ਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...

Monday, Jul 07, 2025 - 10:48 AM (IST)

ਕਲਯੁੱਗੀ ਮਾਪਿਆਂ ਦਾ ਸ਼ਰਮਨਾਕ ਕਾਰਾ, ਸ੍ਰੀ ਹਰਿਮੰਦਰ ਸਾਹਿਬ ਵਿਖੇ...

ਅੰਮ੍ਰਿਤਸਰ(ਸਰਬਜੀਤ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਸਮੇਂ ਅਫਰਾ ਦਫਰੀ ਮਚ ਗਈ ਜਦੋਂ ਇਕ ਕਲਯੁੱਗੀ ਮਾਤਾ ਪਿਤਾ ਆਪਣਾ ਬੱਚਾ 12 ਮਿੰਟ ਦੇ ਅੰਦਰ ਹੀ ਛੱਡ ਕੇ ਬਿਨਾਂ ਮੱਥਾ ਟੇਕਿਆ ਹੀ ਉਥੋਂ ਵਾਪਸ ਚਲੇ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਔਰਤ ਅਤੇ ਇਕ ਆਦਮੀ ਜਿਨ੍ਹਾਂ ਕੋਲ ਇਕ ਹੋਰ ਛੋਟਾ ਬੱਚਾ ਗੋਦੀ ਵਿਚ ਚੁੱਕਿਆ ਹੋਇਆ ਸੀ। ਐਤਵਾਰ ਬਾਅਦ ਦੁਪਹਿਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਪਰ ਦਰਸ਼ਨ ਕੀਤੇ ਬਗੈਰ ਹੀ ਉੱਥੇ ਆਪਣਾ ਦੂਸਰਾ 7 ਸਾਲ ਦੇ ਕਰੀਬ ਦਾ ਬੱਚਾ ਛੱਡ ਕੇ ਕੁਝ ਹੀ ਮਿੰਟਾਂ ਵਿਚ ਉਥੋਂ ਵਾਪਸ ਪਰਤ ਗਏ।

PunjabKesari

ਇਹ ਵੀ ਪੜ੍ਹੋਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਦੀ ਮੌਤ

ਇਸ ਸਬੰਧੀ ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਪਰਿਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਬੱਚਾ ਛੱਡ ਕੇ ਬਿਨਾਂ ਮੱਥਾ ਟੇਕਿਆਂ ਅਤੇ ਬਿਨਾਂ ਹੀ ਪਰਿਕਰਮਾ ਕੀਤੀਆਂ ਵਾਪਸ ਭੱਜ ਗਏ ਹਨ, ਜਿਨ੍ਹਾਂ ਨੂੰ ਬੱਚਾ ਬਰਾਮਦ ਕਰਨ ਤੋਂ ਬਾਅਦ ਸੀ. ਸੀ. ਟੀ. ਵੀ. ਵਿਚ ਦੇਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਪਰਿਵਾਰ ਦੀ ਹਾਲੇ ਤੱਕ ਭਾਲ ਨਹੀਂ ਹੋ ਸਕੀ ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਇਹ ਬੱਚਾ ਗਲਿਆਰਾ ਚੌਕੀ ਦੀ ਸਹਾਇਤਾ ਨਾਲ ਪਿੰਗਲਵਾੜਾ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ।

PunjabKesari

ਇਹ ਵੀ ਪੜ੍ਹੋਸਿਹਤ ਮੰਤਰੀ ਨਾਲ ਪਿਤਾ ਨੂੰ ਹਸਪਤਾਲ ਮਿਲਣ ਪਹੁੰਚੀ ਅਦਾਕਾਰਾ ਤਾਨੀਆ, ਹਾਲਤ ਨਾਜ਼ੁਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News