹਾਦਸਾ, ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News